December 14, 2011 admin

ਸ਼ਹਿਦ ਉਤਪਾਦਨ ਵਿੱਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਰਾਜ ਬਣਿਆ

ਲੁਧਿਆਣਾ 14 ਦਸੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨੀਆਂ ਵੱਲੋਂ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ 6ਵੇਂ ਦਹਾਕੇ ਦੌਰਾਨ ਕੀਤੀਆਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬ ਵਿੱਚ ਦੋ ਲੱਖ ਪੰਜਾਹ ਹਜ਼ਾਰ ਮਧੂ ਮੱਖੀ ਕਾਲੋਨੀਆਂ ਹਨ ਜਿਨ•ਾਂ ਨੂੰ ਲਗਪਗ 25,000 ਕਿਸਾਨ ਆਪਣੇ ਖੇਤਾਂ ਵਿੱਚ ਪਾਲ ਕੇ ਸਾਲਾਨਾ ਦਸ ਹਜ਼ਾਰ ਮੀਟਰਿਕ ਟਨ ਸ਼ਹਿਦ ਪੈਦਾ ਕਰ ਰਹੇ ਹਨ । ਇਸ ਨਾਲ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਰਾਜ ਬਣ ਗਿਆ ਹੈ ।ਇਹ ਜਾਣਕਾਰੀ ਯੂਨੀਵਰਸਿਟੀ ਦੇ ਮੁਕਤਸਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਡਾ. ਨਿਰਮਲਜੀਤ ਸਿੰਘ ਧਾਲੀਵਾਲ ਅਤੇ ਡਾ. ਗੁਰਮੀਤ ਸਿੰਘ ਵੱਲੋਂ ਲਿਖੇ ਇਕ ਖੋਜ ਪੱਤਰ ਰਾਹੀਂ ਮਿਲੀ ਹੈ । ਇਨ•ਾਂ ਦੋਹਾਂ ਵਿਗਿਆਨੀਆਂ ਅਨੁਸਾਰ ਪੰਜਾਬ ਵਿੱਚ ਅਜੇ ਵੀ ਹੋਰ ਮਧੂ ਮੱਖੀ ਕਲੋਨੀਆਂ ਪਾਲਣ ਦੀ ਗੁੰਜਾਇਸ਼ ਹੈ । ਮਾਹਿਰ ਵਿਗਿਆਨੀਆਂ ਮੁਤਾਬਕ ਪੰਜਾਬ ਦਾ ਫੁਲ ਫੁਲਾਕਾ ਅਤੇ ਫ਼ਸਲਾਂ 1.2 ਮਿਲੀਅਨ ਕਾਲੋਨੀਆਂ ਪਾਲਣ ਦੇ ਸਮਰਥ ਹਨ । ਭਾਰਤ ਵਿੱਚ ਕਿਸਾਨਾਂ ਦੇ ਖੇਤਾਂ ਅੰਦਰ 7.17 ਲੱਖ ਮਧੂ ਮੱਖੀ ਕਾਲੋਨੀਆਂ ਪਲ ਰਹੀਆਂ ਹਨ ਅਤੇ ਇਨ•ਾਂ ਕਾਲੋਨੀਆਂ ਵਿੱਚ ਪਲਣ ਵਾਲੀਆਂ ਇਟੈਲੀਅਨ ਮਧੂ ਮੱਖੀਆਂ ਸਾਲਾਨਾ 2,65,500 ਕੁਇੰਟਲ ਸ਼ਹਿਦ ਪੈਦਾ ਕਰ ਰਹੀਆਂ ਹਨ ਜੋ ਔਸਤਨ 37 ਕਿਲੋਗ੍ਰਾਮ ਪ੍ਰਤੀ ਕਾਲੋਨੀ ਬਣਦਾ ਹੈ । ਇਸ ਨਾਲ ਜਿੱਥੇ ਭਾਰਤੀ ਲੋਕਾਂ ਦੀ ਪੌਸ਼ਟਿਕ ਖੁਰਾਕ ਪੱਖੋਂ ਆਤਮ ਨਿਰਭਰਤਾ ਵਧੀ ਹੈ ਉਥੇ ਵਿਦੇਸ਼ੀ ਮੁਦਰਾ ਕਮਾਉਣ ਵਿੱਚ ਵੀ ਸਹਾਇਤਾ  ਮਿਲੀ ਹੈ ।
ਡਾ. ਧਾਲੀਵਾਲ ਨੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਸ਼ਹਿਦ ਤੋਂ ਆਪਣੀ ਆਮਦਨ ਵਧਾਉਣ ਲਈ ਮੰਡੀਕਰਨ ਚੇਤਨਾ ਤੇ ਜੋਰ ਦਿੰਦਿਆਂ ਕਿਹਾ ਹੈ ਕਿ ਵੰਡ ਪ੍ਰਣਾਲੀ ਵਿੱਚ ਆਪਣਾ ਹਿੱਸਾ ਵਧਾਇਆ ਜਾਵੇ ਅਤੇ ਜਿਹੜਾ ਮੁਨਾਫ਼ਾ ਸਟਾਕਿਸਟ, ਡਿਸਟ੍ਰੀਬਿਊਟਰ, ਡੀਲਰ ਅਤੇ ਸਬ ਡੀਲਰ ਆਪਸ ਵਿੱਚ ਵੰਡਦਾ ਹੈ ਉਹ ਕਮਾਈ ਆਪਣੀ ਜੇਬ ਵਿੱਚ ਵਧਾਈ ਜਾਵੇ । ਮਾਹਿਰ ਵਿਗਿਆਨੀਆਂ ਮੁਤਾਬਕ ਸ਼ਹਿਦ ਨੂੰ ਕਦੇ ਵੀ ਪੁਰਾਣੀਆਂ ਬੋਤਲਾਂ ਵਿੱਚ ਨਾ ਪਾਉ ਕਿਉਂਕਿ ਇਸ ਨਾਲ ਬਾਜ਼ਾਰ ਵਿੱਚ ਸਹੀ ਕੀਮਤ ਨਹੀਂ ਮਿਲਦੀ । ਬੰਦ ਮੂੰਹ ਵਾਲੀਆਂ ਬੋਤਲਾਂ ਕਾਮਯਾਬ ਨਹੀਂ ਹਨ ਸਗੋਂ ਇਨ•ਾਂ ਵਿੱਚ ਸ਼ਹਿਦ ਜੰਮਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਅਤੇ ਕਈ ਤਰ•ਾਂ ਦੇ ਭੁਲੇਖਿਆਂ ਨੂੰ ਜਨਮ ਦਿੰਦੀ ਹੈ । ਖੁੱਲ•ੇ ਮੂੰਹ ਵਾਲੀ ਬੋਤਲ ਵਿੱਚ ਸ਼ਹਿਦ ਪਾ ਕੇ ਵੇਚਣਾ ਹੀ ਲਾਹੇਵੰਦ ਹੈ । ਪੈਕੇਜਿੰਗ ਉਪਰ ਵਧੇਰੇ ਧਿਆਨ ਦੇ ਕੇ ਕਮਾਈ ਵਧਾਈ ਜਾ ਸਕਦੀ ਹੈ ।
ਡਾ. ਨਿਰਮਲਜੀਤ ਸਿੰਘ ਧਾਲੀਵਾਲ ਅਤੇ ਡਾ. ਗੁਰਮੀਤ ਸਿੰਘ ਨੇ ਕਿਹਾ ਹੈ ਕਿ ਐਗਮਾਰਕ ਦੇ ਨਾਲ ਨਾਲ ਸਾਨੂੰ ਆਪਣਾ ਟਰੇਡ ਨਾਮ ਵੀ ਬੋਤਲ ਉਪਰ ਲਿਖਣਾ ਚਾਹੀਦਾ ਹੈ । ਸ਼ਹਿਦ ਉਤਪਾਦਕ ਦਾ ਨਾਮ ਡੱਬਾਬੰਦੀ ਦੀ ਤਰੀਕ, ਬੋਤਲ ਦੀ ਕੀਮਤ ਅਤੇ ਮਿਆਦ ਬਾਰੇ ਵੀ ਜਾਣਕਾਰੀ ਲਿਖਣੀ ਚਾਹੀਦੀ ਹੈ । ਸ਼ਹਿਦ ਦੀ ਖੁਰਾਕੀ ਮਹੱਤਤਾ ਬਾਰੇ ਜਾਣਕਾਰੀ ਪੱਤਰ ਵੀ ਖਪਤਕਾਰ ਨੂੰ ਦਿੱਤਾ ਜਾਵੇ ਤਾਂ ਇਸ ਨਾਲ ਸ਼ਹਿਦ ਦੀ ਵਿਕਰੀ ਨੂੰ ਹੋਰ ਹੁਲਾਰਾ ਘਰੇਲੂ ਮੰਡੀ ਵਿੱਚ ਵੀ ਮਿਲ ਸਕਦਾ ਹੈ । ਡਾ. ਧਾਲੀਵਾਲ ਨੇ ਕਿਹਾ ਹੈ ਕਿ ਵਿਆਹ ਸ਼ਾਦੀਆਂ ਵਿੱਚ ਵੀ ਡੱਬਾਬੰਦ ਸ਼ਹਿਦ ਵੰਡਣ ਦੀਆਂ ਕੁਝ ਮਿਸਾਲਾਂ ਸਾਹਮਣੇ ਆਈਆਂ ਹਨ ਅਤੇ ਇਸ ਨੂੰ ਸ਼ੁਭ ਸਗਨ ਵਜੋਂ ਹੋਰ ਅੱਗੇ ਵਧਾਉਣ ਦੀ ਲੋੜ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਦੇਸ਼ੀ ਮੰਡੀ ਵਿੱਚ ਵਿਕਰੀ ਸ਼ਹਿਦ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ 200 ਲੀਟਰ ਸਮਰਥਾ ਵਾਲੇ ਡਰੰਮ ਇਸ ਕਾਰਜ ਲਈ ਵਰਤਣੇ ਚਾਹੀਦੇ ਹਨ । ਇਸ ਅਕਾਰ ਦੇ ਡਰੰਮ ਵਿੱਚ 290 ਕਿਲੋ ਸ਼ਹਿਦ ਭਰਦਾ ਹੈ ਅਤੇ ਇਨ•ਾਂ ਡਰੰਮਾਂ ਨੂੰ ਵਿਦੇਸ਼ਾਂ ਵਿੱਚ 20 ਫੁੱਟ ਲੰਮੇ ਕਨਟੇਨਰਾਂ ਵਿੱਚ ਲੱਦੋ । ਇਹ ਕੰਟੇਨਰ 2.85 ਟਨ ਸ਼ਹਿਦ ਲੈ ਜਾਣ ਦੇ ਸਮਰਥ ਹਨ । ਅੰਤਰਰਾਸ਼ਟਰੀ ਵਣਜ ਪ੍ਰਬੰਧ ਦੇ ਕੰੰਮ ਵਿੱਚ ਲੱਗੀਆਂ ਕੰਪਨੀਆਂ ਦੀ ਸਹਾਇਤਾ ਜਰੂਰ ਲਵੋ । ਉਨ•ਾਂ ਆਖਿਆ ਕਿ ਵਿਦੇਸ਼ੀ ਗਾਹਕ ਸਲਫ਼ਰ ਅਤੇ ਹੋਰ ਭਾਰੀਆਂ ਧਾਤਾਂ ਦੀ ਰਲਾਵਟ ਤੋਂ ਬਗੈਰ ਸ਼ਹਿਦ ਦਾ ਗਾਹਕ ਹੈ ਅਤੇ ਉਹ ਆਮ ਤੌਰ ਤੇ ਇਕੋ ਸੋਮੇ ਤੋਂ ਲਏ ਸ਼ਹਿਦ ਨੂੰ ਵਧੇਰੇ ਪਸੰਦ ਕਰਦੇ ਹਨ । ਅੰਤਰਰਾਸ਼ਟਰੀ ਵਪਾਰ ਵਿੱਚ ਲੰਮੀ ਮਿਆਦ ਵਾਲੇ ਇਕਰਾਰਨਾਮੇ ਬਹੁਤ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਵਣਜ ਵਪਾਰ ਵੀ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸਾਨ ਭਰਾ ਇਕੱਠੇ ਹੋ ਕੇ ਮੰਡੀਕਰਨ ਨੂੰ ਆਪਣੇ ਹੱਥਾਂ ਵਿੱਚ ਲੈਣ ।

Translate »