December 14, 2011 admin

ਬ੍ਰਿਟਿਸa ਆਥੋਪੈਡਿਕ ਐਸੋਸੀਏਸaਨ ਦੇ ਫੈਲੋ ਬਣੇ ਡਾ. ਅਵਤਾਰ ਸਿੰਘ ਪੰਜਾਬ ਚੋਂ ਪਹਿਲੇ ਆਥੋਪੈਡਿਕ

ਅੰਮ੍ਰਿਤਸਰ 14 ਦਸੰਬਰ, 2011-ਬ੍ਰਿਟਿਸa ਆਥੋਪੈਡਿਕ ਐਸੋਸੀਏਸaਨ ਨੇ ਅਤਿ ਮਨ ਭਾਉਂਦਾ ਫੈਲੋਸਿaਪ ਦਾ ਖਿਤਾਬ ਡਾ. ਅਵਤਾਰ ਸਿੰਘ, ਮੁੱਖੀ ਆਥੋਪੈਡਿਕ ਵਿਭਾਗ, ਅਮਨਦੀਪ ਹਸਪਤਾਲ ਅੰਮ੍ਰਿਤਸਰ ਨੂੰ ਡਾਕਟਰ ਸਾਹਿਬ ਦੇ ਬੇਮਿਸਾਲ ਕੰਮ ਵਿਚ ਨਵੀਆਂ ਤਕਨੀਕਾਂ ਦੇ ਈਜਾਦ ਕਰਨ ਕਰਕੇ ਪ੍ਰਦਾਨ ਕੀਤਾ ਗਿਆ। ਇਸ ਨਵੀਂ ਤਕਨੀਕ ਰਾਹੀਂ ਦੁਰਘਟਨਾਵਾਂ ਵਿਚ ਗੰਭੀਰ ਰੂਪ ਨਾਲ ਟੁੱਟਣ ਅਤੇ   ਨਾ-ਜੁੜਨ ਵਾਲੀਆਂ ਹੱਡੀਆਂ ਨੂੰ ਜੋੜਨ ਵਿਚ ਸਹਾਇਕ ਹੋਣ ਕਰਕੇ ਬਹੁਤੇ ਪੀੜਿਤਾਂ ਨੂੰ ਇਸ ਤਕਨੀਕ ਨਾਲ ਨਵੀਂ ਜਿੰਦਗੀ ਮਿਲੀ।
ਇਸ ਤਰ੍ਹਾਂ ਡਾ. ਅਵਤਾਰ ਸਿੰਘ ਪੰਜਾਬ ਵਿਚੋਂ ਇਸ ਯੂ.ਕੇ. ਐਸੋਸੀਏਸaਨ ਦੇ ਪਹਿਲੇ ਫੈਲੋ ਬਣੇ ਜਿਸ ਹੁਣ ਤੱਕ ਸਿਰਫ 12 ਹੋਰ ਭਾਰਤੀ ਡਾਕਟਰ ਫੈਲੋ ਹਨ ਜਿਹਨਾਂ ਵਿਚੋਂ ਤਿੰਨ ਹੋਰ ਭਾਰਤੀ ਡਾਕਟਰ ਇਸ ਸਾਲ ਇਸ ਫੈਲੋਸਿaਪ ਨਾਲ ਸਨਮਾਨਤ ਕੀਤੇ ਗਏ। ਦੂਸਰੇ ਦੋ ਡਾਕਟਰ ਹਨ – ਪ੍ਰੋਫੈਸਰ ਅਨਿਲ ਢੱਲ, ਮੁੱਖੀ ਮੋਲਾਨਾ ਆਜaਾਦ ਮੈਡੀਕਲ ਕਾਲਜ, ਦਿੱਲੀ ਅਤੇ ਡਾਕਟਰ ਰਾਜੂ ਵੈਸਿਯਾ, ਚੀਫ ਆਥੋਪੈਡਿਕ ਸਲਾਹਕਾਰ, ਅਪੋਲੋ ਹਸਪਤਾਲ।  ਡਾ. ਅਵਤਾਰ ਸਿੰਘ ਨੇ ਬੀ.ਓ.ਏ. ਸਾਹਮਣੇ ਆਪਣੀ ਪੇਸaਕਾਰੀ ”ਅੋਗਯੂਮੈਂਟਸaਨ ਐਂਡ ਬੋਨ ਗ੍ਰਾਫਟਿੰਗ” “ਂਚਪਠਕਅਵaਵਜਰਅ aਅਦ ਲਰਅਕ ਪਗaਵਿਜਅਪਂ ਦੇ ਤਕਨੀਕ ਪੇਸa ਕੀਤੀ ਜਿਸ ਸੱਦਕਾ ਉਹਨਾਂ ਨੂੰ ਇਹ ਬਹੁਮੁੱਲਾ ਸਨਮਾਨ ਪ੍ਰਾਪਤ ਹੋਇਆ।
ਯੂ.ਕੇ. ਦੇ 5-ਹਸਪਤਾਲਾਂ ਵਿਚ 15-ਦਿਨਾਂ ਦੌਰਾਨ ਇਸ ਤਕਨੀਕ ਦਾ ਵਿਸਥਾਰ ਕਰਦਿਆਂ ਡਾ. ਅਵਤਾਰ ਨੇ ਦੱਸਿਆ ਕਿ ਇਸ ਤਕਨੀਕ ਰਾਹੀਂ ਮਰੀਜaਾਂ ਨੂੰ ਰਾਹਤ ਮਿਲੀ ਜਿਹਨਾਂ ਦੀਆਂ ਹੱਡੀਆਂ ਜੂੜ ‘ਚ ਨਾ-ਕਾਮਜਾਬ ਰਹੀਆਂ। ਉਹਨਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਸਰਜਰੀ ਦੇ 2-ਮਹੀਨੇ ਬਾਅਦ ਵੀ ਪਲਿੰਥ ਜਾਂ ਸਹਾਰੇ ਦੀ ਮਦਦ ਨਾਲ ਹੱਡੀਆਂ ਨੂੰ ਜੋੜਨ ਦਾ ਕੰਮ ਹੋ ਸਕਦਾ ਹੈ।
”ਇਸ ਪਲਿੰਥ ਜਾਂ ਸਹਾਰੇ ਨੂੰ ਵਰਤਣ ਵਿਚ ਸੰਸਾਰ ਭਰ ਦੇ ਸਰਜਨਾਂ ਨੂੰ ਇਹ ਡਰ ਸੀ ਕਿ ਇਸ ਤਰ੍ਹਾਂ ਖੂਨ ਦੇ ਵਹਾ ਵਿਚ ਰੁਕਾਵਟ ਪੈ ਸਕਦੀ ਹੈ। ਪਰ ਮੈਂ ਇਸ ਔਕੜ ਨੂੰ ਹਟਾ ਸਕਿਆ ਅਤੇ ਖੂਨ ਦੇ ਵਹਾ ਵਿਚ ਕੋਈ ਰੂਕਾਵਟ ਨਹੀਂ ਪਈ ਅਤੇ ਕੋਈ 200-ਮਰੀਜਾਂ ਦਾ ਇਲਾਜ ਇਸ ਨਵੀਂ ਤਕਨੀਕ ਰਾਹੀਂ ਹੋ ਸਕਿਆ।
ਡਾ. ਅਵਤਾਰ ਸਿੰਘ ਨੇ ਇਹ ਬੇਮਿਸਾਲ ਕੰਮ 10-ਸਾਲਾਂ ਵਿਚ ਕੋਈ 200-ਮਰੀਜਾਂ ਉਪਰ ਕੀਤਾ ਜਿਹਨਾਂ ਨੂੰ ਸੜਕ ਹਾਦਸਿਆਂ ਵਿਚ ਗੰਭੀਰ ਸੱਟਾਂ ਲੱਗੀਆਂ ਸਨ, ਇਹਨਾਂ ਵਿਚ ਦੋ-ਤਿਹਾਈ ਮਰਦ ਸਨ। ਉਹਨਾਂ ਬੀ.ਓ.ਏ. ਨੂੰ ਦੱਸਿਆ ਕਿ ਇਹਨਾਂ ਪੀੜਿਤਾਂ ਵਿਚ ਸaਤ-ਪ੍ਰਤੀਸaਤ ਕਾਮਜਾਬੀ ਪਾਈ। ਇਹਨਾਂ ਵਿਚ ਹੌਲੀ-ਹੌਲੀ ਠੀਕ ਹੋਣ ਵਾਲੇ ਮਰੀਜa ਵੀ ਸਨ ਜਿਹਨਾਂ ਨੂੰ ਸੂਗਰ ਸੀ ਜਾਂ ਸਿਗਰਟ ਪੀਂਦੇ ਸਨ ਜਾਂ ਪਹਿਲਾਂ ਤੋਂ ਰੋਗੀ ਸਨ। ਇਸ ਸਫਲ ਆਰਥੋਪੈਡਿਕ ਨੇ ਇਸੇ ਤਰ੍ਹਾਂ ਦੀ ਪੇਸਕਾਰੀ ਸਪੇਨ ਵਿਚ ਰਬੜ ਇੰਟਰਨੈਸਨਲ ਹਸਪਤਾਲ ਬਾਰਸੀਲੋਨਾ ਵਿਚ ਵੀ ਹਾਲ ਹੀ ਵਿਚ ਪੇਸa ਕੀਤੀ ਸੀ।
ਵਰਨਣਯੋਗ ਹੈ ਕਿ ਇਸ ਨਵੀਂ ਤਕਨੀਕ ਰਾਹੀਂ ਮਰੀਜaਾਂ ਨੂੰ 100-ਫੀਸਦੀ ਰਾਹਤ ਮਿਲੀ ਹੈ ਜਦ ਕਿ ਪੂਰਾਤਨ ਵਿਧੀਆਂ ਰਾਹੀਂ 40 ਤੋਂ 80 ਪ੍ਰਤੀਸaਤ ਤੱਕ ਰਿਹਾ। ਇਸ ਤੋਂ ਇਲਾਵਾ ਮਰੀਜa ਨੂੰ ਅਗਲੀ ਸਰਜਰੀ ਕਰਨ ਤੋਂ ਪਹਿਲਾਂ ਪਹਿਲੀ ਗਹਿਰੀ ਦਰਦ ਵਿਚੋਂ ਕੱਢਣ ਲਈ 9 ਮਹੀਨੇ ਉਡੀਕਣਾ ਪੈਂਦਾ ਸੀ।
ਪੰਜਾਬ ਵਿਚ ਦੁਰਘਟਨਾਵਾਂ ਦੌਰਾਨ ਹੱਡੀਆਂ ਦੇ ਟੁੱਟਣ ਦਾ ਪੁਲੀਸ ਅਨੁਸਾਰ ਰੀਕਾਰਡ ਦਸਦੇ ਹੋਏ ਡਾ. ਅਵਤਾਰ ਸਿੰਘ ਨੇ ਦਸਿਆ ਕਿ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਸੜਕਾਂ ਦੁਰਘਟਨਾਵਾਂ ਕਾਰਣ ਹਰ ਮਹੀਨੇ 311 ਲੋਕ ਮਰਦੇ ਹਨ ਅਤੇ 2010 ਦੇ ਮੁਕਾਬਲੇ ਇਨ੍ਹਾਂ ਵਿਚੋਂ 13 ਫੀਸਦੀ ਜੀਵਨ-ਭਰ ਅਪਾਹਜ ਅਤੇ ਕੰਮ ਕਰਨ ਤੋਂ ਅਸਮਰੱਥ ਹੋ ਗਏ।

Translate »