December 15, 2011 admin

ਅਮਿਤਾਬ ਬਚਨ ਨੇ ਏਮਜ਼ ਦੇ ਬਾਹਰ ਨਾਅਰਾ ਲਗਾਇਆ ਸੀ ‘ਮਾਰੋ ਸਾਲੋਂ ਕੋ ਦੇਸ਼ ਕੇ ਗਦਾਰੋਂ ਕੋ – ਮਨਜੀਤ ਸਿੰਘ ਸੈਣੀ

ਨਿਊਯਾਰਕ 1੫ ਦਸੰਬਰ 2011- ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ੩੧ ਅਕਤੂਬਰ ੧੯੮੪ ਨੂੰ ਅਮਤਾਬ ਬਚਨ ਨੇ ਨਾਅਰੇ ਲਗਾਏ ਸੀ ਕ ਿ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਖੂਨ ਕੇ ਛਟੇ ਸਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’। ਇਨ੍ਹਾਂ ਨਾਅਰਆਿਂ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ’ਤੇ ਸਮੁੱਚੇ ਭਾਰਤ ਵਚਿ ਪ੍ਰਸਾਰਤਿ ਕੀਤਾ ਗਆਿ ਸੀ ਜਸਿ ਵਚਿ ਭਾਰਤ ਦੀ ਸਖਿ ਅਬਾਦੀ ’ਤੇ ਹਮਲੇ ਕਰਨ ਲਈ ਖੁਲੇਆਮ ਭਡ਼ਕਾਇਆ ਗਆਿ ਸੀ। ਬਚਨ ਦੇ ਇਸ ਸੱਦੇ ਦੇ ਨਾਲ ਸਮੁੱਚੇ ਭਾਰਤ ਵਚਿ ਸਖਾਂ ਖਲਾਫ ਸੋਚੀ ਸਮਝੀ ਸਾਜਸ਼ਿ ਤਹਤਿ ਵੱਡੀ ਪੱਧਰ ’ਤੇ ਹਮਲੇ ਸ਼ੁਰੂ ਹੋ ਗਏ ਸੀ ਜਸਿ ਦੇ ਨਤੀਜੇ ਵਜੋਂ ੩੦,੦੦੦ ਤੋਂ ਵੱਧ ਸਖਾਂ ਦਾ ਕਤਲ ਕੀਤਾ ਗਆਿ ਤੇ ੩੦,੦੦੦ ਤੋਂ ਵੱਧ ਬੇਘਰ ਹੋ ਗਏ ਸੀ। ਬੀਬੀ ਜਗਦੀਸ਼ ਕੌਰ, ਬਾਬੂ ਸੰਿਘ ਦੁਖੀਆ ਤੇ ਕਈ ਹੋਰਾਂ ਨੇ ਦੁਰਦਰਸ਼ਨ ’ਤੇ ਉਹ ਸੱਿਧਾ ਪ੍ਰਸਾਰਣ ਵੇਖਆਿ ਸੀ ਜਸਿ ਵਚਿ ਬਚਨ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਅਰੇ ਸਖਾਂ ਦੇ ਖਲਾਫ ਲੋਕਾਂ ਨੂੰ ਭਡ਼ਕਾ ਰਹਾ ਸੀ। ਇਹ ਸਾਰੇ ਗਵਾਹੀ ਦੇਣ ਲਈ ਤਆਿਰ ਹਨ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਹੁਣ ਜਦੋਂ bcn ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਦਾਅਵਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤਕ ਪਹੁੰਚ ਕੀਤੀ ਹੈ ਤਾਂ ਇਕ ਚਸ਼ਮਦੀਦ ਗਵਾਹ ਸ਼ਰੇਆਮ ਸਾਹਮਣੇ ਆਇਆ ਹੈ ਜਿਸ ਨੇ ਖੁਦ ਅਖੀ ਵੇਖਿਆ ਜਦੋਂ ਅਮਿਤਾਬ 31 ਅਕਤੂਬਰ 1984 ਨੂੰ ਏਮਜ਼ ਦੇ ਬਾਹਰ ਸਿਖਾਂ ਦੇ ਖਿਲਾਫ ਹਿੰਸਾ ਲਈ ਲੋਕਾਂ ਨੂੰ ਭੜਕਾ ਰਿਹਾ ਸੀ ਤੇ ਉਸੇ ਵੇਲੇ ਭੀੜ ਨੇ ਉਥੇ ਮੌਜੂਦ ਇਕ ਸਿਖ ‘ਤੇ ਹਮਲਾ ਕਰ ਦਿੱਤਾ ਸੀ।
52 ਸਾਲਾ ਚਸ਼ਮਦੀਦ ਗਵਾਹ ਮਨਜੀਤ ਸਿੰਘ ਸੈਣੀ ਨੇ ਸਨਸਨੀਖੇਜ ਪ੍ਰਗਟਾਵਾ ਕੀਤਾ ਹੈ ਕਿ ਉਹ 31 ਅਕਤੂਬਰ 1984 ਨੂੰ ਆਲ ਇੰਡੀਆ ਇੰਸਟੀਚਿਊਟ ਦੇ ਸਾਹਮਣੇ ਖੜਾ ਸੀ ਜਦੋਂ ਅਮਿਤਾਬ ਬਚਨ ਨੇ ਉੱਥੇ ਮੌਜੂਦ ਭੀੜ ਵਿਚ ਖੜੇ ਇਕ ਸਿਖ ਵਲ ਇਸ਼ਾਰਾ ਕਰਕੇ ਨਾਅਰਾ ਲਗਾਇਆ ਸੀ ‘ਮਾਰੋ ਸਾਲੋਂ ਕੋ ਦੇਸ਼ ਕੇ ਗਦਾਰੋਂ ਕੋ।
ਸੈਣੀ ਉਸ ਵੇਲੇ ਕਾਲੂ ਸਰਾਏ ਦਿੱਲੀ ਵਿਚ ਰਹਿ ਰਿਹਾ ਸੀ ਤੇ ਹੁਣ ਕੈਲੀਫੋਰਨੀਆ ਅਮਰੀਕਾ ਵਿਚ ਰਹਿੰਦਾ ਹੈ। ਅਮਿਤਾਬ ਵਲੋਂ ਬੇਕਸੂਰ ਹੋਣ ਦਾ ਦਾਅਵਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤਕ ਪਹੁੰਚ ਕੀਤੇ ਜਾਣ ਤੋਂ ਬਾਅਦ ਉਸ ਨੇ ਚੁਪੀ ਤੋੜਣ ਦਾ ਫੈਸਲਾ ਕੀਤਾ ਹੈ। ਸੈਣੀ ਅਨੁਸਾਰ ਅਮਿਤਾਬ ਵਲੋਂ ਸਿਖਾਂ ਦੇ ਕਤਲੇਆਮ ਲਈ ਭੜਕਾਉਣ ਸਬੰਧੀ ਉਹ ਪਹਿਲਾਂ ਵੀ ਕਈ ਵਾਰ ਬਿਆਨ ਦੇ ਚੁਕੇ ਹਨ। ਇਸ ਤੋਂ ਪਹਿਲਾਂ 1985 ਵਿਚ ਉਨ•ਾਂ ਨੇ ਦਿੱਲੀ ਪੁਲਿਸ ਦੇ ਸੀਨੀਅਰ ਅਫਸਰ ਵੇਦ ਮਰਵਾਹ, ਜਿਹੜੇ ਕਿ 1984 ਸਿਖ ਕਤਲੇਆਮ ਦੀ ਜਾਂਚ ਕਰ ਰਹੇ ਸੀ,  ਦੇ ਸਟਾਫ ਨੂੰ ਲਿਖਤੀ ਬਿਆਨ ਦਿੱਤਾ ਸੀ। ਮਰਵਾਹ ‘ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸੈਣੀ ਨੇ ਕਿਹਾ ਕਿ ਬਚਨ ਵਲੋਂ ਸਿਖਾਂ ਖਿਲਾਫ
ਹਿੰਸਾ ਨੂੰ ਭੜਕਾਉਣ ਸਬੰਧੀ ਦਿੱਤੇ ਬਿਆਨ ਦੇ ਬਾਵਜੂਦ ਦਿੱਲੀ ਪੁਲਿਸ ਵਲੋਂ ਬਚਨ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। 1985 ਵਿਚ ਦਿੱਲੀ ਪੁਲਿਸ ਨੂੰ ਬਿਆਨ ਦੇਣ ਤੋਂ ਬਾਅਦ ਉਸ ਨਾਲ ਜੋ ਵਾਪਰੀ ਉਸ ਦਾ ਜ਼ਿਕਰ ਕਰਦਿਆਂ ਸੈਣੀ ਨੇ ਕਿਹਾ ਕਿ ਉਸ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪਿਆ ਜਦ ਕਿ ਉਸ ਦੇ ਘਰ ‘ਤੇ 1984 ਤੋਂ ਲੈਕੇ ਅਜੇ ਤਕ ਨਜਾਇਜ ਕਬਜਾ ਕੀਤਾ ਹੋਇਆ ਹੈ।
ਸੈਣੀ ਅਨੁਸਾਰ 31 ਅਕਤੂਬਰ 1984 ਨੂੰ ਉਸ ਨੇ ਅਮਿਤਾਬ ਨੂੰ ਏਮਜ਼ ਤੋਂ ਬਾਹਰ ਆਉਂਦਿਆਂ ਵੇਖਿਆ ਤੇ ਉਹ ਉਚੀ ਉਚੀ ਰੌਲਾ ਪਾ ਰਿਹਾ ਸੀ ਕਿ ‘ਸਿਖੋਂ ਨੇ ਇੰਦਰਾ ਜੀ ਕੋ ਮਾਰ ਡਾਲਾ ਹੈ’ ਤੇ ਫਿਰ ਉਸ ਨੂੰ ਭੀੜ ਵਿਚ ਖੜੇ ਇਕ ਪਗੜੀਧਾਰੀ ਸਿਖ ਵਲ ਇਸ਼ਾਰਾ ਕਰਦਿਆਂ ਰੌਲਾ ਪਾਇਆ ‘ਮਾਰੋ ਸਾਲੋਂ ਕੋ ਦੇਸ਼ ਕੇ ਗਦਾਰੋਂ ਕੋ’। ਬਚਨ ਇਸ ਵੇਲੇ ਬਾਹਾਂ ਉਲਾਰ ਕੇ ਨਾਅਰੇ ਲਗਾ ਰਿਹਾ ਸੀ ਕਿ ‘ਖੂਨ ਕੇ ਛੀਟੇ ਸਿਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’ ਤੇ ‘ ਖੂਨ ਕਾ ਬਦਲਾ ਖੂਨ’। ਬਚਨ ਦੇ ਨਾਅਰਿਆਂ ਤੋਂ ਪਹਿਲਾਂ ਸ਼ਾਂਤ ਖੜੀ ਭੀੜ ਇਕ ਦਮ ਹਿੰਸਕ ਰੂਪ ਧਾਰ ਗਈ ਤੇ ਭੀੜ ਵਿਚ ਖੜੇ ਇਕ ਸਿਖ ‘ਤੇ ਹਮਲਾ ਕਰ ਦਿੱਤਾ। ਫਿਰ ਭੀੜ ਦਾ ਨਿਸ਼ਾਨਾ ਮੈ ਬਣਨਾ ਸੀ ਪਰ ਮੈਂ ਕਿਸੇ ਤਰਾਂ ਉਥੋਂ ਬਚ ਨਿਕਲਿਆ। ਸੈਣੀ ਅਨੁਸਾਰ ਹੁਣ ਜਦੋਂ ਮੈਨੂੰ ਇਸ ਗਲ ਦਾ ਪਤਾ ਲਗਾ ਕਿ ਬਚਨ ਇਸ ਗਲ ਤੋਂ ਇਨਕਾਰ ਕਰ ਰਿਹਾ ਹੈ ਕਿ ਉਸ ਨੇ ਸਿਖਾਂ ਦੇ ਖਿਲਾਫ ਹਿੰਸਾ ਨੂੰ ਨਹੀਂ ਭੜਕਾਇਆ ਤਾਂ ਮੇਰੀਆਂ ਅਖਾਂ ਸਾਹਮਣੇ ਉਹ ਦ੍ਰਿਸ਼ ਆ ਗਿਆ ਜਦੋਂ ਅਮਿਤਾਬ ਨੇ ਏਮਜ਼ ਦੇ ਬਾਹਰ ਲੋਕਾਂ ਨੂੰ ਸਿਖਾਂ ਦੇ ਖਿਲਾਫ ਭੜਕਾਇਆ ਸੀ। ਸੈਣੀ ਨੇ ਕਿਹਾ ਕਿ ਅਸਲ ਵਿਚ ਅਮਿਤਾਬ ਨੇ ਸਮੁੱਚੇ ਭਾਰਤ ਵਿਚ ਸਿਖਾਂ ਖਿਲਾਫ ਹਿੰਸਾ ਭੜਕਾਉਣ ਲਈ ਆਪਣੇ ਸੁਪਰ ਸਟਾਰ ਦੇ ਰੁਤਬੇ ਨੂੰ ਵਰਤਿਆ ਸੀ।
ਸੈਣੀ ਨੇ ਸੰਹੁ ਖਾਹ ਕੇ ਆਪਣਾ ਇਹ ਬਿਆਨ ਸਿਖਸ ਫਾਰ ਜਸਟਿਸ ਨੂੰ ਦਿੱਤਾ ਹੈ ਜਿਸ ਨੇ ਅਮਿਤਾਬ ਬਚਨ ਦੇ ਖਿਲਾਫ ਆਸਟਰੇਲੀਆ ਵਿਚ ‘ਕ੍ਰਿਮੀਨਲ ਕੋਡ ਐਕਟ 1995’ ਤਹਿਤ ਅਪਰਾਧਕ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਇਸ ਐਕਟ ਤਹਿਤ ਮਨੁੱਖਤਾ ਖਿਲਾਫ ਜੁਰਮਾਂ ਵਾਲੇ ਕੇਸਾਂ ਵਿਚ ਮੁਕੱਦਮਾ ਚਲਾਉਣ ਦਾ ਆਸਟਰੇਲੀਆ ਦੀਆਂ ਅਦਾਲਤਾਂ ਨੂੰ ਅਧਿਕਾਰ ਦਿੰਦਾ ਹੈ ਭਾਵੇਂ ਕਿ ਉਹ ਅਪਰਾਧ ਆਸਟਰੇਲੀਆ ਤੋਂ ਬਾਹਰ ਹੀ ਕਿਉਂ ਨਾ ਹੋਇਆ ਹੋਵੇ। ਮਨੁੱਖੀ ਅਧਿਕਾਰਾਂ ਬਾਰੇ ਕੌਮਾਂਤਰੀ ਵਕੀਲ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਬਚਨ ਵਲੋਂ ਸਿਖਾਂ ਖਿਲਾਫ ਖੁਲੇਆਮ ਹਿੰਸਾ ਭੜਕਾਉਣ ਸਬੰਦੀ ਸੈਣੀ ਦੇ ਇਸ ਚਸ਼ਮਦੀਦ ਬਿਆਨ ਨੂੰ ਸਿਖਸ ਫਾਰ ਜਸਟਿਸ ਆਸਟਰੇਲੀਅਨ ਪੁਲਿਸ ਕੋਲ ਪੇਸ਼ ਕਰੇਗੀ ਤਾਂ ਜੋਂ ਬਚਨ ਦੀ ਨਵੰਬਰ 1984 ਸਿਖ ਕਤਲੇਆਮ ਵਿਚ ਨਿਭਾਈ ਭੂਮਿਕਾ ਦੀ ਜਾਂਚ ਕੀਤੀ ਜਾਵੇ।

Translate »