December 15, 2011 admin

ਪੰਜਾਬ ਸਰਕਾਰ ਵਲੋ’ ਮਾਈ ਭਾਗੋ ਵਿਦਿਆ ਸਕੀਮ ਅਧੀਨ ਸਾਈਕਲ ਨਿਰਮਤਾਵਾਂ ਨੂੰ 21 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ

ਚੰਡੀਗੜ•, 15 ਦਸੰਬਰ: ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਗਿਆਰਵੀ’ ਅਤੇ ਬਾਰਵੀ’ ਕਲਾਸਾਂ ਵਿੱਚ ਪੜ• ਰਹੀਆਂ ਵਿਦਿਆਰਥਣਾ ਨੂੰ ‘ਮਾਈ ਭਾਗੋ ਵਿਦਿਆ’ ਸਕੀਮ ਅਧੀਨ ਮੁਫਤ ਸਾਈਕਲ ਮੁਹੱਈਆ ਕਰਵਾਉਣ ਲਈ ਸਾਈਕਲ ਨਿਰਮਾਤਾਵਾਂ ਦੀ ਰਹਿੰਦੀ 21 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਰਾਜ ਦੇ ਵਿੱਤ ਵਿਭਾਗ ਨੇ ਅੱਜ ਜਾਰੀ ਕਰ ਦਿੱਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਮਾਈ ਭਾਗੋ ਵਿਦਿਆ’ ਸਕੀਮ ਅਧੀਨ ਗਿਆਰਵੀ’ ਅਤੇ ਬਾਰਵੀ’ ਕਲਾਸ ਦੀਆਂ ਵਿਦਿਆਰਥਣਾਂ ਵਿਚਕਾਰ 41.35 ਕਰੋੜ ਰੁਪਏ ਨਾਲ 1.50 ਲੱਖ ਸਾਈਕਲ ਵੰਡੇ ਜਾਣੇ ਸਨ। ਮੰਗ ਮੁਤਾਬਿਕ ਸਾਈਕਲ ਨਿਰਮਾਤਾਵਾਂ ਵਲੋ’ ਪਹਿਲੇ ਪੜਾਅ ਵਿੱਚ 30 ਕਰੋੜ ਰੁਪਏ ਦੇ ਨਾਲ ਸਾਈਕਲ ਸਪਲਾਈ ਕਰਨ ਦਾ ਆਰਡਰ ਦਿੱਤਾ ਗਿਆ। ਕੰਪਨੀਆਂ ਵਲੋ’ ਇਸ ‘ਤੇ ਅਮਲ ਕਰਦਿਆਂ 1.05 ਲੱਖ ਸਾਈਕਲ ਰਾਜ ਵਿੱਚ ਸਕੂਲਾਂ ਨੂੰ ਸਪਲਾਈ ਕੀਤੇ ਗਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਪਲਾਈ ਦੇ ਵਿਰੁੱਧ ਕੰਪਨੀਆਂ ਨੂੰ ਪਹਿਲਾਂ ਹੀ 9 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ ਅਤੇ ਬਕਾਇਆ 21 ਕਰੋੜ ਰੁਪਏ ਦੀ ਰਾਸ਼ੀ ਹੁਣ ਜਾਰੀ ਕਰ ਦਿੱਤੀ ਗਈ ਹੈ।
ਬੁਲਾਰੇ ਨੇ ਸਪਸਟ ਕੀਤਾ ਕਿ ਕੰਪਨੀਆਂ ਵਲੋ’ ਅਜੇ 11.35 ਕਰੋੜ ਰੁਪਏ ਦੀ ਰਾਸ਼ੀ ਦੇ ਬਕਾਇਆ ਆਰਡਰ ‘ਤੇ ਕੰਮ ਸ਼ੁਰੂ ਕਰਨਾ ਹੈ। ਇਸ ਲਈ ਇਸ ਪੜਾਅ ‘ਤੇ ਅਦਾਇਗੀ ਦਾ ਕੋਈ ਸਵਾਲ ਹੀ ਪੈਦਾ ਨਹੀ’ ਹੁੰਦਾ ਹੈ।

Translate »