ਲੁਧਿਆਣਾ-13-ਦਸੰਬਰ-2011- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਬਲਵਿੰਦਰ ਕੁਮਾਰ ਨੂੰ ਮਸਾਲਿਆਂ ਅਤੇ ਸੁਗੰਧਿਤ ਫਸਲਾਂ ਸਬੰਧੀ ਰਸਾਲੇ ਵਿੱਚ ਛਪੇ ਸਰਵਉੱਤਮ ਖੋਜ ਪੱਤਰ ਲਈ ਡਾ. ਜੇ. ਐਸ. ਪਰੁਥੀ ਅਵਾਰਡ ਦਿੱਤਾ ਗਿਆ ਹੈ। ਇਹ ਅਵਾਰਡ ਉਨ•ਾਂ ਨੂੰ ਐਗਰੀਕਲਚਰਲ ਸਾਇੰਸਜ਼ ਯੂਨੀਵਰਸਿਟੀ, ਧਾਰਵਾੜ, ਕਰਨਾਟਕਾ ਵਿਖੇ ਮਸਾਲਿਆਂ ਦੀ ਭਾਰਤੀ ਸੰਸਥਾ ਵੱਲੋਂ ਕਰਾਈ ਗਈ ਕਾਨਫਰੰਸ ਵਿੱਚ ਦਿੱਤਾ ਗਿਆ। ਇਹ ਖੋਜ ਪੱਤਰ ‘ਹਲਦੀ ਦਾ ਵਿਕਾਸ, ਝਾੜ ਅਤੇ ਕਿਸਮ’ ਸਬੰਧੀ ਵਿਸਥਾਰ ਵਿੱਚ ਤਿਆਰ ਕੀਤੇ ਗਏ ਪ੍ਰਯੋਗੀ ਕਾਰਜ ਦੀ ਖੋਜ ਉੱੇਤੇ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਉਨ•ਾਂ ਦੇ ਸਹਿ ਲੇਖਕ ਡਾ. ਬੀ. ਐਸ. ਗਿੱਲ ਸਨ। ਅਵਾਰਡ ਵਿੱਚ ਪ੍ਰਮਾਣ ਪੱਤਰ ਦੇ ਨਾਲ 1000 /- ਨਗਦ ਦਾ ਸਨਮਾਨ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਆਰ. ਹੈਂਚੀਨਲ ਨੇ ਪ੍ਰਦਾਨ ਕੀਤਾ। ਇਸ ਮੌਕੇ ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਉਪ ਮਹਾਨਿਰਦੇਸ਼ਕ ਡਾ. ਅਰਵਿੰਦ ਕੁਮਾਰ, ਮਸਾਲਿਆਂ ਦੀ ਭਾਰਤੀ ਖੋਜ ਸੰਸਥਾ ਦੇ ਨਿਰਦੇਸ਼ਕ ਡਾ. ਤਾਮਿਲ ਸੈਲਵਨ ਵੀ ਮੌਜੂਦ ਸਨ।ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਜੈਨੇਟਿਕਸ ਅਤੇ ਬਰੀਡਿੰਗ ਵਿਭਾਗ ਜਿੱਥੇ ਕਿ ਡਾ. ਬਲਵਿੰਦਰ ਕੁਮਾਰ ਕਾਰਜਸ਼ੀਲ ਹਨ ਦੇ ਮੁਖੀ ਡਾ. ਮੋਤੀ ਲਾਲ ਚੌਧਰੀ ਨੇ ਉਨ•ਾਂ ਦੀ ਇਸ ਸਨਮਾਨ ਲਈ ਸ਼ਲਾਘਾ ਕੀਤੀ।