December 12, 2011 admin

ਜ਼ਮੀਨ ਦੀ ਸਿਹਤ ਸੁਧਾਰਨ ਲਈ ਲਗਾਤਾਰ ਸੁਚੇਤ ਯਤਨਾਂ ਦੀ ਲੋੜ-ਡਾ:ਚੀਮਾ

ਲੁਧਿਆਣਾ: 12 ਦਸੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਵਿਭਾਗ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਐਡਵਾਂਸ ਫੈਕਲਟੀ ਟਰੇਨਿੰਗ ਸੈਂਟਰ ਦੀ ਦੇਖ ਰੇਖ ਹੇਠ ਕਰਵਾਏ 21 ਰੋਜ਼ਾ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਵਧਦੀ ਆਬਾਦੀ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਜ਼ਮੀਨ ਦੀ ਸਿਹਤ ਸੰਵਾਰਨ ਵਾਸਤੇ ਨਾਲੋਂ ਨਾਲ ਧਿਆਨ ਦੇਣਾ ਪਵੇਗਾ। ਉਨ•ਾਂ ਆਖਿਆ ਕਿ ਖੇਤੀ ਸਾਧਨਾਂ ਵਿਚੋਂ ਖਾਦਾਂ, ਕੀਟ ਨਾਸ਼ਕ ਜ਼ਹਿਰਾਂ ਜੜ•ੀ ਨਾਸ਼ਕ ਜ਼ਹਿਰਾਂ ਦੀ ਵਰਤੋਂ ਕਾਫੀ ਵਧ ਰਹੀ ਹੈ ਜਿਸ ਨਾਲ ਜ਼ਮੀਨ ਵਰਗੇ ਕੁਦਰਤੀ ਮੂਲ ਧਨ ਵਿੱਚ ਵਿਗਾੜ ਆ ਰਿਹਾ ਹੈ। ਉਨ•ਾਂ ਆਖਿਆ ਕਿ ਇਸ ਨਾਲ ਜਿਥੇ ਵਾਤਾਵਰਨ ਪਲੀਤ ਹੁੰਦਾ ਹੈ ਉਥੇ ਖੇਤੀਬਾੜੀ ਉਤਪਾਦਕਤਾ ਵੀ ਘਟਦੀ ਹੈ। ਸਾਨੂੰ ਆਉਣ ਵਾਲੇ ਸਮੇਂ ਵਿੱਚ ਜਿਥੇ ਜ਼ਮੀਨ ਦੀ ਸਿਹਤ ਸੰਵਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਉਥੇ ਵਾਤਾਵਰਨ ਵੱਲ ਵਿਗਾੜ ਵੀ ਨਹੀਂ ਪੈਣ ਦੇਣਾ ਚਾਹੀਦਾ। ਇਸ ਸਿਖਲਾਈ ਕੋਰਸ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਵੱਖ ਵੱਖ ਖੋਜ ਸੰਸਥਾਨਾਂ ਤੋਂ ਇਲਾਵਾ ਸੂਬਾਈ ਖੇਤੀਬਾੜੀ ਯੂਨੀਵਰਸਿਟੀਆਂ ਦੇ 24 ਵਿਗਿਆਨੀ ਸ਼ਾਮਿਲ ਹੋਏ।
ਇਸ ਕੋਰਸ ਦੇ ਡਾਇਰੈਕਟਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ: ਉਪਕਾਰ ਸਿੰਘ ਸਿਡਾਨਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਆਖਿਆ ਕਿ ਇਸ ਸਿਖਲਾਈ ਕੋਰਸ ਵਿੱਚ ਜ਼ਮੀਨ ਦੀ ਸਿਹਤ ਸੰਵਾਰਨ ਅਤੇ ਪਾਏਦਾਰ ਖੇਤੀ ਲਈ ਨਿਰੰਤਰ ਯਤਨਾਂ ਦੇ ਸਾਰੇ ਪੱਖਾਂ ਬਾਰੇ ਵੀ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਉਨ•ਾਂ ਆਖਿਆ ਕਿ ਦੇਸ਼ ਦੇ ਚੋਣਵੇਂ ਵਿਗਿਆਨੀਆਂ ਨੂੰ ਸਿਖਿਅਤ ਕਰਨ ਦਾ ਮਨੋਰਥ ਇਹੀ ਹੈ ਕਿ ਉਹ ਇਸ ਖੇਤਰ ਵਿੱਚ ਹੋ ਰਹੀ ਖੋਜ ਅਤੇ ਅਧਿਆਪਨ ਸੰਬੰਧੀ ਤਾਜ਼ਾ ਗਿਆਨ ਹਾਸਿਲ ਕਰ ਸਕਣ। ਇਸ ਸਿਖਲਾਈ ਕੋਰਸ ਵਿੱਚ ਮਾਹਿਰਾਂ ਵਜੋਂ ਡਾ: ਆਈ ਪੀ ਅਬਰੋਲ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਆਈ ਸੀ ਏ ਆਰ, ਡਾ: ਪੀ ਕੇ ਸ਼ਰਮਾ, ਡੀਨ ਖੇਤੀਬਾੜੀ ਕਾਲਜ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ, ਡਾ:  ਅਰਵਿੰਦ ਸ਼ੁਕਲਾ ਪ੍ਰੋਜੈਕਟ ਕੋਆਡੀਨੇਟਰ ਇੰਡੀਅਨ ਇੰਸਟੀਚਿਊਟ ਭੂਪਾਲ, ਡਾ: ਰਣਜੋਧ ਸਿੰਘ ਸਾਬਕਾ ਨਿਰਦੇਸ਼ਕ ਖੋਜ ਹਿਮਾਚਲ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਅਤੇ ਡਾ: ਬੀ ਐਸ ਦਵੇਦੀ ਮੁਖੀ ਭੂਮੀ ਵਿਗਿਆਨ ਅਤੇ ਖੇਤੀਬਾੜੀ ਰਸਾਇਣ ਵਿਗਿਆਨ ਆਈ ਏ ਆਰ ਆਈ ਨਵੀਂ ਦਿੱਲੀ ਸ਼ਾਮਿਲ ਹੋਏ।
ਇਸ ਕੋਰਸ ਦੇ ਮੁੱਖ ਕੋਆਰਡੀਨੇਟਰ ਡਾ: ਓ ਪੀ ਚੌਧਰੀ ਨੇ ਦੱਸਿਆ ਕਿ ਵੱਖ ਵੱਖ ਕੌਮੀ ਸੰਸਥਾਨਾਂ ਤੋਂ ਆਏ ਮਾਹਿਰਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਕੋਰਸ ਦੌਰਾਨ 38 ਲੈਕਚਰ ਦਿੱਤੇ ਜਿਨ•ਾਂ ਵਿੱਚ ਭੂਮੀ ਦੀ ਸਿਹਤ ਸੰਭਾਲ ਨਾਲ ਸਬੰਧਿਤ ਵੱਖ ਵੱਖ ਵਿਸ਼ੇ ਜਿਵੇਂ ਰਸਾਇਣਕ ਖਾਦਾਂ ਦਾ ਪ੍ਰਬੰਧ, ਫ਼ਸਲਾਂ ਦੀ ਰਹਿੰਦ ਖੂਹੰਦ ਦੀ ਸੁਯੋਗ ਵਰਤੋਂ, ਕਾਰਬਨ ਪਰਖ, ਖੇਤੀ ਜੰਗਲਾਤ, ਸਿੰਜਾਈ ਅਤੇ ਖਾਦ ਪ੍ਰਬੰਧ ਸੰਬੰਧੀ ਭਾਸ਼ਣ ਪ੍ਰਮੁਖ ਸਨ।

Translate »