ਸੈਰ ਸਪਾਟਾ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕੀਤਾ ਉਦਘਾਟਨ
ਅੰਮ੍ਰਿਤਸਰ 14 ਦਸੰਬਰ: ਅੱਜ ਸ੍ਰ ਹੀਰਾ ਸਿੰਘ ਗਾਬੜੀਆ, ਜੇਲਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ, ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਨੇ ਪੰਜ ਪਵਿੱਤਰ ਸਰੋਵਰਾਂ ਦੀ ਵਿਰਾਸਤੀ ਸੈਰ ਦੀ ਸ਼ੁਰੂਆਤ ਕੀਤੀ । ਉਹਨਾ ਕਿਹਾ ਕਿ ਪੰਜਾਬ ਦੀ ਧਰਤੀ ਪੀਰਾ ਫਕੀਰਾ ਅਤੇ ਗੁਰੂਆਂ ਦੀ ਧਰਤੀ ਹੈ ਅਤੇ ਲੋਕਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਅੰਮ੍ਰਿਤਸਰ ਸ਼ਹਿਰ ਵਿਖੇ ਪੰਜ ਪਵਿੱਤਰ ਸਰੋਵਰਾਂ ਦਾ ਨਿਰਮਾਣ ਕੀਤਾ ਸੀ।
ਉਹਨਾ ਨੇ ਦੱਸਿਆ ਕਿ ਅੰਮ੍ਰਿਤਸਰ ਨਿਵਾਸੀ ਅਤੇ ਸਾਰੇ ਯਾਤਰੂ ਜਿਹੜੇ ਪੰਜਾਬ ਆਉਦੇ ਹਨ ਭਾਵੇ ਕਿਸੇ ਧਰਮ ਨਾਲ ਸਬੰਧ ਰਖਦੇ ਹੋਣ ਉਹ ਸ਼੍ਰੀ ਹਰਿਮੰਦਰ ਸਹਿਬ ਦੇ ਦਰਸ਼ਨ ਕਰਕੇ ਜਾਂਦੇ ਸਨ ਪਰ ਉਹਨਾ ਨੂੰ ਅੰਮ੍ਰਿਤਸਰ ਦੇ ਹੋਰ ਗੁਰੂਦੁਆਰਿਆਂ ਦੇ ਇਤਿਹਾਸ ਦਾ ਪਤਾ ਨਹੀ ਸੀ ਚਲਦਾ ਪਰ ਹੁਣ ਉਹਨਾ ਦੀ ਲਈ ਸੈਰ ਸਪਾਟਾ ਵਿਭਾਗ ਵੱਲੋ ਆਪਣੇ ਗਾਈਡਾ ਦੁਆਰਾ ਯਾਤਰੂਆਂ ਨੂੰ ਇਹ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਸ੍ਰ ਗਾਬੜੀਆਂ ਨੇ ਦਸਿਆ ਕਿ ਇਹ ਪਵਿੱਤਰ ਸਰੋਵਰ ਜੋ ਗੁਰੂਆਂ ਦੇ ਜੀਵਣ ਅਤੇ ਸਿੱਖ ਇਤਿਹਾਸ ਨਾਲ ਜੁੜੇ ਹਨ ਸੈਰ ਸਪਾਟਾ ਵਿਭਾਗ ਵੱਲੋ ਇਸ ਪਵਿੱਤਰ ਯਾਤਰਾ ਰਾਹੀ ਯਾਤਰੂਆਂ ਨੂੰ ਪੰਜ ਸਰੋਵਰਾ ਦੇ ਇਤਿਹਾਸ ਸਬੰਧੀ ਜਾਣਕਾਰੀ ਦੇਣਾ ਅਤੇ ਸਿੱਖ ਧਰਮ ਅਤੇ ਵਿਰਸੇ ਤੇ ਚਾਨਣਾ ਪਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸ੍ਰ ਗਾਬੜੀਆਂ ਨੇ ਅੱਗੇ ਦਸਿਆ ਕਿ ਯਾਤਰਾ ਸਰਦੀਆਂ ਵਿਚ ਸਵੇਰੇ 8.30 ਵਜੇ ਗੁਰੂਦੁਆਰਾ ਸੰਤੋਖਸਰ ਸਰੋਵਰ ਤੋ ਸ਼ੁਰੂ ਹੋ ਕੇ ਗੁਰੂਦੁਆਰਾ ਸਾਰਾਗੜ੍ਹੀ ਸਹਿਬ, ਜਲ੍ਹਿਆਂ ਵਾਲਾ ਬਾਗ ਤੋ ਹੁੰਦੀ ਹੋਈ ਗੁਰੂਦੁਆਰਾ ਸ਼੍ਰੀ ਬਬੇਕਸਰ ਸਰੋਵਰ ਵਿਖੇ ਪਹੁੰਚੇਗੀ ਅਤੇ ਗੁਰੂ ਗੰ੍ਰਥ ਸਹਿਬ ਮਾਰਗ ਤੋ ਹੁੰਦਿਆਂ ਹੋਇਆ ਗੁਰੂਦੁਆਰਾ ਬਾਬਾ ਅਟੱਲ ਰਾਏ ਸਹਿਬ, ਗੁਰੂਦੁਆਰਾ ਮਾਤਾ ਕੌਲਸਰ ਸਹਿਬ ਜੀ ਦੇ ਸਰੋਵਰ ਦੇ ਦਰਸ਼ਨ Àਪਰੰਤ ਯਾਤਰਾ ਸ਼੍ਰੀ ਹਰਿਮੰਦਰ ਸਹਿਬ ਵਿਖੇ ਪਹੁੰਚੇਗੀ। ਜਿਸ ਨਾਲ ਬਾਹਰੋ ਆਏ ਯਾਤਰੂ ਦਰਬਾਰ ਸਹਿਬ ਦੇ ਨਾਲ ਬਾਕੀ ਚਾਰ ਸਰੋਵਰਾ ਦੇ ਵੀ ਦਰਸ਼ਨ ਕਰ ਸਕਣਗੇ। ਉਹਨਾ ਦਸਿਆ ਕਿ ਇਹ ਯਾਤਰਾ ਤਕਰੀਬਨ ਦੋ ਘੰਟਿਆਂ ਵਿਚ ਸਮਾਪਤ ਹੋ ਜਾਵੇਗੀ।
ਇਸ ਤੋ ਬਾਅਦ ਉਹਨਾ ਨੇ ਅਟਾਰੀ ਬਾਰਡਰ ਵਿਖੇ ਪਾਰਕਿੰਗ ਦਾ ਨੀਹ ਪੱਥਰ ਰੱਖਿਆ ਅਤੇ ਭਾਰਤ-ਪਾਕਿ ਸਰਹੱਦ ਤੇ ਰੀਟਰੀਟ ਵੇਖਣ ਆਉਦੇ ਸੈਲਾਨੀਆ ਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਹੋਏ ਬਹੁਮੰਜਲਾ ਕਾਰ ਪਾਰਕਿੰਗ ਉਸਾਰੀ ਜਾ ਰਹੀ ਹੈ। ਉਹਨਾ ਦਸਿਆ ਕਿ 15 ਕਰੋੜ ਰੁਪਏ ਦੀ ਲਾਗਤ 12 ਏਕੜ ਰਕਬੇ ਵਿਚ ਨਾਲ ਬਣਾਈ ਜਾ ਰਹੀ ਜਹ ਰਹੀ ਹੈ । ਇਸ ਪਾਰਕਿੰਗ ਦੀਉਸਾਰੀ ਦਾ ਕੰਮ ਲਗਭਗ 8-9 ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ।