December 13, 2011 admin

ਸੁਖਪ੍ਰੀਤ ਮਿਸਟਰ ਫਰੈਸ਼ਰ, ਮਨਦੀਪ ਮਿਸ ਫਰੈਸ਼ਰ, ਖਾਲਸਾ ਕਾਲਜ ਆਫ ਨਰਸਿੰਗ ਵਿਖੇ ਫਰੈਸ਼ਰ ਪਾਰਟੀ

ਅੰਮ੍ਰਿਤਸਰ, 13 ਦਸੰਬਰ, 2011 : ਸਥਾਨਕ ਖਾਲਸਾ ਕਾਲਜ ਆਫ ਨਰਸਿੰਗ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ਦੇ ਆਯੋਜਨ ਦੌਰਾਨ ਸੁਖਪ੍ਰੀਤ ਸਿੰਘ ਮਿਸਟਰ ਫਰੈਸ਼ਰ ਅਤੇ ਮਨਦੀਪ ਕੌਰ ਮਿਸ ਫਰੈਸ਼ਰ ਚੁਣੇ ਗਏ। ਦੋਵੇਂ ਵਿਦਿਆਰਥੀ ਨੇ ਇੱਕ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਦੌਰਾਨ ਫਨ੍ਹ ਦਾ ਮੁਜ਼ਾਹਰਾ ਕੀਤਾ ਅਤੇ ਸਭ ਤੋਂ ਵੱਧ ਅੰਕ ਲੈ ਕੇ ਅਵੱਲ ਰਹੇ। ਕਾਲਜ ਪ੍ਰਿੰਸੀਪਲ, ਬਲਵਿੰਦਰ ਕੌਰ ਬੁੱਟਰ ਨੇ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਨਵੀਆਂ ਸ਼ੁਰੂ ਹੋਈਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਣਾ ਸੀ। ਉਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਹੌਂਸਲ ਅਫਜ਼ਾਈ ਲਈ ਦੋ ਹੋਰ ਵਿਦਿਆਰਥੀਆਂ- ਨਵਜੌਤ ਰੰਧਾਵਾ, ਗੀਤਇੰਦਰ ਕੌਰ ਨੂੰ ਇਨਾਮ ਦਿੱਤੇ, ਉੱਥੇ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣਾ ਨਿਸ਼ਾਨਾਂ ਮਿੱਥ ਕੇ ਕਾਮਯਾਬੀ ਲਈ ਰਾਤ-ਦਿਨ ਮਿਹਨਤ ਕਰਨ। ਇਸੇ ਪ੍ਰਗਰਾਮ ਵਿੱਚ ਵੱਖ-ਵੱਖ ਜਮਾਤਾਂ ਅਤੇ ਯੁਨੀਵਰਸਿਟੀ ਵਿੱੱਚ ਪੜ੍ਹਾਈ ਵਿਚੋਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।

Translate »