December 14, 2011 admin

ਕਾਂਗਰਸ ਸੇਵਾ ਦਲ ਦੇ ਵਰਕਰਾਂ ਵਲੋ ਨਿਰਮਲ ਕੈੜਾ ਲਈ ਟਿਕਟ ਦੀ ਮੰਗ

ਲੁਧਿਆਣਾ – ਵਿਧਾਨ ਸਭਾ ਚੋਣਾ ਨੇੜੇ ਆਉਦੀਆਂ ਵੇਖ ਜਿੱਥੇ ਅੱਜ ਕਾਂਗਰਸ ਪਾਰਟੀ ਦੇ ਨੇਤਾਵਾ ਵਲੋ ਟਿਕਟ ਲੈਣ ਲਈ ਜੋਰ ਅਜਮਾਈਸ਼ੀ ਜੋਰਾ ਸ਼ੋਰਾ ਤੇ ਚੱਲ ਰਹੀ ਹੈ। ਇਸੇ ਘਟਨਾ ਚੱਕਰ ਨੂੰ ਅਜਾਮ ਦਿੰਦਿਆ ਕਾਂਗਰਸ ਸੇਵਾ ਦਲ ਦੇ ਵਰਕਰਾਂ ਵਲੋ ਲੁਧਿਆਣਾ ਬਾੜੇਵਾਲ ਵਿਖੇ ਇੱਕ ਮੀਟਿੰਗ ਦੌਰਾਨ ਗੁਰਮੇਲ ਸਿੰਘ ਬਰਾੜ ਆਰਗੇਨਾਇਜਰ ਪੰਜਾਬ ਕਾਂਗਰਸ ਸੇਵਾ ਦਲ ਦੀ ਅਗਵਾਈ ਹੇਠ ਮਤਾ ਪਾ ਕੇ ਪੰਜਾਬ ਕਾਂਗਰਸ ਸੇਵਾ ਦਲ ਦੇ ਚੀਫ ਆਰਗੇਨਾਇਜਰ ਰਜਿੰਦਰ ਰਸਰਾਨੀਆਂ ਰਾਹੀ ਕਾਂਗਰਸ ਹਾਂਈ ਕਮਾਡ ਤੋ ਜਿਲ•ਾ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਰਮਲ ਕੈੜਾ ਲਈ ਵਿਧਾਨ ਸਭਾ ਹਲਕਾ ਪੱਛਮੀ ਤੋ ਟਿਕਟ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਨਿਰਮਲ ਕੈੜਾ ਜਿਲ•ਾ ਕਾਂਗਰਸ ਸੇਵਾ ਦਲ ਰਾਹੀ ਜਿਥੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪੁਹੰਚਾਉਣ ਲਈ ਅਹਿਮ ਰੋਲ ਅਦਾ ਕਰ ਰਿਹਾ ਹੈ ਉਥੇ ਉਹਨਾਂ ਦੇ ਪਿਤਾ ਸਵ: ਮੱਘਰ ਸਿੰਘ ਕੈੜਾ ਨੇ ਵੀ ਆਪਣੀ ਸਾਰੀ ਜਿੰਦਗੀ ਕਾਂਗਰਸ ਸੇਵਾ ਦਲ ਅਤੇ ਕਾਂਗਰਸ ਪਾਰਟੀ ਦੇ ਲੇਖੇ ਲਾ ਕੇ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਸਮਾਜ ਦੇ ਲੋਕਾਂ ਨੂੰ ਕਾਂਗਰਸ ਨਾਲ ਜੋੜਨ ਲਈ ਵਿਚਰਦੇ ਰਹੇ। ਇਸ ਸਮੇ ਮੀਟਿੰਗ ਵਿਚ ਬਲਜੀਤ ਜੱਸੋਵਾਲ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ  ਦਿਹਾਤੀ, ਇੰਦਰਜੀਤ ਕੌਰ ਮੋਹੀ ਆਗੇਨਾਈਜਰ ਪੰਜਾਬ ਕਾਂਗਰਸ ਸੇਵਾ ਦਲ, ਬਲਜਿੰਦਰ ਭਾਰਤੀ, ਜਗਤਾਰ ਤਾਰੀ, ਸਿੰਗਾਰਾ ਸਿੰਘ, ਮਨਜਿੰਦਰ ਜੀਤ ਸਿੰਘ ਝਾਡੇ, ਗੁਰਬਚਨ ਸਿੰਘ, ਪਰਮਜੀਤ ਸਿੰਘ, ਤਰਸੇਮ ਸਿੰਘ, ਗੁਰਮੀਤ ਕੌਰ, ਜਗਤਾਰ ਸਿੰਘ, ਪਰਮਜੀਤ ਕੋਰ, ਪਰਮਿੰਦਰ ਕੋਰ ਧਾਂਦਰਾ ਆਦਿ ਹਾਜਰ ਸ਼ਨ।

Translate »