December 14, 2011 admin

20 ਸੀਟਾਂ ਜਿੱਤੇਗੀ ਭਾਜਪਾ-ਤੀਕਸ਼ਣ ਸੂਦ

* ਸਿੱਧੂ ਕਰਨਗੇ ਪੂਰੇ ਪੰਜਾਬ ‘ਚ ਧੂੰਆਂਧਾਰ ਪ੍ਰਚਾਰ
* ਸਿੱਧੂ ਤੇ ਤੀਕਸ਼ਣ ਸੂਦ ਨੇ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕੀ
ਚੰਡੀਗੜ•, 14 ਦਸੰਬਰ : ਪੰਜਾਬ ਭਾਜਪਾ ਵਿਧਾਇਕ ਦਲ ਦੇ ਨੇਤਾ ਸ੍ਰੀ ਤੀਕਸ਼ਣ ਸੂਦ ਨੇ ਕਿਹਾ ਹੈ, ਕਿ ਪੰਜਾਬ ‘ਚ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਘੱਟੋ ਘੱਟ 20 ਸੀਟਾਂ ਜਿੱਤੇਗੀ ਤੇ 2007 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਸਾਰੇ ਆਲੋਚਕਾਂ ਦੇ ਮੂੰਹ ਬੰਦ ਕਰ ਦੇਵੇਗੀ।
             ਪੰਜਾਬ ‘ਚ ਭਾਜਪਾ ਦੀਆਂ ਚੋਣ ਰਣਨੀਤੀ ਉਲੀਕਣ ਲਈ ਅੱਜ ਸਾਂਸਦ ਸ. ਨਵਜੋਤ ਸਿੰਘ ਸਿੱਧੂ ਵਲੋਂ ਅੱਜ ਇੱਥੇ ਸ੍ਰੀ ਤੀਕਸ਼ਣ ਸੂਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ‘ਚ ਅਕਾਲੀ ਭਾਜਪਾ ਸਰਕਾਰ ਨੇ ਹਰ ਖੇਤਰ ‘ਚ ਲਾਮਿਸਾਲ ਵਿਕਾਸ ਕੀਤਾ ਹੈ ਤੇ ਵਿਸ਼ੇਸ਼ ਕਰਕੇ ਸ਼ਹਿਰੀ ਖੇਤਰਾਂ ‘ਚ ਦੋ ਨਵੇਂ ਜਿਲ•ੇ
ਬਣਾਉਣ ਦੇ ਨਾਲ-ਨਾਲ ਸੇਵਾ ਦੇ ਅਧਿਕਾਰ ਤਹਿਤ ਸ਼ਹਿਰੀ ਲੋਕਾਂ ਨੂੰ ਪੇਸ਼ ਆਉਂਦੀਆਂ ਅਨੇਕਾਂ ਮੁਸ਼ਕਿਲਾਂ ਦਾ ਅੰਤ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਠੋਸ ਰਹਿੰਦ ਖੂੰਹਦ ਪ੍ਰਾਜੈਕਟ, 42 ਓਵਰ ਬ੍ਰਿਜ , ਗੈਰਕਾਨੂੰਨੀ ਕਾਲੋਨੀਆਂ ਨੂੰ ਮਾਨਤਾ ਦੇਣੀ, ਸਿਟੀ ਬੱਸ ਸੇਵਾ ਤੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਨਾਲ ਬੁਨਿਆਦੀ ਢਾਂਚੇ
ਦੇ ਵਿਕਾਸ ਨਾਲ ਸ਼ਹਿਰਾਂ ‘ਚ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨ•ਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਇਨ•ਾਂ ਇਤਿਹਾਸਕ ਵਿਕਾਸ ਕੰਮਾਂ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਦੇ ਲੋਕ ਗਠਜੋੜ ਨੂੰ ਦੁਬਾਰਾ ਸੱਤਾ ‘ਚ ਵਾਪਸ ਲਿਆਉਣਗੇ।
   ਚੋਣ ਪ੍ਰਚਾਰ ਬਾਰੇ ਗੱਲ ਕਰਦਿਆਂ ਉਨ•ਾਂ ਕਿਹਾ ਕਿ ਭਾਜਪਾ ਵਲੋਂ ਵੱਡੀਆਂ ਰੈਲੀਆਂ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ ਤੇ ਇਨ•ਾਂ ‘ਚ  ਜਿੱਥੇ ਕੇਂਦਰ ‘ਚੋਂ ਸਾਬਕਾ ਉਪ ਪ੍ਰਧਾਨ ਮੰਤਰੀ  ਸ੍ਰੀ ਐਲ.ਕੇ.ਅਡਵਾਨੀ ਤੇ ਹੋਰ ਸੀਨੀਅਰ ਆਗੂ ਪ੍ਰਚਾਰ ਲਈ ਆਉਣਗੇ ਉੱਥੇ ਸਾਂਸਦ ਸ. ਨਵਜੋਤ ਸਿੰਘ ਸਿੱਧੂ ਪੂਰੇ ਪੰਜਾਬ ‘ਚ ਧੂੰਆਂਧਾਰ ਪ੍ਰਚਾਰ ਕਰਨਗੇ।
       ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਜਿੱਥੇ ਇਕ ਪਾਸੇ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ  ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ, ਉੱਥੇ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਭ੍ਰਿਸ਼ਟਾਚਾਰ, ਲੋਕ ਮਾਰੂ ਫੈਸਲਿਆਂ ਤੇ ਨਿਕੰਮੇ ਪ੍ਰਸ਼ਾਸ਼ਨ ਨਾਲ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਬਾਰੇ ਚੰਗੀ ਤਰ•ਾਂ ਜਾਣਦੇ ਹਨ ਤੇ ਦੋਹਾਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਧਿਆਨ ‘ਚ ਰੱਖਦਿਆਂ ਅਕਾਲੀ ਭਾਜਪਾ ਨੂੰ ਦੁਬਾਰਾ ਸੱਤਾ ਸੌਂਪਣਗੇ।

Translate »