ਅੰਮ੍ਰਿਤਸਰ: 13 ਦਸੰਬਰ – ਏਅਰਮੈਨ ਚੋਣ ਕੇਂਦਰ ਸੰਸਥਾ ਵੱਲੋ ਖਾਲਸਾ ਕਾਲਜ਼ ਅੰਮ੍ਰਿਤਸਰ ਵਿਖੇ 8 ਤੋ 13 ਦਸੰਬਰ ਤੱਕ ਕੀਤੀ ਗਂਈ ਭਰਤੀ ਰੈਲੀ ਨੂੰ ਪੰਜਾਬ ਦੇ ਨੌਜਵਾਨਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ। ਇਸ ਭਰਤੀ ਰੈਲੀ ਦਾ ਸੁਚਾ ਮਨੋਰਥ ਪੰਜਾਬ ਦੇ ਨੌਜਵਾਨਾ ਖਾਸ ਕਰਕੇ ਪੇਂਡੂ ਪਿਛੋਕੜ ਵਾਲੇ ਨੌਜਵਾਨਾਂ ਨੂੰ ਹਵਾਈ ਫੌਜ ਵਿਚ ਭਰਤੀ’ ਹੋਣ ਲਈ ਉਤਸ਼ਾਹਿਤ ਕਰਨਾ ਸੀ। ਚਾਰ ਦਿਨ ਚਲੀ ਇਸ ਭਰਤੀ ਰੈਲੀ ਲਈ ਪੰਜਾਬ ਭਰ ਤੋ ਨੌਜਵਾਨ ਪਹੁੰਚੇ, ਜਿੰਨਾਂ ‘ਚੋ 6187 ਉਮੀਦਵਾਰਾ ਨੇ ਲਿਖਤੀ ਪ੍ਰੀਖਿਆ ‘ਚ ਪ੍ਰਵੇਸ਼ ਕੀਤਾ। ਇਸ ਪ੍ਰੀਖਿਆ ‘ਚੋ 305 ਉਮੀਦਵਾਰ ਪਾਸ ਹੋਏ। ਵਿੰਗ ਕਮਾਂਡਰ ਆਰ.ਕੰਨਨ ਜੋ ਕਿ ਏਅਰਮੈਨ ਸਲੈਕਸ਼ਨ ਸੈਂਟਰ ਅੰਬਾਲਾ ਦੇ ਕਮਾਂਡਿੰਗ ਅਫਸਰ ਹਨ, ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਉਮੀਦਵਾਰਾਂ ਦੇ ਵੱਖ ਵੱਖ ਟੈਸਟ ਇਸ ਭਰਤੀ ਲਈ ਲਏ ਗਏ। ਜਿਸ ‘ਚ ਸਰੀਰਕ ਮਾਪ ਦੰਡ ਟੈਸਟ, ਇੰਟਰਵਿਊ, ਡਾਕਟਰੀ ਪ੍ਰੀਖਿਆ ਅਤੇ ਲਿਖਤੀ ਪ੍ਰੀਖਿਆ ਸਾਮਿਲ ਹਨ। ਉਹਨਾ ਨੇ ਇਸ ਭਰਤੀ ਰੈਲੀ ਲਈ ਜਿਲ੍ਹਾ ਪ੍ਰਸਾਸਨ ਵੱਲੋ ਮਿਲੇ ਸਹਿਯੋਗ ਲਈ ਵਿਸੇਸ਼ ਧੰਨਵਾਦ ਕੀਤਾ।