December 14, 2011 admin

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ ਅਵਤਾਰ ਸਿੰਘ ਵਲੋਂ ਬੀਬੀ ਗੁਰਨਾਮ ਕੌਰ ਦੇ ਅਕਾਲ ਚਲਾਣੇ ਤੇ ਪਰੀਵਾਰ ਨਾਲ ਅਫ਼ਸੋਸ ਦਾ ਪ੍ਰਗਟਾਵਾ

ਅੰਮ੍ਰਿਤਸਰ: 14 ਦਸੰਬਰ- ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਭਾਰਤੀ ਫ਼ੋਜ ਦੇ ਮੁੱਖੀ ਜਨਰਲ ਏ.ਕੇ. ਵੇਦਿਆ ਨੂੰ ਮਾਰ ਕੇ ਫ਼ਾਂਸੀ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸਤਿਕਾਰਯੋਗ ਮਾਤਾ ਸਵਰਗੀ ਬੀਬੀ ਗੁਰਨਾਮ ਕੌਰ ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿਛੋਂ ਅਚਾਨਕ ਗੁਰੂ ਚਰਨਾ ‘ਚ ਜਾ ਬਿਰਾਜੇ ਸਨ ਦੇ ਪਰੀਵਾਰ ਨਾਲ ਉਨ•ਾਂ ਦੇ ਜੱਦੀ ਪਿੰਡ ਗਦਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਅਫ਼ਸੋਸ ਕਰਨ ਗਏ।
ਪਰੀਵਾਰਕ ਮੈਂਬਰਾਂ ‘ਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵੱਡੇ ਭਰਾਤਾ ਭਾਈ ਨਿਰਭੈਲ ਸਿੰਘ ਤੇ ਭਾਈ ਭੁਪਿੰਦਰ ਸਿੰਘ ਨੇ ਜਥੇ. ਅਵਤਾਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ•ਾਂ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਜੇਲ• ਦੇ ਸਮੇਂ ਤੇ ਚਲਦੇ ਕੇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਥੇ ਸਵਰਗੀ ਮਾਤਾ ਜੀ ਦੇ ਅਡੋਲ ਹੋਂਸਲੇ ਬਾਰੇ ਵੀ ਦੱਸਿਆ ਇਸ ਤੇ ਜਥੇ. ਅਵਤਾਰ ਸਿੰਘ ਨੇ ਮਾਤਾ ਜੀ ਦੀ ਅਡੋਲਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਆਪਣੇ ਬੱਚੇ ਨੂੰ ਸਿੱਖੀ ਦੀ ਗੁੜ•ਤੀ ਦੇਣਾ ਤੇ ਭਾਈ ਜਿੰਦੇ ਵਰਗਾ ਲਾਲ ਸਿੱਖ ਕੌਮ ਨੂੰ ਦੇਣਾ ਹਰੇਕ ਮਾਂ ਦੇ ਵਸ ਨਹੀਂ ਕੇਵਲ ਉਹ ਮਾਂ ਹੀ ਕਰ ਸਕਦੀ ਹੈ ਜਿਸ ਤੇ ਸਤਿਗੁਰੂ ਦੀ ਮੇਹਰ ਹੋਵੇ। ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸ਼ਹੀਦ ਪਰੀਵਰਾਂ ਦੇ ਨਾਲ ਹੈ ਤੇ ਇਨ•ਾਂ ਪਰੀਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਅਮਰਜੀਤ ਸਿੰਘ ਬੰਡਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ. ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਨਿਰਮਲ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ. ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਸ. ਬਲਵਿੰਦਰ ਸਿੰਘ ਮੰਡ, ਸਰਪੰਚ ਬੀਬੀ ਸੁਰਿੰਦਰਪਾਲ ਕੌਰ ਦੇ ਪਤੀ ਸ. ਸ਼ਿਵਦੇਵ ਸਿੰਘ, ਸੀਨੀਅਰ ਅਕਾਲੀ ਆਗੂ ਸ. ਨਿਸ਼ਾਨ ਸਿੰਘ ਆੜਤੀ ਵੀ ਮੌਜੂਦ ਸਨ।

Translate »