December 12, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਲੋਂ ਕੈਂਸਰ ਰੋਕੂ ਸਸਤੀ ਅਤੇ ਪ੍ਰਭਾਵਸ.ਾਲੀ ਦਵਾਈ ਦੀ ਖੋਜ

ਅੰਮ੍ਰਿਤਸਰ, 12 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ^ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਵਲੋਂ ਤਿਆਰ ਕੀਤੇ ਖੋਜ ਢਾਂਚੇ ਦੇ ਤਹਿਤ ਆਮ ਲੋਕਾਂ ਦੀ ਸਹੂਲਤ ਲਈ ਕੀਤੀਆਂ ਜਾ ਰਹੀਆਂ ਵਿਲੱਖਣ ਖੋਜਾਂ ਦੇ ਤਹਿਤ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਲੋਂ ਕੈਂਸਰ ਰੋਗੀਆਂ ਲਈ ਵਧੀਆਂ ਕੈਂਸਰ ਰੋਕੂ ਅਤੇ ਸਸਤੀ ਦਵਾਈ ਦੀ ਖੋਜ ਕੀਤੀ ਗਈ ਹੈ| ਇਹ ਦਵਾਈ ਮੈਡੀਕਲ ਸਟੋਰਾਂ *ਤੇ ਉਪਲੱਬਧ ਹੋਵੇਗੀ| ਜਿਸਦੀ ਕੀਮਤ 200 ਮਿਲੀਗ੍ਰਾਮ ਲਈ 10 ਰੁਪਏ ਤਕ ਹੋਵੇਗੀ|
ਇਸ ਦਵਾਈ ਦੀ ਖੋਜ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਪਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਿਚ ਸ.ਾਮਿਲ ਪੀ.ਐਚ.ਡੀ. ਅਤੇ ਐਮ.ਐਸ.ਸੀ. ਦੇ ਵਿਦਿਆਰਥੀਆਂ ਨੇ ਮਿਲਕੇ ਸਾਂਝੇ ਤੌਰ *ਤੇ ਕੀਤੀ| ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਖੋਜ ਕੈਂਸਰ ਨਾਲ ਵਿਸ.ਵ ਪੱਧਰ *ਤੇ ਹਰ ਸਾਲ ਹੋ ਰਹੀਆਂ 10 ਮਿਲੀਅਨ ਮੌਤਾਂ ਅਤੇ ਇਸਦੇ ਮਹਿੰਗੇ ਇਲਾਜ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ| ਉਨ੍ਹਾਂ ਇਹ ਵੀ ਕਿਹਾ ਕਿ ਸਾਇੰਸਦਾਨਾਂ ਸਾਹਮਣੇ ਕੈਂਸਰ ਦਾ ਮਹਿੰਗਾ ਇਲਾਜ ਅਤੇ ਫੇਰ ਵੀ ਬਚਣ ਦੀ ਉਮੀਦ ਨਾ ਹੋਣਾ ਸਾਡੇ ਸਾਹਮਣੇ ਇਕ ਚੁਨੌਤੀ ਵਜੋਂ ਉਭਰਿਆ| ਇਸੇ ਚੁਨੌਤੀ ਨੂੰ ਸਵੀਕਾਰਦਿਆਂ ਉਨ੍ਹਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਪ੍ਰਭਾਵਸ.ਾਲੀ, ਸੁੱਰਖਿਅਤ ਅਤੇ ਸਸਤੀ ਕੈਂਸਰ ਰੋਕੂ ਦਵਾਈ ਦੀ ਖੋਜ ਕੀਤੀ| ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਖੋਜ ਲਗਭਗ 7 ਵਰ੍ਹਿਆਂ ਦਾ ਸਮਾਂ ਲਗਾ ਇਸ ਤੋਂ ਬਾਅਦ ਅਮੇਰਿਕਾ ਦੇ ਨੈਸ.ਨਲ ਕੈਂਸਰ ਇਸੰਟੀਚਿਊਟ, ਬੈਥਿਸਡਾ ਵਿਚੋਂ ਤਰ੍ਹਾਂ ਤਰ੍ਹਾਂ ਦੀ ਜਾਂਚ ਉਪਰਾਂਤ ਇਸ ਦਵਾਈ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਹੁਣ ਇਹ ਕਲੀਨਿਕਲ ਜਾਂਚ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ|
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਇਕ ਹੋਰ ਖੋਜ ਪ੍ਰੋਜੈਕਟ *ਤੇ ਕੰਮ ਕਰ ਰਹੀ ਹੈ| ਜਿਸਦੇ ਤਹਿਤ ਛੋਟੇ ਅਣੂ ਵਿਕਸਿਤ ਕੀਤੇ ਗਏ ਹਨ| ਜਿਹੜੇ ਵੱਖ^ਵੱਖ ਧਾਤਾਂ ਜਿਵੇਂ ਮਰਕਰੀ, ਆਈਰਨ, ਕਾਪਰ, ਫਲੋਰਾਈਡ ਅਤੇ ਸਾਈਨਾਈਡ ਦੀ ਪ੍ਰਤੀ ਸੰਵੇਦਨਸ.ੀਲਤਾ ਨੂੰ ਦਰਸਾਉਂਦੇ ਹੋਏ ਜੀਵ^ਵਿਗਿਆਨ ਅਤੇ ਵਾਤਾਵਰਨ *ਤੇ ਉਸ ਦੇ ਪ੍ਰਭਾਵ ਤੋਂ ਜਾਣੂ ਕਰਵਾਉਣਗੇ| ਏਨਾ ਹੀ ਨਹੀਂ ਖੋਜ ਟੀਮ ਨੇ ਇਹੋ ਜਿਹੇ ਯੋਗਕਾਂ ਦੀ ਖੋਜ ਕੀਤੀ ਹੈ ਜਿਹੜੇ ਸਾਰੀਰਿਕ ਹਾਲਤਾਂ ਵਿਚ ਵੀ ਕੰਮ ਕਰਦੇ ਹਨ ਅਤੇ ਪਾਣੀ ਤੇ ਖੂਨ ਵਿਚੋਂ ਸੋਡਿਅਮ ਸਾਈਨਾਈਡ ਅਤੇ ਪੋਟਾਸਿ.ਅਮ ਸਾਈਨਾਈਡ ਕੱਢਣ ਵਿਚ ਪੂਰੀ ਤਰ੍ਹਾਂ ਸਮਰਥ ਹਨ| ਇਨ੍ਹਾਂ ਯੋਗਕਾਂ ਨੂੰ ਜ.ਹਿਰੀਲੇ ਪਦਾਰਥਾਂ ਦਾ ਅਸਰ ਰੋਕਣ ਲਈ ਦਵਾਈ ਦੇ ਰੂਪ ਵਿਚ ਵਿਕਸਿਤ ਕਰਨ ਦੀਆਂ ਕੋਸਿ.ਸ.ਾਂ ਵੀ ਜਾਰੀ ਹਨ| ਉਨ੍ਹਾਂ ਦੱਸਿਆ ਕਿ ਕੈਂਸਰ ਅਤੇ ਹੋਰਨਾਂ ਲਾਇਲਾਜ ਬੀਮਾਰਿਆਂ ਦੇ ਸਫਲਤਾਪੂਰਵਕ ਇਲਾਜ (ਕੀਮੋਥੇਰੇਪੀ) ਵਿਚ ਇਹ ਦਵਾਈ ਪੂਰੀ ਤਰ੍ਹਾਂ ਨਾਲ ਸਮਰਥ ਹਨ| ਪ੍ਰੋ. ਪਲਵਿੰਦਰ ਸਿੰਘ ਦੀ ਖੋਜ ਟੀਮ ਵਿਚ ਪੀ.ਐਚ.ਡੀ. ਦੇ ਵਿਦਿਆਰਥੀਆਂ ਵਿਚ ਕਮਲਦੀਪ ਪਾਲ, ਅਨੂ, ਅਤੁਲ, ਮਤਿੰਦਰ ਕੌਰ, ਜਤਿੰਦਰ ਕੌਰ ਪੂਜਾ ਵਰਮਾ, ਸ.ਵੇਤਾ ਤੋਂ ਇਲਾਵਾ ਐਮ.ਐਸ.ਸੀ. ਦੇ ਵਿਦਿਆਰਥੀਆਂ ਵਿਚ ਸੁਖਮੀਤ ਕੌਰ, ਅਮਨਦੀਪ ਕੌਰ ਅਤੇ ਰਜਨੀ ਸ.ਾਮਿਲ ਹਨ| ਇਹ ਟੀਮ ਪੁਰੀ ਤਨਦੇਹੀ ਨਾਲ ਖੋਜ ਕਾਰਜਾਂ ਵਿਚ ਲਗੀ ਹੋਈ ਹੈ|
ਪ੍ਰੋ. ਪਲਵਿੰਦਰ ਸਿੰਘ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਬੈਕਟੀਰੀਆ ਅਤੇ ਉੱਲੀ ਤੋਂ ਲਗਣ ਵਾਲੀਆਂ ਬਿਮਾਰੀਆਂ ਤੋਂ ਰੋਕਣ ਲਈ ਵਰਤੀਆਂ ਜਾਂਦੀਆਂ ਦਵਾਈਆਂ ਨੂੰ ਵਧੇਰੇ ਅਸਰਦਾਇਕ ਬਨਾਉਣ ਲਈ ਨਵੇਂ ਅਣੂ ਖੋਜੇ ਹਨ| ਇਹ ਅਣੂ ਵੱਖ^ਵੱਖ ਸ.ਰੀਰਕ ਕ੍ਰਿਆਵਾਂ ਨੂੰ ਮਾਪਣ ਲਈ ਵੀ ਵਰਤੇ ਜਾਂਦੇ ਹਨ, ਜਿਵੇਂ ਕਿ ਸ.ਰੀਰ ਵਿਚ ਗੁਲੂਕੋਜ. ਦੀ ਪਾਚਣ ਕਿਰਿਆ ਆਦਿ| ਵੱਖ^ਵੱਖ ਮੈਟਾਬੋਲਿਕ ਪ੍ਰਕ੍ਰਿਆਵਾਂ ਤੇ ਕੰਮ ਕਰ ਰਹੇ ਪ੍ਰੋ. ਪਲਵਿੰਦਰ ਸਿੰਘ ਨੂੰ ਕੈਮੀਕਲ ਰਿਸਰਚ ਸੋਸਾਇਟੀ ਆਫ ਇੰਡੀਆ, ਬੰਗਲੌਰ ਵਿਚ ਬੈਸਟ ਟੀਚਰ ਅਵਾਰਡ ਨਲ ਸਨਮਾਨਿਤ ਕੀਤਾ ਜਾ ਚੁੱਕਾ ਹੈ| ਇਸ ਤੋਂ ਇਲਾਵਾ ਉਨ੍ਹਾਂ ਦੇ ਵੱਖ^ਵੱਖ ਜ.ਰਨਲਜ. ਵਿਚ 50 ਦੇ ਕਰੀਬ ਖੋਜ ਪਰਚੇ ਛਪ ਚੁਕੇ ਹਨ ਅਤੇ ਪਿਛਲੇ 10 ਸਾਲਾਂ ਵਿਚ 1 ਕਰੋੜ ਦੇ ਖੋਜ ਪ੍ਰੋਜੈਕਟ ਵੱਖ^ਵੱਖ ਸੰਸਥਾਵਾਂ ਤੋਂ ਲਏ ਹਨ| ਪ੍ਰੋ. ਸਿੰਘ ਸੈਂਟਰਲ ਰਿਸਰਚ ਇੰਸਟੀਚਿਊਟ, ਲਖਨਓ ਅਤੇ ਰੈਨਬੈਕਸੀ ਲੈਬੋਰਟਰੀ, ਗੁੜਗਾਂਵ ਨਾਲ ਵੀ ਵੱਖ^ਵੱਖ ਖੋਜਾਂ ਕਰ ਰਹੇ ਹਨ|

Translate »