December 14, 2011 admin

ਪੰਜਾਬ ਵਿੱਚ ਅਗਰਵਾਲ ਵੱਲੋਂ ਘੱਟ ਗਿਣਤੀ ‘ਚ ਹੋਣ ਤੇ ਰਿਜਰਵੇਸ਼ਨ ਦੀ ਮੰਗ

ਬਰਨਾਲਾ, ੧੪ ਦਸੰਬਰ – ਅਗਰਵਾਲ ਸਮਾਜ ਦੀ ਇੱਕ ਵਿਸ਼ੇਸ਼ ਮੀਟਿੰਗ ਚਿੰਟੂ ਪਾਰਕ ਵਿੱਚ  ਸ੍ਰੀ ਸੰਜੇ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸੰਜੇ ਸਿੰਗਲਾ, ਅਕੇਸ਼ ਕੁਮਾਰ, ਕੁਲਵੰਤ ਰਾਏ ਗੋਇਲ ਐਡਵੋਕੇਟ, ਪੰਕਜ ਕੁਮਾਰ ਐਡਵੋਕੇਟ, ਰਾਕੇਸ਼ ਕੁਮਾਰ, ਪ੍ਰੇਮ ਨਾਥ, ਜਗਦੀਸ਼ ਰਾਏ, ਨੀਰਜ ਕੁਮਾਰ, ਕੇਵਲ ਕ੍ਰਿਸ਼ਨ, ਅਨਿਲ ਕੁਮਾਰ ਮੋਦੀ, ਵਰਿੰਦਰ ਕੁਮਾਰ, ਅਸ਼ਵਨੀ ਕਾਂਸਲ, ਮਦਨ ਲਾਲ ਬਾਂਸਲ ਆਦਿ ਹਾਜਿਰ ਸਨ। ਉਨ•ਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਅਗਰਵਾਲਾਂ ਦੀ ਗਿਣਤੀ ਬਾਕੀ ਜਾਤੀ ਨਾਲੋਂ ਘੱਟ ਹੋਣ ਕਰਕੇ ਉਨ•ਾਂ ਨੂੰ ਪੰਜਾਬ ਵਿੱਚ ਮਨਿਊਰਟੀ ਵਿੱਚ ਗਿਣਕੇ  ਉਹਨ•ਾਂ ਨੂੰ ਨੌਕਰੀਆਂ ਦੇਣ ਸਬੰਧੀ ਰਿਜਰਵੇਸ਼ਨ ਦਿੱਤੀ ਜਾਵੇ। ਇਸ ਮੌਕੇ ਕੁਲਵੰਤ ਰਾਏ ਗੋਇਲ ਐਡਵੋਕੇਟ ਨੇ ਦੱਸਿਆ ਕਿ ਸਾਨੂੰ ਜਰਨਲ ਕੈਟਾਗਿਰੀ ਵਿੱਚ ਗਿਣਕੇ ਸਾਡੇ ਬੱਚਿਆ ਨੂੰ ਨੌਕਰੀਆਂ ਸਮੇਂ ਸਭ ਤੋਂ ਪਿਛੇ ਕਰ ਦਿੰਦੇ ਹਨ।  ਉਹਨਾਂ ਕਿਹਾ ਕਿ ਮਿਤੀ 18-12-11 ਦਿਨ ਐਤਵਾਰ ਨੂੰ ਚਿੰਟੂ ਪਾਰਕ ਵਿੱਚ ਸ਼ਾਮ ਕਰੀਬ 4-30 ਵਜੇ ਇਸ ਸਬੰਧ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸਮੂਹ ਅਗਰਵਾਲ ਭਾਈਚਾਰੇ ਨੂੰ ਵੱਧ ਚੱੜ ਕੇ ਹਿੱਸਾ ਲੈਣਾ ਚਾਹੀਦਾ ਹੈ।

Translate »