December 13, 2011 admin

ਕੈਪਟਨ ਪੰਜਾਬ ਲਈ ਗੈਰ ਪ੍ਰੰਸਗਿਕ ਹੋ ਚੁੱਕਿਆ ਹੈ – ਸੁਖਬੀਰ ਸਿੰਘ ਬਾਦਲ

ਜਲਾਲਾਬਾਦ 13 ਦਸੰਬਰ:  ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ  ਪੰਜਾਬ ਲਈ ਗੈਰ ਪ੍ਰਸੰਗਿਕ ਹੋ ਚੁੱÎਕਿਅ ਹੈ ਕਿÀਂਕਿ ਉਸਨੇ ਖੁਦ ਇਹ ਗੱਲ ਮੰਨੀ ਹੈ ਕਿ ਉਸ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਵੱਖਰਾ ਏਜੰਡਾ ਨਹੀ ਹੈ ਅਤੇ ਉਹ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਪਿਛਲੇ ਪੰਜ਼  ਸਾਲਾਂ ਦੌਰਾਨ ਅਪਣਾਈਆਂ ਨੀਤੀਆਂ ਤੇ ਚੱਲੇਗਾ । ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਦੋਮੂੰਹੀ ਸ਼ਖਸੀਅਤ ਤੋ ਬੁਰੀ  ਤਰ•ਾਂ ਅੱਕ ਚੁੱਕੇ ਹਨ ਕਿਉ ਕਿ ਉਹ ਹਰ ਦੂਜੇ ਦਿਨ ਆਪਣੀ ਕਹੀ ਗੱਲ ਨੂੰ ਹੀ ਰੱਦ ਕਰ ਦਿੰਦਾ ਹੈ । ਉਨ•ਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਜੋਰ ਦੇ ਕੇ ਕਹੀ ਕਿ ਜੇਕਰ ਕਾਂਗਰਸ ਦੀ ਸਰਕਾਰ ਆ ਗਈ ਤਾਂ ਊਹ ਸਾਰੀਆਂ ਭਲਾਈ  ਯੋਜ਼ਨਾਵਾਂ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਰੱਦ ਕਰ ਦੇਵੇਗਾ । ਫਿਰ ਦੂਸਰੇ ਹੀ ਦਿਨ ਆਪ ਇਹ ਕਹਿਣ ਲੱਗ ਪਿਆ ਕਿ ਉਹ ਆਟਾ ਦਾਲ ਸਕੀਮ ਸਮੇਤ ਸਮੂਹ ਭਲਾਈ ਸਕੀਮਾਂ ਜਿੰਨਾਂ ਨੂੰ ਉਹ ਪਹਿਲੇ ਦਿਨ ਤੋ ਵਿਅਰਥ ਕਹਿੰਦਾ ਆ ਰਿਹਾ ਸੀ ਨੂੰ ਜਾਰੀ ਰੱਖੇਗਾ।  ਉਨ•ਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਬਿਆਨਬਾਜੀ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਸ ਕੋਲ ਆਪਣਾ ਸੁੰਤਤਰ ਮਨ ਅਤੇ ਪੰਜਾਬ ਦੇ ਵਿਕਾਸ ਪ੍ਰਤੀ ਨਾ ਹੀ ਕੋਈ ਸੋਚ ਅਤੇ ਨਾ ਹੀ ਕੋਈ ਨਿਸਚਾ ਹੈ । ਉਸ ਨੇ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਵਿਕਾਸ ਏਜੰਡੇ ਤੇ ਹੀ ਚੱਲਣ ਦਾ ਫੈਸਲਾ ਕਰ ਲਿਆ ਹੈ । ਉਨ•ਾਂ   ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਤਾਂ ਕਿ ਉਹ ਉਸਦੀ ਨਕਲ ਕਾਂਗਰਸ ਲਈ ਕਰ ਸਕੇ । ਸ. ਬਾਦਲ ਨੇ ਕਿਹਾ ਕਿ ਪੰਜਾਬ  ਦੇ ਲੋਕਾਂ ਨੂੰ ਅਜਿਹੇ ਆਗੂਆਂ ਦੀ ਲੋੜ ਨਹੀ ਜੋ ਆਪਣੀ ਸੋਚ ਹੀ ਨਾ ਰੱਖਦਾ ਹੋਵੇ ਅਤੇ ਉਹ ਲਕੀਰ ਦਾ ਫਕੀਰ ਹੋਵੇ । ਉਨਾਂ ਕਿਹਾ ਕਿ ਕੈਪਟਨ ਦੇ ਆਪਾ ਵਿਰੋਧੀ ਬਿਆਨ ਨੇ ਉਸਦੀ ਪੰਜਾਬ ਵਿਚ ਗੈਰਪ੍ਰੰਸਗਿਕਤਾ ਨੂੰ ਪ੍ਰਮਾਣਿਤ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਦੇ ਲੋਕਾਂ ਨੇ ਵੀ ਅਜਿਹੇ ਸੋਚ ਹੀਣ ਆਗੂ ਨੂੰ ਪੰਜਾਬ ਦੇ ਸਿਆਸੀ ਨਕਸੇ ਤੋ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ।
ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ  ਕਾਰਜਕਾਲ  ਦੀਆਂ 51 ਪ੍ਰਾਪਤੀਆਂ ਦੀ ਜਾਰੀ ਕੀਤੀ ਸੂਚੀ ਨੂੰ ਸ਼ਰਮਨਾਕ ਕਾਰਗੁਜਾਰੀ ਕਰਾਰ ਦਿੰਦਿਆਂ ਕਿਹਾ ਕਿ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਸਬੰਧੀ ਕਾਨੂੰਨ ਜਿਸ ਦਾ ਮਾਮਲਾ ਮਾਣਯੋਗ ਸਰਵ ਉੱਚ ਅਦਾਲਤ ਵਿਚ ਲੰਬਿਤ ਪਿਆ ਹੈ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਵੀ ਚੀਜ਼ ਐਜਿਹੀ ਨਹੀ ਜਿਸ ਤੋ ਉਸ ਦੇ ਕਿਸੇ ਕੀਤੇ ਕੰਮ ਦਾ ਪਤਾ ਲੱਗਦਾ ਹੋਵੇ । ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੌਜ਼ੂਦਾ ਅਤੇ ਪਿਛਲੇ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਦੇ ਕੀਤੇ ਕੰਮਾਂ ਨੂੰ ਦਿਖਾਉਣ ਸਬੰਧੀ ਨਿੱਤ ਦਿਨ ਜਾਰੀ ਕੀਤੇ ਜਾ ਰਹੇ ਇਸ਼ਤਿਹਾਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਪਟਨ ਦਾ ਕਾਰਜਕਾਲ ਪੰਜਾਬ ਦੇ ਇਤਿਹਾਸ  ਦਾ ਕਾਲਾ ਦੌਰ ਸੀ । ਜਿਸ ਵਿਚ ਰਾਜ ਦੀ ਆਰਥਿਕਤਾ ਬੁਰੀ ਤਰ•ਾਂ ਖੜ• ਗਈ । ਨੌਕਰੀਆਂ ਤੇ ਪਾਬੰਦੀ ਕਾਰਨ ਲੱਖਾਂ ਨੌਜਵਾਨ ਨੌਕਰੀ ਦੀ ਉਡੀਕ ਵਿਚ ਹੀ ਬਜੁਰਗ ਹੋ ਗਏ ਅਤੇ ਉਸ ਨੇ ਇੱਕ ਨਿੱਜੀ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਲਈ ਬਠਿੰਡਾ ਰਫਾਇਨਰੀ ਜਿਹਾ ਕਾਰਪੋਰਟ ਪ੍ਰੌਜੈਕਟ ਪੰਜ ਸਾਲ ਸ਼ੁਰੂ ਨਹੀ ਹੋਣ ਦਿੱਤਾ , ਉਨ•ਾਂ ਕਿਹਾ ਕਿ ਜਿਸ ਮੁੱਖ ਮੰਤਰੀ ਕੋਲ ਆਪਣੇ ਵਿਧਾਇਕਾਂ ਲਈ ਹੀ ਸਮਾਂ ਨਹੀ ਉਸ ਤੋ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਹੈ ।
ਸ. ਬਾਦਲ ਨੇ  ਟਿਕਟਾਂ ਦੀ ਵੰਡ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਸਿਆਸੀ ਮਾਮਲਿਆਂ ਬਾਰੇ ਕਮੇਟੀ ਟਿਕਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ  ਦੇਵਗੀ।  ਉਨ•ਾਂ ਕਿਹਾ ਕਿ ਕੁਝ ਸੀਟਾਂ  ਨੂੰ ਬਦਲਣ ਬਾਰੇ ਭਾਜਪਾ ਨਾਲ ਵਿਚਾਰ ਚੱਲ ਰਿਹਾ ਹੈ ਉਨ•ਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਉਸ ਦੀ ਜਿੱਤਣ ਸਮਰੱਥਾ ਇਕਲੌਤਾ  ਮਾਪਦੰਡ ਹੋਵੇਗੀ ਅਤੇ ਨੌਜਵਾਨਾਂ ਨੂੰ ਟਿਕਟਾਂ ਦੀ ਵੰਡ ਵਿਚ ਢੁੱਕਵੀ ਨਮੁੰਇੰਦਗੀ ਦਿੱਤੀ ਜਾਵੇਗੀ । ਇਸ ਦੌਰਾਨ  ਹਲਕਾ ਮਮਦੋਟ  ਦੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਸ੍ਰੀ ਹਰਵਿਰਸਾ ਸਿੰਘ ਸਿੱਧੂ ਨੇ ਵੀ ਸ. ਬਾਦਲ ਅਤੇ ਹਲਕਾ ਗੁਰਹਰਸਹਾਏ ਦੇ ਇੰਚਾਰਜ਼ ਵਰਦੇਵ ਸਿੰਘ ਮਾਨ ਦੇ ਯਤਨਾਂ ਨਾਲ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ।
ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ ਫਿਰੋਜ਼ਪੁਰ  ,  ਸ .ਗੁਰਤੇਜ਼ ਸਿੰਘ ਘੁੜਿਆਣਾ ਸੰਸਦੀ ਸੱਕਤਰ , ਸ ਪਰਮਜੀਤ ਸਿੰਘ ਸਿੱਧਵਾਂ ਸਿਆਸੀ ਸਲਾਹਕਾਰ ਉਪ ਮੁੱਖ ਮੰਤਰੀ  , ਡਾ. ਬਸੰਤ ਗਰਗ ਡਿਪਟੀ ਕਮਿਸ਼ਨਰ ਫਾਜ਼ਿਲਕਾ, ਸ. ਪਰਮਰਾਜ ਸਿੰਘ ਉਮਰਾਨੰਗਲ ਡੀ ਆਈ ਜੀ ਬਠਿੰਡਾ ਰੇਂਜ , ਸ਼੍ਰੀ ਅਸ਼ੋਕ ਬਾਠ ਐਸ ਐਸ ਪੀ ਫਾਜ਼ਿਲਕਾ , ਸ਼੍ਰੀ ਅਸ਼ੋਕ ਨਾਥ ਡੀ ਆਈ ਜੀ ਫਿਰੋਜ਼ਪੁਰ ਰੇਂਜ  , ਡੀ ਐਸ ਪੀ ਖਰਬੰਦਾ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਫਿਰੋਜ਼ਪੁਰ ,ਸ. ਚਰਨਦੇਵ ਸਿੰਘ ਮਾਨ ਏਡੀਸੀ ਫਾਜ਼ਿਲਕਾ

Translate »