ਪਟਿਆਲਾ, 15 ਦਸੰਬਰ : ਜ਼ਿਲ੍ਹਾ ਪੁਲਿਸ ਕੇਡਰ ਲਈ ਪਟਿਆਲਾ ਵਿਖੇ ਪੁਰਸ਼ ਸਿਪਾਹੀਆਂ ਦੀਆਂ ਅਸਾਮੀਆਂ ਲਈ ਸਤੰਬਰ 2011 ਵਿੱਚ ਹੋਈ ਭਰਤੀ ਪ੍ਰਕਿਰਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ-ਕਮ-ਚੇਅਰਮੈਨ ਭਰਤੀ ਬੋਰਡ (ਪੁਰਸ਼) ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਇਸ ਸਬੰਧ ਵਿੱਚ ਚੁਣੇ ਗਏ 120 ਉਮੀਦਵਾਰਾਂ ਦੇ ਨਤੀਜੇ ਜ਼ਿਲ੍ਹਾ ਭਰਤੀ ਸੈਲ ਪਟਿਆਲਾ, ਦਫ਼ਤਰ ਇੰਸਪੈਕਟਰ ਜਨਰਲ ਆਫ ਪੁਲਿਸ ਜ਼ੋਨਲ-1 ਪਟਿਆਲਾ, ਦਫ਼ਤਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ, ਦਫ਼ਤਰ ਐਸ.ਐਸ.ਪੀ ਪਟਿਆਲਾ ਅਤੇ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਪਟਿਆਲਾ ਦੇ ਨੋਟਿਸ ਬੋਰਡਾਂ ‘ਤੇ ਲਗਾ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਸਬੰਧਤ ਉਮੀਦਵਾਰ ਇਨ੍ਹਾਂ ਸਥਾਨਾਂ ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ ।