ਚੰਡੀਗੜ•, 14 ਦਸੰਬਰ: ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਬੁਲਾਰੇ ਨੇ ਦਸਿੱਆ ਕਿ ਨੇਤਰਹੀਣ ਅਤੇ ਅੰਗਹੀਣ ਵਿਦਿਆਰਥੀਆਂ/ਸਿਖਿਆਰਥੀਆਂ ਲਈ ਚਲਾਈ ਜਾ ਰਹੀ ਵਜੀਫਾ ਸਕੀਮ ਅਧੀਨ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਅੰਗਹੀਣ ਵਿਦਿਆਰਥੀਆਂ/ਸਿਖਿਆਰਥੀਆਂ ਨੂੰ 200/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫਾ ਮੰਨਜੂਰ ਕੀਤਾ ਜਾਂਦਾ ਹੈ ਅਤੇ ਨੌਂਵੀ ਕਲਾਸ ਤੋਂ ਲੈ ਕੇ ਉਪਰਲੀਆਂ ਕਲਾਸਾਂ/ਕੋਰਸਾਂ ਲਈ ਵਿਦਿਆਰਥੀਆਂ/ਸਿਖਿਆਰਥੀਆਂ ਦੀ ਪੜ•ਾਈ ਲਈ 300/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫਾ ਦਿੱਤਾ ਜਾਂਦਾ ਹੈ। ਇਹ ਵਜੀਫਾ ਉਹਨਾਂ ਵਿਦਿਆਰਥੀਆਂ/ਸਿਖਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿੰਨ•ਾਂ ਦੇ ਮਾਤਾ-ਪਿਤਾ ਜਾਂ ਗਾਰਡੀਅਨ ਦੀ ਮਾਸਿਕ ਆਮਦਨ 60,000/- ਰੁਪਏ ਪ੍ਰਤੀ ਸਾਲ ਤੋਂ ਵੱਧ ਨਾ ਹੋਵੇ। ਇਸ ਸਬੰਧ ਵਿੱਚ ਆਪਣੇ ਆਪਣੇ ਸਬੰਧਤ ਜਿਲ•ੇ ਦੇ ਜਿਲ•ਾ ਸਮਾਜਿਕ ਸੁਰੱਖਿਆ ਅਫਸਰਾਂ ਦੇ ਦਫਤਰਾਂ ਤੋਂ ਫਾਰਮ ਪ੍ਰਾਪਤ ਕਰਕੇ ਸਕੂਲਾਂ/ਕਾਲਜਾਂ/ਸਿਖਲਾਈ ਕੇਂਦਰਾਂ ਦੀ ਸਿਫਾਰਸ਼ ਸਹਿਤ ਐਸ ਸੀ ਓ ਨੰ: 102-103 ਸੈਕਟਰ-34, ਚੰਡੀਗੜ• ਵਿਖੇ 31-1-2012 ਤੱਕ ਪੁਜਦੇ ਕੀਤੇ ਜਾਣ ਤਾਂ ਜੋ ਯੋਗ ਬਿਨੇਕਾਰਾ ਨੂੰ ਬਣਦੀ ਅਦਾਇਗੀ ਕੀਤੀ ਜਾ ਸਕੇ।