December 14, 2011 admin

ਜਿਲ੍ਹੇ ਦੇ ਸਾਰੇ ਪ੍ਰਾਈਵੇਟ ਕਾਲਜਾਂ ਵਿੱਚ ਕੰਮ-ਕਾਜ਼ ਦੂਸਰੇ ਦਿਨ ਵੀ ਠੱਪ ਰਿਹਾ|

ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੀ ਰਿਹਾਇਸ ਨੇੜੇ ਦਿੱਤਾ ਰੋਸ ਧਰਨਾ|
ਪ੍ਰੋ.ਸੇਖੋਂ ਦੀ ਅਗਵਾਈ ਵਿੱਚ ਬੁਲਾਰੀਆ ਸਾਹਿਬ ਨੂੰ ਦਿੱਤਾ ਮੰਗਾਂ ਦਾ ਮੈਮੋਰੰਡਮ
ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ 72 ਘੰਟੇ ਲਈ ਸਿੱਖਿਆ ਬੰਦ ਕਰਕੇ ਧਰਨੇ ਅਤੇ ਰੈਲੀਆਂ ਪ੍ਰੋਗਰਾਮ ਅਧੀਨ ਅੱਜ ਇੱਕ ਭਾਰੀ ਰੈਲੀ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਐਮ.ਐਲ.ਏ ਸ੍ਰੋਮਣੀ ਅਕਾਲੀ ਦਲ ਦੀ ਰਿਹਾਇਸ ਨੇੜੇ ਖਜਾਨਾ ਗੇਟ ਵਿਖੇ ਕੀਤੀ ਗਈ| ਜਿਸ ਵਿੱਚ ਜਿਲ੍ਹੇ ਦੇ ਸਾਰੇ ਕਾਲਜਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਨੇ ਹਿੱਸਾ ਲਿਆ| ਕੱਲ੍ਹ ਜਿਲ੍ਹੇ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਦੁਆਰਾ ਆਪਣੇ-ਆਪਣੇ ਕਾਲਜਾਂ ਵਿੱਚ ਧਰਨੇ ਦੇਣ ਉਪਰੰਤ ਸਾਮ ਨੂੰ ਹਾਲ ਗੇਟ ਤੋਂ ਸਹੀਦਾਂ ਦੀ ਧਰਤੀ ਜਲ੍ਹਿਆ ਵਾਲੇ ਬਾਗ ਤੱਕ ਮੋਮਬੱਤੀਆਂ ਜਗ੍ਹਾ ਕੇ ਰੋਸ ਮਾਰਚ ਕੱਢਿਆ ਗਿਆ ਸੀ|
 ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਬੁਲਾਰੀਆ ਸਾਹਿਬ ਦੀ ਰਿਹਾਇਸ ਨੇੜੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਉਹਨਾਂ ਦੀਆ ਜਾਇਜ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ| ਜਿਸ ਕਰਕੇ ਹੀ ਅੱਜ ਸਾਨੂੰ ਬੁਲਾਰੀਆ ਸਾਹਿਬ ਦੀ ਰਿਹਾਇਸ ਨੇੜੇ ਧਰਨਾ ਦੇ ਕੇ ਸਰਕਾਰ ਨੂੰ ਉਹਨਾਂ ਰਾਹੀਂ ਆਪਣਾ ਸੁਨੇਹਾ ਦੇਣ ਦੀ ਕੋਸਿਸ ਕੀਤੀ ਗਈ ਹੈ, ਰੈਲੀ ਵਿੱਚ ਸਰਕਾਰ ਦੁਆਰਾ ਕਾਲਜਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਦੀਆ ਮੰਗਾਂ ਪ੍ਰਤੀ ਕੋਈ ਵੀ ਹੁੰਗਾਰਾ ਨਾ ਭਰਨ ਤੇ  ਸਰਕਾਰ ਵਿਰੋਧੀ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਸਰਕਾਰ ਦੀ ਇਸ ਨੀਤੀ ਨੂੰ ਨਿੰਦਿਆ ਗਿਆ| ਪ੍ਰੋ.ਸੇਖੋਂ ਨੇ ਕਿਹਾ ਕਿ ਇਹਨਾਂ ਤਿੰਨ ਦਿਨਾਂ ਦੇ ਬੰਦ ਲਈ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਇਹ ਰਾਹ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਕੱਲ੍ਹ 15 ਦਸੰਬਰ ਨੂੰ ਜਿਲ੍ਹੇ ਦੇ ਸਾਰੇ ਅਧਿਆਪਕ ਅਤੇ ਗੈਰ-ਅਧਿਆਪਕ ਮੈਬਰ ਬੀ.ਬੀ.ਕੇ. ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ 11-00 ਵਜੇ ਇਕੱਠੇ ਹੋਣਗੇ ਅਤੇ ਉਥੋਂ ਇੱਕ ਰੋਸ ਮਾਰਚ ਨਾਵਲਿਟੀ ਚੌਂਕ ਮਾਲ ਰੋਡ ਤੱਕ ਕੱਢਿਆ ਜਾਵੇਗਾ ਅਤੇ ਉਸਤੋਂ ਉਪਰੰਤ ਚੌਂਕ ਵਿੱਚ ਦੋ ਘੰਟੇ ਲਈ ਟਰੈਫਿਕ ਬੰਦ ਕੀਤਾ ਜਾਵੇਗਾ| ਪ੍ਰੋ.ਸੇਖੋਂ ਨੇ ਕਿਹਾ ਉਹਨਾਂ ਨੂੰ ਇਹ ਫੈਸਲਾ ਮਜਬੂਰਨ ਵੱਸ   ਲੈਣਾ ਪਿਆ ਜਦੋਂਕਿ ਅਧਿਆਪਕ ਜਥੇਬੰਦੀ ਕਦੇ ਵੀ ਆਮ ਜਨਤਾ ਨੂੰ ਪ੍ਰੇਸਾਨ ਕਰਨ ਵਿੱਚ ਵਿਸਵਾਸ ਨਹੀ ਰੱਖਦੀ| ਇਸ ਲਈ ਅਗਰ ਇਸ ਕਾਰਵਾਈ ਰਾਹੀ ਕੋਈ ਵੀ ਪ੍ਰੇਸਾਨੀ ਹੁੰਦੀ ਹੈ ਤਾਂ ਉਸ ਲਈ ਸਰਕਾਰ ਜੁੰਮੇਵਾਰ ਹੋਵੇਗੀ| ਉਹਨਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰ ਲੋਕ ਭਲਾਈ ਦੇ ਕੰਮਾਂ ਅਤੇ ਮੁਲਾਜਮਾਂ ਦੀਆ ਪ੍ਰੇਸਾਨੀਆਂ ਨੂੰ ਦੂਰ ਕਰਨ ਦੀ ਬਜਾਏ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਮਸਰੂਫ ਹੈ, ਜੋ ਕਿ ਸੂਬੇ ਦੇ ਲੋਕਾਂ  ਲਈ ਭਾਰੀਆਂ ਪ੍ਰੇਸਾਨੀਆਂ ਪੈਦਾ ਕਰ ਰਹੀ ਹੈ| ਇਸ ਲਈ ਸਰਕਾਰ ਨੂੰ ਰਾਜਨੀਤਿਕ ਗਤੀਵਿਧਪਆਂ ਦੀ ਬਜਾਏ ਲੋਕਾਂ ਦੀਆਂ ਮੁਸਕਲਾਂ ਵੱਲ ਪਹਿਲ ਦੇ ਅਧਾਰ ਤੇ ਧਿਆਨ ਦੇਣਾ ਚਾਹੀਦਾ ਹੈ| ਇਸ ਦੌਰਾਨ ਰਾਜ ਵਿੱਚ ਵਿਗੜਦੇ ਮਾਹੌਲ ਲਈ ਪੰਜਾਬ ਸਰਕਾਰ ਜੁੰਮੇਵਾਰ ਹੋਵੇਗੀ| ਉਹਨਾਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪੰਜਾਬ ਦੇ ਗੈਰ-ਸਰਕਾਰੀ ਕਾਲਜਾਂ ਦੀਆਂ ਵਾਜਬ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰੇ ਤਾਂ ਜੋ ਸੂਬੇ ਵਿੱਚ ਇੱਕ ਸਾਰਥਿਕ ਮਾਹੌਲ ਵਿਕਸਿਤ ਹੋ ਸਕੇ|
 ਪ੍ਰੋ.ਸੇਖੋਂ ਨੇ ਕਿਹਾ ਕਿ ਅੱਜ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਪੂਰਨ ਤੌਰ ਤੇ ਬੰਦ ਰਹੇ ਅਤੇ ਕਾਲਜਾਂ ਵਿੱਚ ਰੋਸ ਰੈਲੀਆ ਅਤੇ ਧਰਨੇ ਦਿੱਤੇ ਗਏ| ਜਿਲ੍ਹੇ ਦੇ ਬਾਕੀ ਕਾਲਜ ਯੂਨਿਟਾਂ ਦੇ ਪ੍ਰਧਾਨ ਜਿੰਨ੍ਹਾਂ ਵਿੱਚ ਪ੍ਰੋ. ਪੂਨਮ ਰਾਮਪਾਲ ਪ੍ਰਧਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਪ੍ਰੋ. ਸਤਵੰਤ ਪ੍ਰਧਾਨ ਡੀ.ਏ.ਵੀ ਕਾਲਜ ਆਫ ਐਜੂਕੇਸਨ, ਪ੍ਰੋ. ਐਸ.ਐਸ ਰੰਗੀ ਪ੍ਰਧਾਨ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋ.ਹਰਜਿੰਦਰ ਕੌਰ ਸਕੱਤਰ ਖਾਲਸਾ ਕਾਲਜ ਫਾਰ ਵੂਮੈਨ, ਪ੍ਰੋ. ਪ੍ਰੇਮ ਪ੍ਰਧਾਨ ਸਹਿਯਾਦਾ ਨੰਦ ਕਾਲਜ ਅਤੇ ਪ੍ਰੋ. ਡੀ.ਕੇ ਵਾਲੀਆ ਪ੍ਰਧਾਨ ਹਿੰਦੂ ਸਭਾ ਕਾਲਜ ਆਪਣੇ – ਆਪਣੇ ਸਾਥੀਆਂ ਸਮੇਤ ਇਸ ਧਰਨੇ ਵਿੱਚ ਸਾਮਿਲ ਹੋਏ | ਪ੍ਰੋ.ਸੇਖੋਂ ਨੇ ਦੱਸਿਆ ਕਿ  ਜੁਆਇੰਟ ਐਕਸਨ ਕਮੇਟੀ ਦੇ ਸੱਦੇ ਮੁਤਾਬਿਕ ਕੱਲ੍ਹ ਦੀ ਸਾਰੀ ਤਿਆਰੀ ਕਰ ਲਈ ਗਈ ਹੈ| ਰੈਲੀ ਨੂੰ ਪ੍ਰੋ.ਸੇਖੋਂ ਤੋ ਇਲਾਵਾ ਰੈਲੀ ਨੂੰ ਪ੍ਰੋ.ਵਾਲੀਆ, ਨਾਨ-ਟੀਚਿੰਗ ਦੇ ਮੈਂਬਰ ਸ੍ਰੀ ਰਾਜੀਵ ਸਰਮਾ ਨੇ ਵੀ ਸੰਬੋਧਨ ਕੀਤਾ|

Translate »