December 14, 2011 admin

ਮਹਿਲਾਵਾਂ ਦੀ ਇੰਟਰ ਕਾਲਜ ਬਾਲ ਬੈਡਮਿੰਟਨ ਚੈਂਪਿਅਨਸਿ.ਪ 15 ਦਸੰਬਰ ਤੋਂ

ਅੰਮ੍ਰਿਤਸਰ, 14 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਹਿਲਾਵਾਂ ਦੀ ਇੰਟਰ ਕਾਲਜ ਬਾਲ ਬੈਡਮਿੰਟਨ ਚੈਂਪਿਅਨਸਿ.ਪ 15 ਦਸੰਬਰ ਤੋਂ ਯੂਨੀਵਰਸਿਟੀ ਕੈਂਪਸ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ| ਜਿਸ ਵਿਚ ੌਬੌ ਸ੍ਰੇਣੀ ਤਹਿਤ ਟ੍ਰਿਨਟੀ ਕਾਲਜ, ਜਲੰਧਰ, ਐਸ.ਐਨ. ਕਾਲਜ, ਅੰਮ੍ਰਿਤਸਰ, ਬੀ.ਡੀ. ਆਰੀਆ ਗਰਲਜ. ਕਾਲਜ, ਜਲੰਧਰ ਕੈਂਟ ਅਤੇ ਜਨਤਾ ਕਾਲਜ, ਕਪੂਰਥਲਾ, ਹਿੰਦੂ ਕਾਲਜ, ਅੰਮ੍ਰਿ੍ਰਤਸਰ, ਜੀ.ਐਨ.ਬੀ. ਆਰ.ਜੀ. ਵੁਮੈਨ ਕਾਲਜ, ਫਗਵਾੜਾ ਦੀਆਂ ਟੀਮਾਂ ਵਿਚਕਾਰ ਲੀਗ ਮੈਚ ਹੋਣਗੇ| ੌਏੌ ਸ੍ਰ੍ਰੇਣੀ ਤਹਿਤ ਐਚ.ਐਮ.ਵੀ. ਕਾਲਜ, ਜਲੰਧਰ, ਕੇ.ਐਨ. ਵੂਮੈਨ ਕਾਲਜ, ਫਗਵਾੜਾ, ਖਾਲਸਾ ਕਾਲਜ ਫਾਰ ਵੂਮੈਨ ਕਾਲਜ, ਅੰਮ੍ਰਿਤਸਰ, ਐਸ.ਆਰ. ਗੌਰਮਿੰਟ (ਵੂਮੈਨ) ਕਾਲਜ, ਅੰਮ੍ਰਿਤਸਰ ਅਤੇ ਬੀ.ਬੀ.ਕੇ. ਡੀ.ਏ.ਵੀ. ਵੂਮੈਨ ਕਾਲਜ, ਅੰਮ੍ਰਿਤਸਰ, ਜੀ.ਐਨ.ਡੀ.ਯੂ. ਕੈਂਪਸ ਅੰਮ੍ਰਿਤਸਰ, ਕੇ.ਐਮ.ਵੀ., ਜਲੰਧਰ ਵਿਚਕਾਰ ਲੀਗ ਮੈਚ ਕਰਵਾਏ ਜਾਣਗੇ| 16 ਦਸੰਬਰ ਨੂੰ ਜੇਤੂ ਟੀਮਾਂ ਦੇ ਸਿਲੈਕਸ.ਨ ਟ੍ਰਾਈਲ ਲਏ ਜਾਣਗੇ| 

Translate »