ਲੁਧਿਆਣਾ-13-ਦਸੰਬਰ-2011-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਰਜਿਸਟਰਾਰ ਡਾ. ਪ੍ਰਯਾਗ ਦੱਤ ਜੁਆਲ ਨੂੰ ਚੌਧਰੀ ਸਰਵਨ ਕੁਮਾਰ ਕ੍ਰਿਸ਼ੀ ਵਿਸ਼ਵਵਿਦਿਆਲਾ ਪਾਲਮਪੂਰ (ਹਿਮਾਚਲ ਪ੍ਰਦੇਸ਼) ਦੀ ਅਕਾਦਮਿਕ ਕਾਊਂਸਲ ਵਿੱਚ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।ਇਹ ਮੈਂਬਰਸ਼ਿਪ ਦੋ ਸਾਲ ਲਈ ਹੋਏਗੀ। ਅਕਾਦਮਿਕ ਕਾਊਂਸਲ ਯੂਨੀਵਰਸਿਟੀ ਦੀ ਸਰਵਉੱਚ ਕਮੇਟੀ ਹੁੰਦੀ ਹੈ ਜੋ ਕਿ ਅੰਡਰ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਸਿੱਖਿਆ ਦੇ ਮਾਪਦੰਡ ਕਾਇਮ ਰੱਖਣ ਸਬੰਧੀ ਨਿਯਮ ਤੈਅ ਕਰਦੀ ਹੈ। ਡਾ. ਜੁਆਲ ਇਸ ਤੋਂ ਪਹਿਲਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕਈ ਸੰਸਥਾਵਾਂ ਦੀਆਂ ਕਮੇਟੀਆਂ ਵਿੱਚ ਮੈਂਬਰ ਨਾਮਜ਼ਦ ਹੋ ਚੁੱਕੇ ਹਨ।