ਚੰਡੀਗੜ੍ਹ 15 ਦਸੰਬਰ: ਸਰੀਰਕ ਤੰਦਰੁਸਤੀ ਅਤੇ ਸਵੈ-ਰੱਖਿਆ ਲਈ ਉਪਯੋਗੀ ਹੋਣ ਕਾਰਨ ਭਾਰਤ ਦੀ ਪੁਰਾਤਨ ਮਾਰਸ਼ਲ ਖੇਡ ਗੱਤਕਾ ਕੁੜੀਆਂ ਨੂੰ ਜ਼ਰੂਰ ਅਪਨਾਉਣੀ ਚਾਹੀਦੀ ਹੈ ਅਤੇ ਇਸ ਰਵਾਇਤੀ ਖੇਡ ਸਦਕਾ ਜਿੱਥੇ ਸਮਾਜ ਵਿੱਚ ਨਸ਼ਿਆਂ ਨੂੰ ਠੱਲ੍ਹ ਪਵੇਗੀ ਉੱਥੇ ਹੀ ਦੇਸ਼ ਨੂੰ ਚੰਗੇ ਖਿਡਾਰੀ ਅਤੇ ਸਮਾਜ ਨੂੰ ਵਧੀਆ ਕਿਰਦਾਰ ਵਾਲੇ ਇਨਸਾਨ ਮਿਲਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਸ੍ਰੀ ਡੀ.ਕੇ ਤਿਵਾੜੀ ਮੈਨੇਜਿੰਗ ਡਾਇਰੈਕਟਰ ਸਿਟਕੋ ਅਤੇ ਸਕੱਤਰ, ਖੇਡਾਂ ਅਤੇ ਸਭਿਆਚਾਰਕ ਮਾਮਲੇ ਚੰਡੀਗੜ੍ਹ ਪ੍ਰਸਾਸ਼ਨ ਨੇ ਅੱਜ ਇੱਥੇ ਚੰਡੀਗੜ੍ਹ ਰਾਜ ਗੱਤਕਾ ਓਪਨ ਚੈਪੀਂਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਮੌਕੇ ਜੇਤੂ ਟੀਮਾਂ ਅਤੇ ਗੱਤਕਾ ਖਿਡਾਰੀਆਂ ਨੂੰ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਸ੍ਰੀ ਡੀ.ਕੇ ਤਿਵਾੜੀ ਨੇ ਗੱਤਕਾ ਖਿਡਾਰੀਆਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਚੈਂਪੀਅਨਸ਼ਿਪ ਆਯੋਜਿਤ ਕਰਕੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਖਿਡਾਰੀਆਂ ਨੂੰ ਚੰਡੀਗੜ੍ਹ ਖੇਡ ਤੇ ਸੱਭਿਆਚਾਰਕ ਵਿਭਾਗ ਵੱਲੋਂ ਇਸ ਭਾਰਤੀ ਪ੍ਰੰਪਰਿਕ ਕਲਾ ਤੇ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜ਼ਿ:) ਵੱਲੋਂ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-30/ਬੀ ਵਿਖੇ ਦੋ ਰੋਜਾ ਪਹਿਲੀ ਚੰਡੀਗੜ੍ਹ ਰਾਜ ਗੱਤਕਾ ਓਪਨ ਚੈਪੀਂਅਨਸ਼ਿਪ ਅੱਜ ਗੱਤਕਾ ਖਿਡਾਰੀਆਂ ਦੇ ਮਨਾਂ ਅੰਦਰ ਅਨਿੱਖੜਵੀਆਂ ਯਾਦਾਂ ਦੀ ਛਾਪ ਛੱਡਦਿਆਂ ਸਮਾਪਤ ਹੋ ਗਈ। ਇਸ ਗੱਤਕਾ ਚੈਪੀਂਅਨਸ਼ਿਪ ਦੌਰਾਨ ਮੁੰਡੇ-ਕੁੜੀਆਂ (ਉਮਰ ਵਰਗ-14, 17, 19, ਅਤੇ 22 ਸਾਲ ਦੇ ਸਿੰਗਲ-ਸੋਟੀ ਫਾਈਟ ਤੇ ਸੋਟੀ-ਫੱਰੀ ਫਾਈਟ (ਵਿਅਕਤੀਗਤ ਤੇ ਟੀਮ ਇਵੈਂਟ) ਅਤੇ ਗੱਤਕਾ ਪ੍ਰਦਰਸ਼ਨ (ਵਿਅਕਤੀਗਤ ਤੇ ਟੀਮ ਇਵੈਂਟ) ਦੇ ਮੁਕਾਬਲਿਆਂ ਵਿੱਚ ਚੰਡੀਗੜ੍ਹ ਕੇਂਦਰੀ ਸਾਪ੍ਰਦੇਸ ਦੇ ਵੱਖ-ਵੱਖ ਸੈਕਟਰਾਂ, ਸਕੂਲਾਂ, ਕਾਲਜਾਂ ਅਤੇ ਅਖਾੜਿਆਂ ਦੀਆਂ ਕੁਲ 15 ਗੱਤਕਾ ਟੀਮਾਂ ਨੇ ਭਾਗ ਲਿਆ। ਇਸ ਮੌਕੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜ਼ਿ:) ਦੇ ਪ੍ਰਧਾਨ ਡਾ. ਦੀਪ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਹਰਦੀਪ ਸਿੰਘ ਬਿੱਟੂ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਅੱਜ ਸਮਾਪਤੀ ਮੌਕੇ ਚੈਂਪੀਅਨਸ਼ਿਪ ਦੀ ਪ੍ਰਧਾਨਗੀ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜਿ.) ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਲੋਕ ਸੰਪਰਕ ਨੇ ਕੀਤੀ। ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ) ਦੇ ਮੀਤ ਪ੍ਰਧਾਨ ਸ. ਕੁਲਦੀਪ ਸਿੰਘ ਡੀ.ਐਫ.ਐਸ.ਓ. ਮੋਹਾਲੀ ਨੇ ਮੁੱਖ ਮਹਿਮਾਨ ਸ੍ਰੀ ਤਿਵਾੜੀ ਨੂੰ ਬੁੱਕੇ ਅਤੇ ਹਾਰ ਭੇਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨੀ ਰਣਜੀਤ ਸਿੰਘ ਸਰਪ੍ਰਸਤ ਪੰਜਾਬ ਗੱਤਕਾ ਐਸੋਸੀਏਸ਼ਨ (ਰਜਿ.), ਸ੍ਰੀ ਅਵਤਾਰ ਸਿੰਘ ਸੰਯੁਕਤ ਸਕੱਤਰ ਗੱਤਕਾ ਫੈਡਰੇਸ਼ਨ ਆਫ ਇੰਡੀਆ, ਸ. ਅਮਰਜੀਤ ਸਿੰਘ ਚਿੱਟੂ ਵਿੱਤ ਸਕੱਤਰ, ਸ੍ਰੀ ਹਰਵੀਰ ਸਿੰਘ ਅਨੰਦਸੀਨੀਅਰ ਸਲਾਹਕਾਰ, ਸ੍ਰੀ ਗੁਰਚਰਨ ਸਿੰਘ ਸੰਯੁਕਤ ਸਕੱਤਰ, ਡਾ. ਮਨਦੀਪ ਸਿੰਘ ਮੁੱਖ ਸਲਾਹਕਾਰ, ਸ੍ਰੀ ਹਰਿੰਦਰ ਸਿੰਘ, ਸ੍ਰੀ ਗੁਰਜੀਤ ਬਾਜਵਾ, ਰਨਜੀਵ ਕੁਮਾਰ, ਨਵੀਨ ਕੁਮਾਰ, (ਸਾਰੇ ਮੈਂਬਰ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ) ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਡਿਉਟੀ ਸ੍ਰੀ ਗੋਬਿੰਦਰ ਸਿੰਘ ਨੇ ਨਿਭਾਈ।
ਅੱਜ ਅੰਤਿਮ ਦਿਨ ਦੇ ਮੁਕਾਬਲਿਆਂ ਦੌਰਾਨ ਰਹੇ ਨਤੀਜਿਆਂ ਵਿੱਚ
ਉਮਰ ਵਰਗ 14, ਮੁੰਡੇ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ) ਵਿੱਚ ਪਹਿਲਾ ਸਥਾਨ ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ, ਚੰਡੀਗੜ੍ਹ, ਦੂਜਾ ਸਥਾਨ ਗੋਰਮਿੰਟ ਮਾ. ਸੀ.ਸੈ.ਸਕੂਲ, ਗੱਤਕਾ ਟੀਮ, ਸੈ.-47, ਚੰਡੀਗੜ੍ਹ ਅਤੇ ਤੀਜਾ ਸਥਾਨ ਗੋਰਮਿੰਟ ਮਾਡਲ ਸਕੂਲ ਗੱਤਕਾ ਟੀਮ, ਮਨੀਮਾਜਰਾ, ਚੰਡੀਗੜ ਨੇ ਪ੍ਰਾਪਤ ਕੀਤਾ।
ਉਮਰ ਵਰਗ 14, ਮੁੰਡੇ, ਗੱਤਕਾ ਪ੍ਰਦਰਸ਼ਨੀ (ਵਿਅਕਤੀਗਤ ਇਵੇਂਟ) ਵਿੱਚ ਪਹਿਲਾ ਸਥਾਨ ਮਨਪ੍ਰੀਤ ਸਿੰਘ, ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ,ਦੂਜਾ ਸਥਾਨ ਅਮਨਜੋਤ ਸਿੰਘ, ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ, ਚੰਡੀਗੜ੍ਹ ਅਤੇ ਤੀਜਾ ਸਥਾਨ ਤੇ ਅਮਰਜੀਤ ਸਿੰਘ, ਗੱਤਕਾ ਅਖਾੜਾ ਸੈਕਟਰ- 47/ਡੀ ਅਤੇ ਇੰਦਰਜੀਤ ਸਿੰਘ, ਰਹੇ।
ਉਮਰ ਵਰਗ 14, ਕੁੜੀਆਂ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ) ਵਿੱਚ ਪਹਿਲਾ ਸਥਾਨ ਗੋਰਮਿੰਟ ਮਾਡਲ ਸੀ.ਸੈ. ਸਕੂਲ, ਕਰਸਾਨ ਗੱਤਕਾ ਟੀਮ ਚੰਡੀਗੜ੍ਹ, ਦੂਜਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ ਤੇ ਤੀਜਾ ਸਥਾਨ ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ, ਚੰਡੀਗੜ੍ਹ ਨੇ ਪ੍ਰਾਪਤ ਕੀਤਾ।
ਉਮਰ ਵਰਗ 14, ਕੁੜੀਆ, ਗੱਤਕਾ ਪ੍ਰਦਰਸ਼ਨੀ (ਵਿਅਕਤੀਗਤ ਇਵੇਂਟ) ਵਿੱਚ ਪਹਿਲਾ ਸਥਾਨ ਇੰਦਰਪ੍ਰੀਤ ਕੌਰ, ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ, ਦੂਜਾ ਸਥਾਨ: ਤਾਨਿਆ ਜੋਸ਼ੀ, ਚੰਡੀਗੜ੍ਹ ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ, ਅਤੇ ਤੀਜੇ ਸਥਾਨ ਤੇ ਪ੍ਰਵੀਨ ਕੁਮਾਰ ਰਹੇ।
ਉਮਰ ਵਰਗ ਉਮਰ ਵਰਗ/17, ਕੁੜੀਆਂ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ)ਵਿੱਚ ਪਹਿਲਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ, ਦੂਜਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ ਤੇ ਤੀਜਾ ਸਥਾਨ ਗੋਰਮਿੰਟ ਮਾਡਲ, ਸੀ.ਸੈ. ਸਕੂਲ, ਗੱਤਕਾ ਟੀਮ,ਕਰਸਾਨ, ਚੰਡੀਗੜ ਨੇ ਪ੍ਰਾਪਤ ਕੀਤਾ।
ਉਮਰ ਵਰਗ/17, ਕੁੜੀਆਂ, ਗੱਤਕਾ ਪ੍ਰਦਰਸ਼ਨੀ (ਵਿਅਕਤੀਗਤ ਇਵੇਂਟ) ਵਿੱਚ ਪਹਿਲਾ ਸਥਾਨ ਬਲਜੀਤ ਕੌਰ, ਗੱਤਕਾ ਟ੍ਰੇਨਿੰਗ ਸੇਂਟਰ, 22-ਡੀ, ਚੰਡੀਗੜ੍ਹ, ਦੂਜਾ ਸਥਾਨ ਚਰਨਜੀਤ ਕੌਰ, ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ ਤੇ ਤੀਜਾ ਸਥਾਨ ਪੂਨਮ, ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ।
ਉਮਰ/17 ਮੁੰਡੇ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ) ਵਿੱਚ ਪਹਿਲਾ ਸਥਾਨ ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ,, ਦੂਜਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ ਤੇ ਤੀਜਾ ਸਥਾਨ ਸੀ.ਸੈ. ਸਕੂਲ, ਕਰਸਾਨ, ਚੰਡੀਗੜ੍ਹ।
ਉਮਰ ਵਰਗ/17, ਮੁੰਡੇ, ਗੱਤਕਾ ਪ੍ਰਦਰਸ਼ਨੀ (ਵਿਅਕਤੀਗਤ ਇਵੇਂਟ) ਵਿੱਚ ਪਹਿਲਾ ਸਥਾਨ ਜਗਨਜੀਤ ਸਿੰਘ, ਗੱਤਕਾ ਸੇਵਾ ਦਲ, ਚੰਡੀਗੜ੍ਹ, ਦੂਜਾ ਸਥਾਨ ਸਿਮਰਨਜੀਤ ਸਿੰਘ, ਗ.ਮਾ.ਸੀ.ਸੈ. ਸਕੂਲ, ਸੈਕਟਰ 47, ਚੰਡੀਗੜ੍ਹ, ਤੀਜਾ ਸਥਾਨ ਮਨਿੰਦਰ ਸਿੰਘ, ਗੱਤਕਾ ਟ੍ਰੇਨਿੰਗ ਸੇਂਟਰ, 47/ਡੀ, ਚੰਡੀਗੜ੍ਹ।
ਉਮਰ ਵਰਗ/ 19, ਮੁੰਡੇ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ) ਸਿੰਗਲ ਸੋਟੀ ਵਿੱਚ ਪਹਿਲਾ ਸਥਾਨ ਗੁਰੁ ਕੀ ਫੌਜ, ਗੱਤਕਾ ਅਕੈਡਮੀ, ਸੈਕਟਰ 26, ਚੰਡੀਗੜ੍ਹ, ਦੂਜਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 22/ਡੀ, ਚੰਡੀਗੜ੍ਹ ਤੇ ਤੀਜਾ ਸਥਾਨ ਗੋ.ਮਾ.ਸੀ.ਸੈ. ਸਕੂਲ, 47/ਡੀ,ਚੰਡੀਗੜ੍ਹ, ਤੇ ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ,, ਚੰਡੀਗੜ੍ਹ।
ਉਮਰ ਵਰਗ/ 19, ਮੁੰਡੇ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ) ਸੋਟੀ-ਫਰੀ ਵਿੱਚ ਪਹਿਲਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 22/ਡੀ, ਚੰਡੀਗੜ੍ਹ, ਚੰਡੀਗੜ੍ਹ, ਦੂਜਾ ਸਥਾਨ ਗੁਰੁ ਨਾਨਕ ਖਾਲਸਾ ਸੀ.ਸੈ. ਸਕੂਲ, ਗੱਤਕਾ ਟੀਮ ਸੈਕਟਰ 30-ਬੀ,, ਚੰਡੀਗੜ੍ਹ।
ਤੀਜਾ ਸਥਾਨ ਗੁਰੁ ਕੀ ਫੌਜ ਗੱਤਕਾ ਅਕੈਡਮੀ, ਚੰਡੀਗੜ੍ਹ, ਤੇ ਗੋ.ਮਾ.ਸੀ.ਸੈ. ਸਕੂਲ, 47/ਡੀ,ਚੰਡੀਗੜ੍ਹ।
ਉਮਰ ਵਰਗ/ 19, ਕੁੜੀਆਂ, ਗੱਤਕਾ ਪ੍ਰਦਰਸ਼ਨੀ (ਟੀਮ ਇਵੇਂਟ) ਸਿੰਗਲ ਸੋਟੀ ਵਿੱਚ ਪਹਿਲਾ ਸਥਾਨ ਗੋ.ਮਾ.ਸੀ.ਸੈ. ਸਕੂਲ, 47/ਡੀ,ਚੰਡੀਗੜ੍ਹ, ਦੂਜਾ ਸਥਾਨ ਗੱਤਕਾ ਟ੍ਰੇਨਿੰਗ ਸੇਂਟਰ, 47/ਏ, ਚੰਡੀਗੜ੍ਹ ਤੇ ਤੀਜਾ ਸਥਾਨ ਸੀ.ਸੈ. ਸਕੂਲ, ਕਰਸਾਨ, ਚੰਡੀਗੜ੍ਹ ਤੇ ਗੋ.ਮਾ.ਸੀ.ਸੈ. ਸਕੂਲ, ਮਨੀਮਾਜਰਾ (ਐਮ.ਐਚ.ਸੀ.), ਗੱਤਕਾ ਟੀਮ, ਚੰਡੀਗੜ੍ਹ।