ਵਿਕਾਸ ਕਾਰਜਾਂ ਲਈ 26 ਲੱਖ ਦੇ ਚੈੱਕ ਵੰਡੇ
ਫਿਰੋਜ਼ਪੁਰ 15-12-2011 – ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਦੀ ਸਹੂਲਤ ਦੇਣ ਲਈ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਰਾਜ ਅੰਦਰ ਪਿਛਲੇ 5 ਸਾਲਾਂ ਵਿੱਚ 1 ਲੱਖ 33 ਹਜ਼ਾਰ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੀ ਸਹੂਲਤ ਦਿੱਤੀ ਗਈ ਹੈ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸ: ਸੁਖਪਾਲ ਸਿੰਘ ਨੰਨੂ ਨੇ ਆਪਣੀ ਰਿਹਾਇਸ਼ ਤੇ ਸ਼ਗਨ ਸਕੀਮ ਦੇ 90 ਲਾਭਪਾਤਰੀਆ, ਪੰਚਾਇਤਾ ਨੂੰ ਨਾਰੇਗਾ ਅਤੇ ਐਮ.ਪੀ. ਲੈਂਡ ਫੰਡ ਦੀ 26 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ।
ਮੁੱਖ ਸੰਸਦੀ ਸਕੱਤਰ ਸ: ਸੁਖਪਾਲ ਸਿੰਘ ਨੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਵਰਗਾ ਸਮੇਤ ਰਾਜ ਦੇ ਸਾਰੇ ਲੋਕਾਂ ਨੂੰ ਵੱਡੇ ਪੱਧਰ ਤੇ ਸਹੂਲਤਾਂ ਦਿੱਤੀਆਂ ਹਨ ਤੇ ਪਿਛਲੇ ਪੰਜ ਸਾਲਾਂ ਵਿੱਚ ਵਿਕਾਸ ਦੀ ਹਨੇਰੀ ਲਿਆਦੀ ਹੈ ਜਿਸ ਕਾਰਨ ਰਾਜ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ•ਾਂ ਖੁਸ਼ ਖੁਸ਼ ਹਨ। ਉਨ•ਾਂ ਕਿਹਾ ਕਿ ਰਿਕਾਰਡ ਤੌੜ ਵਿਕਾਸ ਕਾਰਜਾਂ ਕਾਰਕ ਰਾਜ ਵਿੱਚ ਅਕਾਲੀ-ਭਾਜਪਾ ਗੱਠਜੋੜ ਮੁੜ ਸਤਾ ਵਿੱਚ ਆਵੇਗਾ। ਇਸ ਮੌਕੇ ਉਨ•ਾਂ ਦੇ ਨਾਲ ਸ੍ਰ ਮੇਜਰ ਸਿੰਘ, ਸ੍ਰ ਸਰਵਨ ਸਿੰਘ, ਸ੍ਰ ਸੁਖਵਿੰਦਰ ਸਿੰਘ, ਸ੍ਰ ਹੁਸਿਆਰ ਸਿੰਘ, ਸ੍ਰ ਸੁਖਦੇਵ ਸਿੰਘ, ਸ੍ਰ ਚਰਨਜੀਤ ਸਿੰਘ, ਸ੍ਰ ਵਿਸਾਖਾ ਸਿੰਘ, ਸ੍ਰ ਜਰਨੈਲ ਸਿੰਘ, ਸ੍ਰ ਦਰਬਾਰਾ ਸਿੰਘ, ਸ੍ਰ ਕਸ਼ਮੀਰ ਸਿੰਘ, ਸ੍ਰ ਗੁਰਭਜਨ ਸਿੰਘ ਆਦਿ ਇਲਾਕੇ ਦੇ ਸਰਪੰਚ ਵੀ ਹਾਜ਼ਰ ਸਨ।