ਲੁਧਿਆਣਾ – ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਬਲਜਿੰਦਰਜੀਤ ਸਿੰਘ ਤੂਰ, ਹਰਦਿਆਲ ਅਮਨ ਸਕੱਤਰ ਜਨਰਲ ਨੇ ਸਚਖੰਡ ਸ੍ਰੀ ਹਜੂਰ ਸਾਹਿਬ (ਨਾਂਦੇੜ) ਲਈ ਜੱਥਾ ਹਾਰ ਪਾ ਕੇ ਅਤੇ ਮਿਠਾਈਆਂ ਵੰਡ ਕੇ ਰਵਾਨਾ ਕੀਤਾ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਧਾਰਮਿਕ ਯਾਤਰਾ ਤੇ ਜਾਣ ਵਾਲੇ ਲੋਕ ਖੁਸ਼ਕਿਸਮਤ ਹੁੰਦੇ ਹਨ ਅਤੇ ਇਸ ਨਾਲ ਉਨ•ਾਂ ਨੂੰ ਚੰਗੇ ਕਰਮਾਂ ਦਾ ਫਲ ਮਿਲਦਾ ਹੈ, ਉਹਨਾਂ ਕਿਹਾ ਕਿ ਸ੍ਰੀ ਹਜੂਰ ਸਾਹਿਬ (ਨਾਂਦੇੜ) ਦੀ ਪਵਿੱਤਰ ਧਰਤੀ ਤੇ ਜਾ ਕੇ ਵਿਲੱਖਣ ਸਕੂਨ ਅਤੇ ਸ਼ਾਂਤੀ ਮਿਲਦੀ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਹਰ ਸਾਲ 3 ਸਤੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਿਲਾਪ ਦਿਹਾੜੇ ਤੇ ਵਿਸ਼ਾਲ ਜੱਥਾ ਲੈ ਕੇ ਜਾਂਦੀ ਹੈ।
ਇਸ ਸਮੇ ਸ੍ਰੀ ਬਾਵਾ ਨੇ ਡਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਵਲੋ ਸ੍ਰੀ ਹਜੂਰ ਸਾਹਿਬ ਕਰਵਾਈ ਕਰੋੜਾ ਰੁਪਏ ਦੀ ਸੇਵਾ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਡਾਂ ਮਨਮੋਹਨ ਸਿੰਘ ਵਲੋ ਜੋ ਸੇਵਾ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਇਸ ਜੱਥੇ ਵਿਚ ਪ੍ਰਗਟ ਸਿੰਘ ਗਰੇਵਾਲ ਸਕੱਤਰ, ਦਰਸ਼ਨ ਸਿੰਘ ਗਰੇਵਾਲ ਜੁਆਇੰਟ ਸੈਕਟਰੀ, ਗੁਰਦੀਪ ਸਿੰਘ, ਬਲਜੀਤ ਕੌਰ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਸੰਤੋਸ਼ ਰਾਣੀ, ਆਰਤੀ ਸ਼ਾਹ, ਚੇਤਨ ਸ਼ਾਹ, ਅਸ਼ਵਨੀ ਕੁਮਾਰ, ਬਲਜੀਤ ਸਿੰਘ, ਤੇਜਪਾਲ ਸਿੰਘ, ਕੁਲਦੀਪ ਸਿੰਘ, ਨਵਦੀਪ ਸਿੰਘ, ਜਗਨੀਤ ਸਿੰਘ, ਅਮਰਦੀਪ ਸਿੰਘ, ਜਸਵੀਰ ਸਿੰਘ, ਸਿਕੰਦਰ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਿਲ ਸਨ।