ਕੈਪਟਨ ਪੰਜਾਬ ਲਈ ਗੈਰ ਪ੍ਰੰਸਗਿਕ ਹੋ ਚੁੱਕਿਆ ਹੈ
ਪਟਿਆਲਾ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿਚ 18 ਦਸੰਬਰ ਨੂੰ ਕੀਤੀ ਜਾ ਰਹੀ ਰੈਲੀ ਦੁਨੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ ਜਿਸ ਨਾਲ ਦੇਸ਼ ਦੀਆਂ ਅੱਖਾਂ ਖੁਲ੍ਹ ਜਾਣਗੀਆਂ ਤੇ ਇਹ ਪੰਜਾਬ ਵਿਚੋਂ ਕਾਂਗਰਸ ਪਾਰਟੀ ਦੇ ਖਾਤਮੇ ਦੀ ਸ਼ੁਰੂਆਤ ਹੋਵੇਗੀ।
ਮੋਗਾ ਰੈਲੀ ਦੀ ਤਿਆਰੀ ਲਈ ਇਥੇ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੁਹਾਲੀ, ਲੁਧਿਆਣਾ ਅਤੇ ਸੰਗਰੂਰ ਦੀ ਅਕਾਲੀ ਲੀਡਰਸ਼ਿਪ ਨੂੰ ਤਿਆਰੀਆਂ ਵਾਸਤੇ ਦਿਸ਼ਾ ਨਿਰਦੇਸ਼ ਦੇਣ ਪਹੁੰਚ ਸ੍ਰੀ ਬਾਦਲ ਨੇ ਅਕਾਲੀ ਆਗੂਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਆਖਿਆ ਕਿ ਇਸ ਦੁਨੀਆ ਦੀ ਇਸ ਸਭ ਤੋਂ ਵੱਡੀ ਰੈਲੀ ਵਿਚ ਸੂਬੇ ਭਰ ਤੋਂ 5 ਲੱਖ ਲੋਕ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਰੈਲੀ ਲਈ 250 ਏਕੜ ਥਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਸ ਵਿਚੋਂ 130 ਏਕੜ ਵਿਚ ਵਾਹਨਾਂ ਦੀ ਪਾਰਕਿੰਗ ਹੋਵੇਗੀ ਜਦਕਿ 100 ਏਕੜ ਵਿਚ ਲੋਕਾਂ ਦੇ ਬੈਠਣ ਦੀ ਸਹੂਲਤ ਹੋਵੇਗੀ। ਉਹਨਾਂ ਕਿਹਾ ਕਿ ਰੈਲੀ ਲਈ ਪਾਰਟੀ ਨੇ ਵਿਆਪਕ ਪ੍ਰਬੰਧ ਕੀਤੇ ਹਨ ਅਤੇ ਇਕ ਲੱਖ ਵਿਅਕਤੀਆਂ ਦੇ ਰਾਤ ਠਹਿਰਨ ਵਾਸਤੇ ਵੀ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹਰ ਹਲਕੇ ਵਿਚੋਂ ਲੋਕਾਂ ਦੇ ਮੋਗਾ ਪਹੁੰਚਣ ਲਈ ਹਰ ਹਲਕੇ ਵਿਚ ਇਕ ਮੁੱਖ ਪ੍ਰਬੰਧਕ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਮੋਗਾ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਬਹੁਤ ਉਤਸ਼ਾਹ ਹੈ ਅਤੇ ਉਹ ਹਰ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾਉਣ ਲਈ ਕੰਮ ਕਰਨ ਵਾਸਤੇ ਉਤਾਵਲੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਕਿ ਸ਼੍ਰੋੋਮਣੀ ਅਕਾਲੀ ਦਲ ਨੇ ਆਪਣੀ ਫਤਿਹ ਮਾਰਚ ਦੀ ਸ਼ੁਰੂਆਤ ਹਮੇਸ਼ਾ ਮੋਗਾ ਤੋਂ ਕੀਤੀ ਹੈ ਅਤੇ ਇਸ ਵਾਰ ਉਥੋਂ ਹੀ ਫਤਿਹ ਮਾਰਚ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਇਹ ਰੈਲੀ ਸੂਬੇ ਵਿਚ ਕਾਂਗਰਸ ਦੇ ਖਾਤਮੇ ਦੀ ਸ਼ੁਰੂਆਤ ਹੋਵੇਗੀ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਾਸਤੇ ਕੰਮ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਸੂਬੇ ਦੇ ਲੋਕਾਂ ਦੀ ਦੁਸ਼ਮਣ ਸਾਬਤ ਹੋਈ ਹੈ ਜਿਸਨੇ ਹਮੇਸ਼ਾ ਰਾਜ ਦੇ ਵਿਕਾਸ ਕਾਰਜਾਂ ਦਾ ਵਿਰੋਧ ਕੀਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ‘ਤੇ ਤਾਬੜਤੋੜ ਹਮਲੇ ਬੋਲਦਿਆਂ ਸ੍ਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਗੈਰ ਪ੍ਰਸੰਗਿਕ ਹੋ ਚੁੱÎਕਿਆ ਹੈ ਕਿÀਂਕਿ ਉਸਨੇ ਖੁਦ ਇਹ ਗੱਲ ਮੰਨੀ ਹੈ ਕਿ ਉਸ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਵੱਖਰਾ ਏਜੰਡਾ ਨਹੀ ਹੈ ਅਤੇ ਉਹ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਪਿਛਲੇ ਪੰਜ਼ ਸਾਲਾਂ ਦੌਰਾਨ ਅਪਣਾਈਆਂ ਨੀਤੀਆਂ ਤੇ ਚੱਲੇਗਾ । ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਦੋਮੂੰਹੀ ਸ਼ਖਸੀਅਤ ਤੋ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਕਿਉ ਕਿ ਉਹ ਹਰ ਦੂਜੇ ਦਿਨ ਆਪਣੀ ਕਹੀ ਗੱਲ ਨੂੰ ਹੀ ਰੱਦ ਕਰ ਦਿੰਦਾ ਹੈ ।
ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਜੋਰ ਦੇ ਕੇ ਕਹੀ ਕਿ ਜੇਕਰ ਕਾਂਗਰਸ ਦੀ ਸਰਕਾਰ ਆ ਗਈ ਤਾਂ ਊਹ ਸਾਰੀਆਂ ਭਲਾਈ ਯੋਜਨਾਵਾਂ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਰੱਦ ਕਰ ਦੇਵੇਗਾ । ਫਿਰ ਦੂਸਰੇ ਹੀ ਦਿਨ ਆਪ ਇਹ ਕਹਿਣ ਲੱਗ ਪਿਆ ਕਿ ਉਹ ਆਟਾ ਦਾਲ ਸਕੀਮ ਸਮੇਤ ਸਮੂਹ ਭਲਾਈ ਸਕੀਮਾਂ ਜਿੰਨਾਂ ਨੂੰ ਉਹ ਪਹਿਲੇ ਦਿਨ ਤੋ ਵਿਅਰਥ ਕਹਿੰਦਾ ਆ ਰਿਹਾ ਸੀ ਨੂੰ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਬਿਆਨਬਾਜੀ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਸ ਕੋਲ ਆਪਣਾ ਸੁੰਤਤਰ ਮਨ ਅਤੇ ਪੰਜਾਬ ਦੇ ਵਿਕਾਸ ਪ੍ਰਤੀ ਨਾ ਹੀ ਕੋਈ ਸੋਚ ਅਤੇ ਨਾ ਹੀ ਕੋਈ ਨਿਸਚਾ ਹੈ । ਉਸ ਨੇ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਵਿਕਾਸ ਏਜੰਡੇ ਤੇ ਹੀ ਚੱਲਣ ਦਾ ਫੈਸਲਾ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਤਾਂ ਕਿ ਉਹ ਉਸਦੀ ਨਕਲ ਕਾਂਗਰਸ ਲਈ ਕਰ ਸਕੇ । ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੇ ਆਗੂਆਂ ਦੀ ਲੋੜ ਨਹੀ ਜੋ ਆਪਣੀ ਸੋਚ ਹੀ ਨਾ ਰੱਖਦਾ ਹੋਵੇ ਅਤੇ ਉਹ ਲਕੀਰ ਦਾ ਫਕੀਰ ਹੋਵੇ । ਉਨਾਂ ਕਿਹਾ ਕਿ ਕੈਪਟਨ ਦੇ ਆਪਾ ਵਿਰੋਧੀ ਬਿਆਨ ਨੇ ਉਸਦੀ ਪੰਜਾਬ ਵਿਚ ਗੈਰਪ੍ਰੰਸਗਿਕਤਾ ਨੂੰ ਪ੍ਰਮਾਣਿਤ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਦੇ ਲੋਕਾਂ ਨੇ ਵੀ ਅਜਿਹੇ ਸੋਚ ਹੀਣ ਆਗੂ ਨੂੰ ਪੰਜਾਬ ਦੇ ਸਿਆਸੀ ਨਕਸੇ ਤੋ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ।
ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਾਰਜਕਾਲ ਦੀਆਂ 51 ਪ੍ਰਾਪਤੀਆਂ ਦੀ ਜਾਰੀ ਕੀਤੀ ਸੂਚੀ ਨੂੰ ਸ਼ਰਮਨਾਕ ਕਾਰਗੁਜਾਰੀ ਕਰਾਰ ਦਿੰਦਿਆਂ ਕਿਹਾ ਕਿ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਸਬੰਧੀ ਕਾਨੂੰਨ ਜਿਸ ਦਾ ਮਾਮਲਾ ਮਾਣਯੋਗ ਸਰਵ ਉੱਚ ਅਦਾਲਤ ਵਿਚ ਲੰਬਿਤ ਪਿਆ ਹੈ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਵੀ ਚੀਜ਼ ਐਜਿਹੀ ਨਹੀ ਜਿਸ ਤੋ ਉਸ ਦੇ ਕਿਸੇ ਕੀਤੇ ਕੰਮ ਦਾ ਪਤਾ ਲੱਗਦਾ ਹੋਵੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੌਜ਼ੂਦਾ ਅਤੇ ਪਿਛਲੇ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਦੇ ਕੀਤੇ ਕੰਮਾਂ ਨੂੰ ਦਿਖਾਉਣ ਸਬੰਧੀ ਨਿੱਤ ਦਿਨ ਜਾਰੀ ਕੀਤੇ ਜਾ ਰਹੇ ਇਸ਼ਤਿਹਾਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਪਟਨ ਦਾ ਕਾਰਜਕਾਲ ਪੰਜਾਬ ਦੇ ਇਤਿਹਾਸ ਦਾ ਕਾਲਾ ਦੌਰ ਸੀ । ਜਿਸ ਵਿਚ ਰਾਜ ਦੀ ਆਰਥਿਕਤਾ ਬੁਰੀ ਤਰ੍ਹਾਂ ਖੜ੍ਹ ਗਈ । ਨੌਕਰੀਆਂ ਤੇ ਪਾਬੰਦੀ ਕਾਰਨ ਲੱਖਾਂ ਨੌਜਵਾਨ ਨੌਕਰੀ ਦੀ ਉਡੀਕ ਵਿਚ ਹੀ ਬਜੁਰਗ ਹੋ ਗਏ ਅਤੇ ਉਸ ਨੇ ਇੱਕ ਨਿੱਜੀ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਲਈ ਬਠਿੰਡਾ ਰਫਾਇਨਰੀ ਜਿਹਾ ਕਾਰਪੋਰਟ ਪ੍ਰੌਜੈਕਟ ਪੰਜ ਸਾਲ ਸ਼ੁਰੂ ਨਹੀ ਹੋਣ ਦਿੱਤਾ , ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਕੋਲ ਆਪਣੇ ਵਿਧਾਇਕਾਂ ਲਈ ਹੀ ਸਮਾਂ ਨਹੀ ਉਸ ਤੋ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਹੈ ।
ਸ. ਬਾਦਲ ਨੇ ਟਿਕਟਾਂ ਦੀ ਵੰਡ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਸਿਆਸੀ ਮਾਮਲਿਆਂ ਬਾਰੇ ਕਮੇਟੀ ਟਿਕਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਦੇਵਗੀ। ਉਨ੍ਹਾਂ ਕਿਹਾ ਕਿ ਕੁਝ ਸੀਟਾਂ ਨੂੰ ਬਦਲਣ ਬਾਰੇ ਭਾਜਪਾ ਨਾਲ ਵਿਚਾਰ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਉਸ ਦੀ ਜਿੱਤਣ ਸਮਰੱਥਾ ਇਕਲੌਤਾ ਮਾਪਦੰਡ ਹੋਵੇਗੀ ਅਤੇ ਨੌਜਵਾਨਾਂ ਨੂੰ ਟਿਕਟਾਂ ਦੀ ਵੰਡ ਵਿਚ ਢੁੱਕਵੀ ਨਮੁੰਇੰਦਗੀ ਦਿੱਤੀ ਜਾਵੇਗੀ।