ਪਟਿਆਲਾ, 14 ਦਸੰਬਰ :
ਕ੍ਰਿਸ਼ੀ ਵਿਗਿਆਨ ਕੇÎਂਦਰ, ਪਟਿਆਲਾ ਤੋਂ ਸਿੱਖਿਅਤ ਸ੍ਰੀ ਗੁਰਪ੍ਰੀਤ ਸਿੰਘ ਸ਼ੇਰਗਿਲ ਵਾਸੀ ਪਿੰਡ ਮੁਝਾਲ ਖੁਰਦ ਨੇ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਸ਼ਵ ਵਿਦਿਆਲਯ, ਜਬਲਪੁਰ ਵਿਖੇ ਕ੍ਰਿਸ਼ੀ ਵਿਗਿਆਨ ਕੇÎਦਰਾਂ ਦੀ ਛੇਵੀਂ ਰਾਸ਼ਟਰੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਇਸ ਬਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨਫਰੰਸ ‘ਕਿਸਾਨਾਂ ਨੂੰ ਪੂਰਕ ਖੇਤੀ ਲਈ ਤਿਆਰ ਕਰਨਾ’ ਵਿਸ਼ੇ ਨਾਲ ਸੰਬੰਧਤ ਸੀ । ਇਸ ਕਾਨਫਰੰਸ ਵਿੱਚ ਸ: ਗੁਰਪ੍ਰੀਤ ਸਿੰਘ ਨੇ ਆਪਣੀਆਂ ਖੋਜਾਂ ਜਿਵੇ ਕਿ ਗਲੈਡੀਓਲਸ ਪੁੱਟਣ ਵਾਲੀ ਮਸ਼ੀਨ ਅਤੇ ਗਲੈਡੀਓਲਸ ਗਰੇਡਰ ਬਾਰੇ ਲੈਕਚਰ ਦਿੱਤਾ। ਸ੍ਰੀ ਗੁਰਪ੍ਰੀਤ ਸਿੰਘ ਸ਼ੇਰਗਿਲ ਉੱਚ ਪੱਧਰੀ ਫੁੱਲ ਉਤਪਾਦਨ ਅਤੇ ਪ੍ਰੋਸੈਸਿੰਗ ਨਾਲ ਜੁੜੇ ਹੋਏ ਹਨ। ਇਥੇ ਇਹ ਜਿਕਰਯੋਗ ਹੈ ਕਿ ਸ੍ਰੀ ਗੁਰਪ੍ਰੀਤ ਸਿੰਘ ਉਹਨਾਂ ਦੋ ਕਿਸਾਨਾਂ ਵਿਚੋ ਇੱਕ ਹਨ, ਜਿਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜੋਨ 1 (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ) ਵਿੱਚਂੋ ਇਸ ਰਾਸ਼ਟਰੀ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ 16 ਉੱਦਮੀ ਕਿਸਾਨਾਂ ਨੇ ਲੈਕਚਰ ਦਿੱਤੇ।