ਸਰਕਾਰ ਵੱਲੋਂ ਲੋਕਾਂ ਨੂੰ ਘਰੇਲੂ ਗੈਸ ਦੀ ਵਰਤੋਂ ਲਈ ਨਵੇਂ ਕੁਨੇਕਸ਼ਨ ਦਿੱਤੇ ਜਾ ਰਹੇ ਹਨ ਪਰ ਲੋਕਾਂ ਨੂੰ ਘਰੇਲੂ ਗੈਸ ਪੁਰੀ ਨਹੀਂ ਮਿਲ ਰਹੀ। ਘਰੇਲੂ ਗੈਸ ਅੱਜ ਹਰ ਘਰ ਦੀਆਂ ਜਰੂਰਤਾਂ ਵਿੱਚੋਂ ਇੱਕ ਬਣ ਗਈ ਹੈ। ਉਥੇਂ ਹੀ ਗੈਸ ਦੀ ਸਪਲਾਈ ਸਮੇਂ ਤੇ ਨਹੀ ਮਿਲਣ ਤੇ ਇਹੀ ਗੈਸ ਲੋਕਾਂ ਲਈ ਕਈ ਸਮਸਿਆ ਪੈਦਾ ਕਰ ਦਿੰਦੀ ਹੈ। ਅਸਲ ਵਿੱਚ ਗੈਸ ਦੀ ਇੰਨੀ ਕਮੀ ਨਹੀਂ ਹੈ ਜਿਨੀ• ਗੈਸ ਏਰੰਸੀ ਵੱਲੋਂ ਦਿਖਾਈ ਜਾਂਦੀ ਹੈ। ਉਸੇ ਤਰਾਂ• ਅੱਜ ਕੱਲ• ਕੁਝ ਗੈਸ ਏਜੰਸੀਆਂ ਵੱਲੋਂ ਨਵੇਂ ਕੁਨੈਕਸ਼ਨ ਦੇਣ ਵਕਤ ਵੀ ਲੋਕਾਂ ਨੂੰ ਜਾਣਬੁਝ ਕੇ ਪਰੇਸ਼ਾਨ ਕੀਤਾ ਜਾਂਦਾ ਹੈ। ਗੈਸ ਏਜਸੀਆਂ ਵੱਲੋਂ ਗੈਸ ਦੀ ਸਮਸਿਆਂ ਨੂੰ ਸਰਦੀ ਵਿੱਚ ਹੋਰ ਵਧਾ ਦਿੱਤਾ ਜਾਂਦਾ ਹੈ। ਏਜੰਸੀ ਵੱਲੋਂ ਗੈਸ ਸਿਲੇਂਡਰ 21 ਦਿਨ ਬਾਦ ਬੁੱਕ ਕੀਤਾ ਜਾਂਦਾ ਹੈ ਅਤੇ ਫਿਰ ਗੈਸ ਕਦੋਂ ਮਿਲੇਗੀ ਅਤੇ ਕਿੰਨਾ ਸਮਾਂ ਲਗ ਜਾਵੇਗਾ ਕਹਿਣਾ ਮੁਸ਼ਿਕਲ ਹੈ। ਕੇਂਦਰ ਸਰਕਾਰ ਵੱਲੋਂ ਗੈਸ ਏਂਜਸੀ ਦੇ ਲਈ ਨਿਯਮ ਤੇ ਕਾਨੂੰਨ ਬਣਾਉਣ ਦੇ ਬਾਵਜੂਦ ਉਹਨਾਂ ਉਪਰ ਅਮਲ ਕਰਨ ਦੀ ਕੋਈ ਕੋਸ਼ਿਸ਼ ਨਹੀ ਕੀਤੀ ਜਾਂਦੀ ਤੇ ਨਾਂ ਹੀ ਇਹਨਾਂ ਨਿਯਮਾਂ ਦੀ ਕੋਈ ਪਰਵਾਹ ਕੀਤੀ ਜਾਂਦੀ ਹੈ। ਅਧਿਕਾਰੀਆਂ ਵੱਲੋਂ ਵੀ ਇਹਨਾਂ ਨਿਯਮਾਂ ਨੂੰ ਲਾਗੂ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀ ਦਿਖਾਈ ਜਾਂਦੀ।
ਕੇਂਦਰੀ ਸਰਕਾਰ ਦੇ ਨਿਯਮ ਮੁਤਾਬਕ ਘਰੇਲੁ ਵਰਤੋਂ ਲਈ ਇਸਤੇਮਾਲ ਹੁੰਦੇ ਸਲੰਡਰ ਵਿੱਚ 14.2 ਕਿਲੋ ਤੇ ਗੈਰ ਘਰੇਲੁ ਸਲੰਡਰਾਂ ਵਿੱਚ 19 ਕਿਲੋ ਗੈਸ ਹੋਣੀ ਚਾਹੀਦੀ ਹੈ ਤੇ ਕੰਪਨੀ ਵਲੋਂ ਸਲੰਡਰ ਗ੍ਰਾਹਕ ਕੋਲ ਪਹੁੰਚਾਉਣ ਸਮੇਂ ਉਸਨੂੰ ਤੋਲ ਕੇ ਦੇਣਾ ਜਰੂਰੀ ਹੈ ਪਰ ਕਿਉਂਕਿ ਕਿਸੇ ਵੀ ਸਲੰਡਰ ਪਹੁੰਚਾਉਣ ਵਾਲੇ ਕਰਮਚਾਰੀ ਪਾਸ ਤੋਲਣ ਦਾ ਕੰਡਾ ਹੀ ਨਹੀਂ ਹੁੰਦਾ ਤੇ ਲੋਕ ਇਹ ਜਾਣ ਹੀ ਨਹੀ ਪਾਉਦੇਂ ਕਿ ਸਲੰਡਰ ਵਿੱਚ ਗੈਸ ਪੁਰੀ ਹੈ ਜਾਂ ਘੱਟ। ਜੇ ਕਿਸੇ ਗੈਸ ਸਲੰਡਰ ਵਿੱਚ ਅਗਰ 2-4 ਕਿਲੋ ਗੈਸ ਘੱਟ ਹੋ ਜਾਵੇ ਤਾਂ ਲੋਕਾਂ ਨੂੰ ਇਸ ਦਾ ਕੋਈ ਪਤਾ ਨਹੀ ਲੱਗਦਾ। ਅਗਰ ਗਲਤੀ ਨਾਲ ਪਿਛੇ ਤੋਂ ਕਿਸੇ ਸਿਲੈਡਰ ਵਿੱਚ ਗੈਸ ਵੱਧ ਭਰੀ ਜਾਵੇ ਤਾਂ ਉਹ ਸਲੰਡਰ ਦੁਰਘਟਨਾ ਦਾ ਕਾਰਣ ਬਣ ਸਕਦਾ ਹੈ। ਇਸ ਤੋਲਣ ਵਾਲੇ ਕੰਡੇ ਦੇ ਹੋਣ ਕਾਰਨ ਇਸ ਦੁਰਘਟਨਾ ਤੋਂ ਵੀ ਬਚਿਆ ਜਾ ਸਕਦਾ ਹੈ।
ਇਸੇ ਤਰਾਂ• ਐਲ ਪੀ ਜੀ – ਰੈਗੁਲੇਸ਼ਨ ਆਫ ਸਪਲਾਈ ਐਂਡ ਡਿਸਟਰੀਬਉਸ਼ਨ ਆਰਡਰ 2000 ਮੁਤਾਬਕ ਕੁੱਝ ਚੀਜਾਂ ਹਨ ਜਿਹੜੀਆਂ ਕਿ ਡਿਸਟਰੀਬਉਟਰ ਨੂੰ ਆਪਣੇ ਕਾਰਜ ਖੇਤਰ ਵਿੱਚ ਲਿੱਖ ਕੇ ਲਗਾਉਣੀਆਂ ਜਰੂਰੀ ਹਨ ਜਿਵੇਂ ਕਿ ਉਸ ਪਾਸ ਕਿੰਨੇ ਖਾਲੀ, ਭਰੇ ਹੋਏ ਤੇ ਖਰਾਬ ਸਲੰਡਰਾਂ ਦਾ ਸਟਾਕ ਹੈ। ਪਿਛਲੇ ਕਾਰਜਕਾਰੀ ਦਿਨ ਦੇ ਸਪਲਾਈ ਕਰਣ ਵਾਲੇ ਸਲੰਡਰਾਂ ਦਾ ਕਿੰਨਾ ਬੈਕ ਲਾੱਗ ਬਾਕੀ ਹੈ। ਉਹਨਾਂ ਦੇ ਕੰਮ ਕਰਣ ਦੇ ਘੰਟਿਆਂ ਦਾ ਸਮਾਂ ਕਿੰਨੇ ਤੋਂ ਕਿੰਨੇ ਵਜੇ ਤੱਕ ਦਾ ਹੈ। ਕਿਸੇ ਵੀ ਏਜੰਸੀ ਦਾ ਕਾਰਜਕਾਰੀ ਦਿਨਾਂ ਵਿੱਚ 8 ਘੰਟੇ ਲਈ ਗ੍ਰਾਹਕਾਂ ਵਾਸਤੇ ਖੁਲਣਾ ਜਰੂਰੀ ਹੈ।
ਕੋਈ ਵੀ ਡਿਸਟਰੀਬਉਟਰ ਤੇਲ ਕੰਪਨੀ ਵਲੋਂ ਨਿਰਧਾਰਿਤ ਕੀਮਤ ਤੋਂ ਵੱਧ ਤੇ ਸਲੰਡਰ ਨਹੀਂ ਵੇਚ ਸਕਦਾ ਤੇ ਨਾਂ ਹੀ ਹੋਮ ਡਲੀਵਰੀ ਕਰਣ ਤੋਂ ਇਨਕਾਰ ਕਰ ਸਕਦਾ ਹੈ। ਨਵਾਂ ਕੁਨੈਕਸ਼ਨ ਲੈਣ ਦੇ ਸਮੇਂ ਅਣਅਧਿਕਾਰਤ ਮੁੱਲ ਨਹੀਂ ਮੰਗ ਸਕਦਾ। ਨਵੇਂ ਕੁਨੈਕਸ਼ਨ ਦੇ ਸਮੇਂ ਗਾ੍ਰਹਕ ਨੂੰ ਚੁਲਾ• ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਚੁਲਾ• ਲੈਣਾ ਜਾ ਨਾ ਲੈਣਾ ਗਾ੍ਰਹਕ ਦੀ ਮਰਜੀ ਤੇ ਹੈ। ਘਰੇਲੁ ਵਰਤੋਂ ਦੇ ਸਲੰਡਰ ਵਪਾਰਿਕ ਵਰਤੋਂ ਲਈ ਨਹੀਂ ਵੇਚੇ ਜਾ ਸਕਦੇ। ਕੋਈ ਵੀ ਡਿਸਟਰੀਬਉਟਰ ਨਵੇਂ ਕੁਨੈਕਸ਼ਨ ਦੀ ਬੇਨਤੀ ਰਜਿਸਟਰ ਕਰਣ ਤੋਂ ਇਨਕਾਰ ਨਹੀਂ ਕਰ ਸਕਦਾ।
ਡਸਟਰੀਬਉਟਰਾਂ ਵਲੋਂ ਕੀਤੇ ਜਾਂਦੇ ਅਜਿਹੇ ਕੰਮਾਂ ਨੂੰ ਮਾਰਕਟਿੰਗ ਡੀਸੀਪਲਿਨ ਗਾਈਡਲਾਈਨ ਤੇ ਤਹਿਤ ਵੱਡੇ ਤੇ ਛੋਟੇ ਅਪਰਾਧਾਂ ਦੀ ਗਿਣਤੀ ਵਿੱਚ ਰਖਿਆ ਗਿਆ ਹੈ। ਡਿਸਟਰੀਬਉਟਰ ਦੇ ਖਿਲਾਫ ਸ਼ਿਕਾਇਤ ਆਉਣ ਤੇ ਅਤੇ ਉਹ ਸ਼ਿਕਾਇਤ ਸਹੀ ਪਾਏ ਜਾਣ ਤੇ ਉਸਨੂੰ ਜੁਰਮਾਨਾ ਹੋ ਸਕਦਾ ਹੈ ਤੇ ਬਾਰ ਬਾਰ ਸ਼ਿਕਾਇਤ ਦੋਹਰਾਏ ਜਾਣ ਤੇ ਉਸ ਏਜੰਸੀ ਦਾ ਲਾਈਸੈਂਸ ਵੀ ਕੈਂਸਲ ਹੋ ਸਕਦਾ ਹੈ। ਜਬਰਦਸਤੀ ਗੈਸ ਸਟੋਵ ਵੇਚਣਾ, ਨਵੇਂ ਕੁਨੈਕਸ਼ਨ ਲਈ ਰਜਿਸਟਰ ਕਰਣ ਸਮੇਂ ਅਣਅਧਿਕਾਰਿਤ ਵੱਧ ਮੁੱਲ ਲੈਣਾ, ਸਲੰਡਰ ਵਿੱਚ ਗੈਸ ਘੱਟ ਹੋਣਾ, ਘਰੇਲੂ ਸਲੰਡਰ ਨੂੰ ਵਪਾਰਿਕ ਵਰਤੋਂ ਲਈ ਵੇਚਣਾ, ਜਾਲੀ ਜਾਂ ਨਕਲੀ ਉਪਕਰਣ ਵੇਚਣਾ, ਸਲੰਡਰ ਦੀ ਲੀਕੇਜ ਜਾਂ ਸਲੰਡਰ ਦੇ ਦੇਰ ਨਾਲ ਮਿਲਣ ਦੀਆਂ ਸ਼ਿਕਾਇਤਾਂ ਨੂੰ ਜਾਣ ਬੁਝ ਕੇ ਨਾ ਸੁਣਨ ਨੂੰ ਵੱਡੇ ਅਪਰਾਧਾਂ ਦੀ ਗਿਣਤੀ ਵਿੱਚ ਰਖਿਆ ਗਿਆ ਹੈ ਤੇ ਇਹ ਦੋਸ਼ ਸਾਬਤ ਹੋਣ ਤੇ ਜੁਰਮਾਨਾ ਵੀ ਵੱਡਾ ਹੁੰਦਾ ਹੈ। ਕਾਰਜਕਾਰੀ ਦਿਨਾਂ ਵਿੱਚ ਦਫਤਰ ਬੰਦ ਰਖਣਾ, ਪਰਚੀ ਤੇ ਲਿਖੇ ਮੁੱਲ ਤੋਂ ਜਿਆਦਾ ਮੰਗਣਾ, ਨਵੇਂ ਕੁਨੈਕਸ਼ਨ ਦੀ ਅਰਜੀ ਰਜਿਸਟਰ ਨਾ ਕਰਣਾ, ਬੇਮਤਲਬ ਸਲੰਡਰ ਸਪਲਾਈ ਕਰਣ ਵਿੱਚ ਦੇਰ ਕਰਨੀ ਆਦਿ ਛੋਟੇ ਅਪਰਾਧਾਂ ਦੀ ਗਿਣਤੀ ਵਿੱਚ ਰੱਖੇ ਗਏ ਹਨ। ਮਾਰਕਟਿੰਗ ਡੀਸੀਪਲਿਨ ਗਾਈਡਲਾਈਨ ਦੇ ਮੁਤਾਬਕ ਜੇਕਰ ਕਿਸੀ ਵੀ ਏਜੰਸੀ ਖਿਲਾਫ ਦੋ ਸਾਲ ਵਿੱਚ 3 ਵਾਰ ਵੱਡੀ ਜਾਂ 4 ਵਾਰ ਛੋਟੀ ਖਾਮੀ ਫੜੀ ਜਾਂਦੀ ਹੈ ਤਾਂ ਉਸ ਏਜੰਸੀ ਨੂੰ ਟਰਮਿਨੇਟ ਕਰ ਦਿੱਤਾ ਜਾਵੇਗਾ।
ਡਿਸਟਰੀਬਉਟਰ ਵਲੋਂ ਆਪਣੇ ਗ੍ਰਾਹਕਾਂ ਨੂੰ ਫੋਨ ਦੀ ਸੁਵਿਧਾ ਉਲਬਧ ਕਰਵਾਉਣੀ ਜਰੂਰੀ ਹੈ ਤਾਂ ਜੋ ਗ੍ਰਾਹਕ ਫੋਨ ਤੇ ਹੀ ਆਪਣੀ ਗੈਸ ਬੁੱਕ ਕਰਵਾ ਸਕਣ ਪਰ ਗੈਸ ਏਜੰਸੀਆਂ ਦਾ ਹਾਲ ਇਹ ਹੈ ਕਿ ਕਈ ਕਈ ਮਹੀਨੇ ਫੋਨ ਖਰਾਬ ਹੀ ਚਲਦੇ ਰਹਿੰਦੇ ਹਨ ਜਾਂ ਫੋਨ ਚੁੱਕਿਆ ਹੀ ਨਹੀਂ ਜਾਂਦਾ ਤੇ ਗਾ੍ਰਹਕ ਪਰੇਸ਼ਾਨ ਹੁੰਦੇ ਰਹਿੰਦੇ ਹਨ। ਗੈਸ ਸਲੰਡਰ ਦੀ ਬੁਕਿੰਗ ਡਲੀਵਰੀ ਤੋਂ 21 ਦਿਨ ਬਾਦ ਹੀ ਕੀਤੀ ਜਾਂਦੀ ਹੈ ਜਦੋਂ ਕਿ ਅਜਿਹਾ ਕੋਈ ਨਿਯਮ ਨਹੀਂ ਹੈ। ਇਸੇ ਸਾਲ ਅਗਸਤ ਮਹੀਨੇ ਵਿੱਚ ਪਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਆਰ ਪੀ ਐਨ ਸਿੰਘ ਦੇ ਇੱਕ ਫੈਸਲੇ ਮੁਤਾਬਕ ਐਲ ਪੀ ਜੀ ਸਿਲੰਡਰ ਦੀ ਰੀਫਲ ਬੁਕਿੰਗ ਲਈ ਕੋਈ ਰੋਕ ਨਹੀਂ ਲਗਾਈ ਗਈ ਹੈ ਅਤੇ ਨਾਂ ਹੀ ਕੋਈ ਸਮਾਂ ਹੱਦ ਮਿੱਥੀ ਗਈ ਹੈ। ਗਾ੍ਰਹਕ ਆਪਣੀ ਸਹੁਲਤ ਮੁਤਾਬਕ ਪਹਿਲਾਂ ਵੀ ਗੈਸ ਦੀ ਬੁਕਿੰਗ ਕਰਵਾ ਸਕਦਾ ਹੈ।
ਆਮ ਤੌਰ ਤੇ ਕਈ ਵਾਰ ਜਦੋਂ ਡਲੀਵਰੀ ਮੈਨ ਸਲੰਡਰ ਸਪਲਾਈ ਕਰਣ ਆÀੁਂਦਾ ਹੈ ਤਾਂ ਘਰ ਤੇ ਤਾਲਾ ਮਿਲਣ ਤੇ ਉਹ ਮੁੜ ਜਾਂਦਾ ਹੈ ਤੇ ਸਲੰਡਰ ਦੀ ਬੁਕਿੰਗ ਕੈਂਸਲ ਕਰ ਦਿੱਤੀ ਜਾਂਦੀ ਹੈ ਪਰ ਨਿਯਮਾਂ ਮੁਤਾਬਕ ਇਹ ਜਰੂਰੀ ਹੈ ਕਿ ਉਹ ਉਥੇ ਆਪਣੇ ਆਉਣ ਤੇ ਤਾਲਾ ਲੱਗੇ ਹੋਣ ਸੰਬਧੀ ਸੁਚਨਾ ਛੱਡ ਕੇ ਜਾਵੇ ਤਾਂ ਜੋ ਗਾ੍ਰਹਕ ਆਪ ਏਜੰਸੀ ਨਾਲ ਸੰਪਰਕ ਕਰ ਸਕੇ ਤੇ ਉਸਦੀ ਬੁਕਿੰਗ ਕੈਂਸਲ ਨਾ ਹੋਵੇ। ਇਸੇ ਤਰਾਂ• ਕੰਮ ਕਾਜੀ ਪਰਿਵਾਰ ਏਜੰਸੀ ਨੂੰ ਹਫਤੇ ਦੇ ਕਿਸੇ ਖਾਸ ਦਿਨ ਜਾਂ ਦਿਨ ਦੇ ਕਿਸੇ ਖਾਸ ਸਮੇਂ ਸਲੰਡਰ ਦੀ ਸਪਲਾਈ ਦੀ ਬੇਨਤੀ ਵੀ ਕਰ ਸਕਦੇ ਹਨ।
ਗੈਸ ਏਂਜਸੀ ਵਿੱਖੇ ਤਾਂ 21 ਦਿਨ ਬਾਦ ਵੀ ਸਲੰਡਰ ਬੁਕ ਕਰਾਉਣ ਦੇ ਬਾਦ ਕਈ ਕਈ ਦਿਨ ਗੈਸ ਨਹੀਂ ਆਉਂਦੀ ਪਰ ਬਲੈਕ ਵਿੱਚ ਹਰ ਸਮੇਂ ਗੈਸ ਮਿਲਦੀ ਰਹਿੰਦੀ ਹੈ ਅਤੇ ਗੈਸ ਏਂਜਸੀ ਇਹ ਤਰਕ ਦਿੰਦੀ ਨਹੀ ਥੱਕਦੀ ਕਿ ਗੈਸ ਪਿਛੋਂ ਹੀ ਘੱਟ ਆ ਰਹੀ ਹੈ ਜਦੋਂ ਕਿ ਸ਼ਹਿਰ ਵਿੱਚ ਬਲੈਕ ਵਿੱਚ ਗੈਸ ਕਿਥੋਂ ਆ ਰਹੀ ਹੈ ਇਸ ਤਰਫ ਨਾ ਤਾਂ ਸਰਕਾਰ ਅਤੇ ਨਾ ਹੀ ਅਧਿਕਾਰੀ ਧਿਆਨ ਦਿੰਦੇ ਹਨ। ਕੇਂਦਰ ਸਰਕਾਰ ਦੇ ਗੈਸ ਏਜੰਸੀ ਲਈ ਬਣਾਏ ਗਏ ਨਿਯਮ ਗੈਸ ਏਜੰਸੀਆਂ ਰੋਜ ਤੋੜ ਰਹੀਆਂ ਹਨ ਪਰ ਕੇਂਦਰ ਸਰਕਾਰ ਜਾਂ ਅਧਿਕਾਰੀਆਂ ਵੱਲੋਂ ਇਹਨਾਂ ਨਿਯਮਾਂ ਦਾ ਪਾਲਣ ਕਰਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ ਅਤੇ ਆਏ ਦਿਨ ਗੈਸ ਏਂਜਸੀਆਂ ਖਿਲਾਫ ਸ਼ਕਾਇਤਾਂ ਆਉਦੀਆਂ ਰਹਿੰਦੀਆਂ ਹਨ ਅਤੇ ਉਹ ਠੰਡੇ ਬਸਤੇ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ।
ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ ਗਲੀ ਨੰਬਰ2
ਬੈਕਸਾਇਡ ਰਾਮ ਰਾਗ ਰੋਡ
ਬਰਨਾਲਾ
ਮੋ 98880-31426