ਲੁਧਿਆਣਾ 14 ਦਸੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿਖਿਆ ਵਿਭਾਗ ਵਿੱਚ ਸੀਨੀਅਰ ਲੈਬਾਰਟਰੀ ਅਸਿਸਟੈਂਟ ਵਜੋਂ ਕਾਰਜਸ਼ੀਲ ਸ. ਹਰਚੰਦ ਸਿੰਘ ਪੰਧੇਰ ਨੇ ਬੰਗਾ ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈਆਂ 32ਵੀਂ ਮਾਸਟਰਜ਼ ਅਥਲੈਟਿਕ ਖੇਡਾਂ ਵਿੱਚ 400 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ । ਸ. ਪੰਧੇਰ ਨੇ 300 ਮੀਟਰ ਅੜਿੱਕਾ ਦੌੜ ਵਿੱਚ ਵੀ ਚਾਂਦੀ ਦਾ ਮੈਡਲ ਜਿੱਤਿਆ ਹੈ।
ਪਸਾਰ ਸਿਖਿਆ ਵਿਭਾਗ ਵਿੱਚ ਕਾਰਜਸ਼ੀਲ ਸ. ਪੰਧੇਰ 2007 ਵਿੱਚ ਵੀ 400 ਮੀਟਰ ਦੌੜ ਵਿੱਚੋਂ ਗੋਲਡ ਮੈਡਲ ਜਿੱਤ ਚੁੱਕੇ ਹਨ । 55 ਸਾਲ ਤੋਂ ਵੱਧ ਉਮਰ ਵਾਲੇ ਖਿਡਾਰੀਆਂ ਦੇ ਵਰਗ ਵਿੱਚ ਉਨ•ਾਂ ਨੇ ਇਹ ਮੈਡਲ ਜਿੱਤੇ ਹਨ । ਪੀ ਏ ਯੂ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਗੁਲਜਾਰ ਪੰਧੇਰ ਨੇ ਵੀ ਸ. ਹਰਚੰਦ ਸਿੰਘ ਪੰਧੇਰ ਦੀ ਇਸ ਜਿੱਤ ਤੇ ਮੁਬਾਰਕਬਾਦ ਦਿੱਤੀ ਹੈ । ਸ. ਪੰਧੇਰ ਲੁਧਿਆਣਾ ਜ਼ਿਲ•ੇ ਦੇ ਪਿੰਡ ਸਿਆੜ ਦੇ ਜੰਮਪਲ ਹਨ ਅਤੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਰੱਖਣ ਲਈ ਖੇਡ ਮੈਦਾਨ ਵਿੱਚ ਕੁੱਦਣ ਲਈ ਵੱਡੀ ਪ੍ਰੇਰਕ ਸ਼ਕਤੀ ਹਨ ।