December 14, 2011 admin

ਅਧਿਆਪਿਕਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ

ਬਠਿੰਡਾ ੧੪ ਦਸੰਬਰ,  : ਅੱਜ ਸਥਾਨਕ ੧੦੦ ਫੁੱਟੀ ਰੋਡ ਸਥਿਤ ਗੁਰੂ ਨਾਨਕ ਦੇਵ ਪਬਲਿਕ ਸੈਕੰਡਰੀ ਸਕੂਲ ਵਿਖੇ ੨੪ ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤ ਹੋਈ ਪੰਜਾਬੀ ਅਧਿਆਪਕਾ ਅਮਰਜੀਤ ਕੌਰ ਹੇਅਰ ਨੂੰ ਪ੍ਰਿੰਸੀਪਲ ਅਤੇ ਸਕੂਲ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਅਤੇ ਸਕੱਤਰ ਹਜਾਰਾ ਸਿੰਘ ਵੀ ਹਾਜਰ ਸਨ। ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੈਡਮ ਅਮਰਜੀਤ ਕੌਰ ਨੇ ੨੪ ਸਾਲ ਬੇਦਾਗ਼  ਸੇਵਾ ਕੀਤੀ ਹੈ। ਉਨ•ਾਂ ਕਿਹਾ ਕਿ ਇਨ•ਾਂ ਦੇ ਪੜ•ਾਏ ਬੱਚੇ ਅੱਜ ਦੇਸ਼ ਵਿਦੇਸ਼ ਵਿੱਚ ਸੇਵਾ ਨਿਭਾਅ ਰਹੇ ਹਨ।ਉਨ•ਾਂ ਕਿਹਾ ਕਿ ਭਾਵੇਂ ਉਹ ਅੰਰਜਤਿ ਕੌਰ ਨੂੰ ਚੱਡਣਾ ਨਹੀਂ ਚਾਹੁੰਦੇ ਪਰ ਕਾਨੂੰਨ ਮੁਤਾਬਕ ਸਾਰਿਆਂ ਦੀ ਮਜ਼ਬੂਰੀ ਹੈ ਤੇ ਉਨ•ਾਂ ਦੀ ਸਕੂਲ ਵਿੱਚ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕਈ ਨਾਮੀ ਡਾਕਟਰ, ਇੰਜੀਨੀਅਰ ਤੇ ਵਕੀਲ ਵੀ ਲੱਗੇ ਹੋਏ ਹਨ। ਅੱਜ ਵੀ ਸਕੂਲ ਵਿੱਚ +੧ ਅਤੇ +੨ ਵਿੱਚ ਪੜ• ਰਹੇ ਬੱਚੇ ਮੈਰਿਟ ਵਿੱਚ ਆ ਰਹੇ ਹਨ। ਪ੍ਰਧਾਨ ਭਜਨ ਸਿੰਘ ਨੇ ਅਮਰਜੀਤ ਕੌਰ ਦੀ ਸੇਵਾ ਮੁਕਤੀ ‘ਤੇ ਬੋਲਦਿਆਂ ਕਿਹਾ ਕਿ ਅਜਿਹੇ ਸਮਰਪਿਤ ਅਧਿਆਪਕਾਂ ਦੇ ਪੜ•ਾਏ ਬੱਚੇ ਜਦ ਉੱਚ ਅਹੁਦਿਆਂ ‘ਤੇ ਜਾਂਦੇ ਹਨ ਤੇ ਉਹ ਜਦ ਆ ਕੇ ਪੈਰੀਂ ਡਿਗਦੇ ਹਨ ਤਾਂ ਆਪਣੇ ਕੀਤੇ ਕਰਮ ‘ਤੇ ਮਾਣ ਹੁੰਦਾ ਹੈ। ਉਨ•ਾਂ ਅਧਿਆਪਕ ਨੂੰ ਬੱਚਿਆਂ ਦਾ ਭਵਿੱਖ ਦਸਦਿਆਂ ਬਾਕੀ ਅਧਿਆਪਕਾਂ ਨੂੰ ਵੀ ਇਸੇ ਤਰ•ਾਂ ਬੱਚਿਆਂ ਨੂੰ ਪੜ•ਾਉਣ ਦੀ ਪ੍ਰੇਰਨਾ ਦਿੱਤੀ। ਉਨ•ਾਂ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਨ•ਾਂ ਨੇ ਵੀ ਸਿੱਖਿਆ ਵਿਭਾਗ ਵਿੱਚ ਲੰਬੀ ਸੇਵਾ ਕੀਤੀ ਹੈ। ਇਸ ਸਮੇਂ ਕਈ ਅਧਿਆਪਕਾਂਵਾਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ। ਸਭ ਤੋਂ ਪਹਿਲਾਂ ਮੈਡਮ ਪਰਮਜੀਤ ਕੌਰ ਜੋਸ਼ੀ ਨੇ ਸਭ ਨੂੰ ਜੀ ਆਇਆ ਕਿਹਾ। ਉਪਰੰਤ ਮੰਚ ਸੰਚਾਲਣ ਮੈਡਮ ਕਰਮਜੀਤ ਕੌਰ ਨੇ ਬਾਖੂਬੀ ਨਿਭਾਇਆ। ਸਕੂਲ ਸਟਾਫ ਵੱਲੋਂ ਮੈਡਮ ਅਮਰਜੀਤ ਕੌਰ ਨੂੰ ਇੱਕ ਯਾਦਗਾਰੀ ਤੋਹਫਾ ਦੇ ਕੇ ਨਿਵਾਜਿਆ ਤੇ ਇੱਕ ਯਾਦਗਾਰੀ ਚਿੰਨ• ਭੇਂਟ ਕੀਤਾ। ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਵੀ ਮੈਡਮ ਨੂੰ ਯਾਦਗਾਰੀ ਚਿੰਨ• ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਦਵਿੰਦਰ ਸਿੰਘ ਭੁੱਲਰ ਨੇ ਕਮੇਟੀ ਪ੍ਰਧਾਨ ਭਜਨ ਸਿੰਘ ਅਤੇ ਸਕੱਤਰ ਹਜਾਰਾ ਸਿੰਘ ਨੂੰ ਸਨਮਾਨਿਤ ਕੀਤਾ। ਕਮੇਟੀ ਵੱਲੋਂ ਪ੍ਰਿੰਸੀਪਲ ਦਵਿੰਦਰ ਸਿੰਘ ਦਾ ਵੀ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।

Translate »