December 15, 2011 admin

ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਬਲਾਕ ਪੱਧਰੀ ਵਰਕਸ਼ਾਪ

ਹੁਸ਼ਿਆਰਪੁਰ,  15 ਦਸੰਬਰ 2011
ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਬਲਾਕ ਪੱਧਰੀ ਵਰਕਸ਼ਾਪ ਦਾ ਸ਼ੁੱਭ ਆਰੰਭ ਸ਼੍ਰੀ ਕਰਮਜੀਤ ਸਿੰਘ ਬਬਲੂ ਚੇਅਰਮੈਨ ਮਿਲਕ ਪਲਾਂਟ ਦੁਆਰਾ ਬਲਾਕ ਚੱਕੋਵਾਲ ਦੇ ਸਬ ਸੈਂਟਰ ਬਾਗਪੁਰ ਸਤੌਰ ਦੀ ਨਵੀ ਬਣੀ ਇਮਾਰਤ ਦਾ ਉਦਘਾਟਨ ਕਰਕੇ ਕੀਤਾ ਗਿਆ। ਡਾ. ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਸ ਆਯੋਜਨ ਦੌਰਾਨ ਬਾਗਪੁਰ ਸਤੌਰ ਦੀ ਸਰਪੰਚ ਸ਼੍ਰੀਮਤੀ ਰਣਜੀਤ ਕੌਰ, ਪੰਚਾਇਤ ਮੈਂਬਰ ਅਵਤਾਰ ਸਿੰਘ, ਪੰਚ ਸਤਿਆ ਦੇਵੀ ਤੋਂ ਇਲਾਵਾ ਡਾ. ਇੰਦਰਜੀਤ ਕੌਰ, ਡਾ. ਹਰਪ੍ਰੀਤ ਕੌਰ, ਬੀ.ਈ.ਈ. ਮਨਜੀਤ ਸਿੰਘ, ਐਲ.ਐਚ.ਵੀ. ਕਮਲਾ ਦੇਵੀ, ਐਚ.ਆਈ. ਬਲਜੀਤ ਸਿੰਘ, ਮੈਡੀਕਲ ਪੈਰਾ ਮੈਡੀਕਲ ਸਟਾਫ਼ ਮੈਂਬਰ, ਆਸ਼ਾ ਵਰਕਰ ਅਤੇ ਇਲਾਕੇ ਦੇ ਪਤਵੰਤੇ ਸ਼ਾਮਿਲ ਹੋਏ। ਜਿਲ•ਾ ਪੱਧਰ ਤੋਂ ਇਸ ਸਮਾਰੋਹ ਦੌਰਾਨ ਡਾ. ਰਜਨੀਸ਼ ਸੈਣੀ ਸਹਾਇਕ ਸਿਵਲ ਸਰਜਨ ਅਤੇ ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ।
ਸਮਾਰੋਹ ਦੀ ਪ੍ਰਧਾਲਗੀ ਕਰਦਿਆਂ ਸ਼੍ਰੀ ਕਰਮਜੀਤ ਸਿੰਘ ਬਬਲੂ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਹਸਪਤਾਲ ਵਿੱਚ ਸੁਰੱਖਿਅਤ ਜਣੇਪੇ ਨੂੰ ਤਰਜੀਹ ਦੇਣ ਨਾਲ ਮਾਂ ਅਤੇ ਬੱਚੇ ਦੋਨਾਂ ਦੀ ਹੀ ਸੰਪੂਰਣ ਦੇਖਭਾਲ ਹੋ ਸਕਦੀ ਹੈ। ਮਾਦਾ ਭਰੂਣ ਹੱਤਿਆ ਬਾਰੇ ਚਾਨਣਾ ਪਾਉਂਦੇ ਉਹਨਾਂ ਕਿਹਾ ਕਿ ਆਂਕੜਿਆਂ ਵਿੱਚ ਜਰੂਰ ਸੁਧਾਰ ਹੋ ਰਿਹਾ ਹੈ, ਪਰ ਅਜੇ ਵੀ ਸਾਡੇ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਬਦਲਣ ਦੀ ਜਰੂਰਤ ਹੈ। ਅਨਪੜ• ਹੋਣ ਜਾਂ ਪੜ•ੇ ਲਿਖੇ ਦੋਹੇ ਵਰਗ ਲੜਕੀਆਂ ਨੂੰ ਆਪਣੀ ਜਿੰਮੇਵਾਰੀ ਜਾਂ ਬੋਝ ਹੀ ਸਮਝਦੇ ਹਨ। ਇਸਦੇ ਲਈ ਸਾਡੀਆਂ ਔਰਤਾਂ ਨੂੰ ਹੀ ਲੜਕੀਆਂ ਨੂੰ ਪੂੰਜੀ ਬਣਾਉਣ ਦੀ ਲੋੜ ਹੈ। ਵਰਣਨਯੋਗ ਹੈ ਕਿ ਜੇਕਰ ਇੱਕ ਔਰਤ ਆਪਣੇ ਸਮਾਜਿਕ ਦਾਇਰੇ ਵਿੱਚ ਖੁਸ਼ ਰਹੇਗੀ, ਤਾਂ ਕੁਦਰਤੀ ਹੀ ਉਹ ਅੱਗੇ ਵੀ ਲੜਕੀ ਰੂਪੀ ਆਪਣੀ ਪੂੰਜੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਕਿਹਾ ਕਿ ਜਿਲ•ਾ ਹੁਸ਼ਿਆਰਪੁਰ ਸਿੱਖਿਆ ਅਤੇ ਹੋਰ ਕਈ ਚੀਜਾਂ ਵਿੱਚ ਅੱਗੇ ਹੈ, ਇਸਨੂੰ ਸਿਹਤ ਪੱਖੋਂ ਸਾਡੇ ਸਾਂਝੇ ਸਹਿਯੋਗ ਨਾਲ ਅੱਗੇ ਲਿਜਾਇਆ ਜਾ ਸਕਦਾ ਹੈ।
ਡਾ. ਰਜਨੀਸ਼ ਸੈਣੀ ਨੇ ਕਿਹਾ ਕਿ ਪੇਂਡੂ ਖੇਤਰ ਵਿੱਚ ਘਰ ਘਰ ਸਿਹਤ ਸੇਵਾਵਾਂ ਖਾਸ ਕਰ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਸੇਵਾਵਾਂ ਪਹੁੰਚਾਉਣ ਲਈ ਨੈਸ਼ਨਲ ਰੂਰਲ ਹੈਲਥ ਮਿਸ਼ਨ ਸਾਲ 2005 ਤੋਂ ਚਲਾਇਆ ਜਾ ਰਿਹਾ ਹੈ, ਤਾਂਕਿ ਦੇਸ਼ ਵਿੱਚ ਹਰ ਸਾਲ ਮਰਨ ਵਾਲੇ ਬਾਲ ਅਤੇ ਮਾਵਾਂ ਦੀ ਮੌਤ ਦੀ ਦਰ ਨੂੰ ਘਟਾਇਆ ਜਾ ਸਕੇ ਅਤੇ ਸਿਹਤ ਸੰਸਥਾਵਾਂ ਵਿੱਚ ਜਣੇਪੇ ਦੀ ਦਰ ਨੂੰ ਵਧਾਇਆ ਜਾ ਸਕੇ। ਡਾ. ਸੈਣੀ ਨੇ ਦੱਸਿਆ ਕਿ ਜਿਲ•ੇ ਵਿੱਚ ਸਰਕਾਰੀ ਸੰਸਥਾਵਾਂ ਵਿੱਚ ਸਿਵਲ ਹਸਪਤਾਲ, ਸੀ.ਐਚ.ਸੀਜ਼ ਤੋਂ ਇਲਾਵਾ 17 ਪੀ.ਐਚ.ਸੀਜ਼ ਵਿੱਚ 24 ਘੰਟੇ ਮੁਫ਼ਤ ਜਣੇਪਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਸਰਕਾਰੀ ਸੰਸਥਾਂ ਵਿੱਚ ਜਣੇਪਾ ਕਰਵਾਉਣ 200 ਰੁਪਏ ਰੈਫਰਲ ਟ੍ਰਾਂਸਪੋਰਟ ਵੱਜੋਂ ਦਿੱਤੇ ਜਾਂਦੇ ਹਨ। ਜਨਨੀ ਸੁਰੱਖਿਆਂ ਯੋਜਨਾਂ ਅਧੀਨ ਗਰੀਬੀ ਰੇਖਾ ਤੋਂ ਹੇਠਾਂ ਅਤੇ ਅਨੁਸੂਚਿਤ ਜਾਤੀ ਦੀਆਂ ਪੇਂਡੂ ਖੇਤਰ ਦੀਆਂ ਔਰਤਾਂ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਦੀਆਂ ਔਰਤਾਂ ਨੂੰ 600 ਰੁਪਏ ਪ੍ਰੋਤਸਾਹਨ ਰਾਸ਼ੀ ਵੱਜੋਂ ਦਿੱਤੇ ਜਾਂਦੇ ਹਨ।
ਸਮਾਰੋਹ ਦੌਰਾਨ ਡਾ. ਰਣਜੀਤ ਸਿੰਘ ਵੱਲੋਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਮਾਂ ਅਤੇ ਬੱਚੇ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ ਦੁਆਰਾ ਗਰਭਵਤੀ ਔਰਤਾਂ ਦੀ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ, ਗਰਭ ਦੌਰਾਨ ਘੱਟੋਂ ਘੱਟ ਤਿੰਨ ਵਾਰ  ਚੈਕਅਪ ਅਤੇ ਹਾਈ ਰਿਸਕ ਕੇਸਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ ਗਈ। ਡਾ. ਇੰਦਰਜੀਤ ਕੌਰ ਅਤੇ ਡਾ. ਹਰਪ੍ਰੀਤ ਕੌਰ ਨੇ ਜਨਮ ਉਪਰੰਤ ਬੱਚਿਆਂ ਦੀ ਦੇਖਭਾਲ, ਟੀਕਾਕਰਣ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਟੇਟ ਪੱਧਰ ਤੋਂ ਆਈ ਟੀਮ ਵੱਲੋਂ ਜਾਦੂ ਦੇ ਸ਼ੋਅ ਰਾਹੀਂ ਕੌਮੀ ਸਿਹਤ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪ੍ਰਦਾਨ ਕੀਤੀ ਗਈ।

Translate »