December 15, 2011 admin

ਪ੍ਰਕਾਸ਼ ਸਿੰਘ ਬਾਦਲ ਵਲੋਂ ਗਰੀਬਾਂ ਤੇ ਦਲਿਤਾਂ ਨੂੰ ਪਾਈ ‘ਜੱਫੀ’ ਕਦੇ ਢਿੱਲੀ ਨਹੀਂ ਹੋਵੇਗੀ : ਪ੍ਰੋ. ਚੰਦੂਮਾਜਰਾ

ਘੱਟ ਗਿਣਤੀਆਂ ਦੇ ਦਲਿਤ ਫਰੰਟ ਵੱਲੋਂ ਪ੍ਰੋ. ਚੰਦੂਮਾਜਰਾ ਨੂੰ ‘ਬਾਬਾ ਬੰਦਾ ਸਿੰਘ ਬਹਾਦਰ’ ਪੁਰਸਕਾਰ
ਫ਼ਤਿਹਗੜ• ਸਾਹਿਬ, 15 ਦਸੰਬਰ ()  : ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਕਿਰਤੀ, ਕਿਸਾਨ, ਦੁਕਾਨਦਾਰ ਤੇ ਗਰੀਗ ਵਰਗ ਦੀ ਸੇਵਾ ਲਈ ਜੋ ਕਾਰਜ ਆਰੰਭੇ ਗਏ ਹਨ, ਉਨ•ਾਂ ਵਿਚ ਕਦੇ ਢਿੱਲ ਨਹੀਂ ਆਵੇਗੀ ਤੇ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਪਾਈ ਜੱਫੀ ਕਦੇ ਢਿੱਲੀ ਨਹੀਂ ਹੋਵੇਗੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਤਾ ਗੁਜਰੀ ਨਿਵਾਸ ਸ੍ਰੀ ਫਤਿਹਗੜ• ਸਾਹਿਬ ਵਿਖੇ ਘੱਟ ਗਿਣਤੀਆਂ ਤੇ ਦਲਿਤ ਫਰੰਟ ਵਲੋਂ ਕੀਤੀ ਗਈ ਇਕ ਵਿਸ਼ਾਲ ਕੰਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਘੱਟ ਗਿਣਤੀਆਂ ਤੇ ਦਲਿਤ ਫਰੰਟ ਵਲੋਂ  ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀਆਂ ਇਸ ਵਰਗ ਲਈ ਕੀਤੀਆਂ ਸੇਵਾਵਾਂ ਬਦਲੇ ‘ਬਾਬਾ ਬੰਦਾ ਸਿੰਘ ਬਹਾਦਰ’ ਐਵਾਰਡ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
      ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ. ਬਾਦਲ ਦੇ ਰਾਜ ਸੱਤਾ ਸੰਭਾਲਦਿਆਂ ਹੀ ਰਾਜ ਨਹੀਂ ਸੇਵਾ ਦੇ ਮਾਰਗ ‘ਤੇ ਚੱਲਦਿਆਂ ਜਿਥੇ ਕਿਸਾਨਾਂ ਦੀ ਬਿਜਲੀ ਦੇ ਬਿੱਲ ਮੁਆਫ਼ ਕੀਤੇ, ਦਲਿਤਾਂ ਨੂੰ ਸਸਤਾ ਆਟਾ ਦਾਲ, ਸ਼ਗਨ ਸਕੀਮ ਤੇ ਸਕੂਲਾਂ ਵਿਚ ਲੋੜਵੰਦ ਬੱਚੀਆਂ ਨੂੰ ਸਾਈਕਲ ਵੰਡ ਕੇ ਗਰੀਬਾਂ ਨੂੰ ਪੈਨਸ਼ਨਾਂ ਤੇ ਵਜੀਫੇ ਲਗਾ ਕੇ ਤੇ ਪਿੰਡ ਪਿੰਡ ਲੈਟਰੀਨਾਂ ਦੀ ਵਿਵਸਥਾ ਕਰਕੇ ਜੋ ਗਰੀਬਾਂ ਦੇ ਮਨ ਜਿੱਤੇ ਹਨ, ਉਸ ਨਾਲ ਅਕਾਲੀ ਭਾਜਪਾ ਰਾਜ ਮੁੜ ਸੱਤਾ ਵਿਚ ਆਉਣ ਨੂੰ ਯਕੀਨੀ ਬਣਾ ਦਿੱਤਾ ਹੈ।
      ਉਨ•ਾਂ ਆਖਿਆ ਕਿ 18 ਦਸੰਬਰ ਦੀ ਮੋਗਾ ਵਿਖੇ ਹੋ ਰਹੀ ਅਕਾਲੀ ਕਾਨਫਰੰਸ ‘ਸੱਤਾ ਦੋਹਰਾਓ’ ਕਾਨਫਰੰਸ ਦੇ ਤੌਰ ‘ਤੇ ਜਾਣੀ ਜਾਵੇਗੀ। 18 ਦੀ ਇਹ ਕਾਨਫਰੰਸ ਕਾਂਗਰਸ ਦੇ ਸੱਤਾ ਵਿਚ ਮੁੜ ਆਉਣ ਦੇ ਸਾਰੇ ਭਰਮ ਦੂਰ ਕਰ ਦੇਵੇਗੀ।  ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੱਕ ਵਿਚ ਝੁੱਲੀ ਹਨ•ੇਰੀ ਸਾਹਮਣੇ ਕਾਂਗਰਸੀਆਂ ਦੇ ਪੈਰ ਟਿਕਣੇ
ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹਨ। ਉਨ•ਾਂ ਇਕੱਠ ਦੌਰਾਨ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ 18 ਦੀ ਰੈਲੀ ਵਿਚ ਪੁੱਜਣ ਜਿਸ ਨੇ ਅਕਾਲੀ ਭਾਜਪਾ ਸਰਕਾਰ ਦਾ ਮੁੜ ਸੱਤਾ ਵਿਚ ਆਉਣ ਦਾ ਮੁੱਢ ਬੰਨ•ਣਾ ਹੈ।  ਇਸ ਮੌਕੇ ਉਨ•ਾਂ ਲੋਕਾਂ ਨੂੰ ਸ੍ਰੀ ਫਤਿਹਗੜ• ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਮੇਂ 27 ਦਸੰਬਰ ਨੂੰ ਹੋ ਰਹੀ ਅਕਾਲੀ ਦਲ ਦੀ ਕਾਨਫਰੰਸ
ਵਿਚ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਸਤਿਕਾਰ ਦੇਣ ਲਈ ਪਹੁੰਚਣ ਦੀ ਵੀ  ਅਪੀਲ ਕੀਤੀ।
      ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ, ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ, ਇੰਦਰਜੀਤ ਸਿੰਘ  ਸੰਧੂ ਵਾਇਸ ਚੇਅਰਮੈਨ ਜ਼ਿਲ•ਾ ਪ੍ਰੀਸ਼ਦ, ਬੀਬੀ ਸੁਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ , ਮੁਸਲਿਮ ਆਗੂ ਬੀਨ ਮੁਹੰਮਦ, ਯੂਥ ਵਿੰਗ ਬਾਜ਼ੀਗਰ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਅਬਲੋਵਾਲ, ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਮੈਂਬਰ ਜ਼ਿਲ•ਾ ਪ੍ਰੀਸ਼ਦ, ਨੇ ਜੁੜੇ ਇਕੱਠ ਨੂੰ ਸੰਬੋਧਨ ਕੀਤਾ।
      ਹੋਰਨਾਂ ਤੋਂ ਇਲਾਵਾ ਇਸ ਮੌਕੇ ਦਵਿੰਦਰ ਸਿੰਘ ਪੱਪੂ ਸਕੱਤਰ ਜਨਰਲ, ਜਥੇਦਾਰ ਹਰਭਜਨ ਸਿੰਘ ਚਨਾਰਥਲ, ਕਰਨੈਲ ਸਿੰਘ ਮਾਧੋਪੁਰ ਸਰਕਲ ਪ੍ਰਧਾਨ ਫਹਤਿਗੜ• ਸਾਹਿਬ, ਸੁਰਿੰਦਰ ਸਿੰਘ ਸੁਹਾਗਹੇੜੀ, ਮੂਸਾ ਖਾਨ, ਜਿਊਣਾ ਖਾਨ, ਨਾਸਿਰ ਖਾਂ, ਮਹੰਮਦ ਰਫੀਕ, ਜਸਪਾਲ ਸਿੰਘ ਤਾਣ, ਬਲਜੀਤ ਸਿੰਘ ਭੁੱਟਾ ਡਾਇਰੈਕਟਰ ਸਟੇਟ ਕੁਆਪਰੇਟਿਵ ਬੈਂਕ, ਜੈਰਾਮ ਸਿੰਘ ਰੁੜਕੀ, ਗੁਰਭੇਜ ਸਿੰਘ ਮੂਲੇਪੁਰ, ਮੁਹੰਮਦ ਵਾਜਿਦ, ਸਰਬਜੀਤ ਸਿੰਘ ਸੁਹਾਗਹੇੜੀ, ਬਾਬਾ ਲਛਮਣ ਦਾਸ ਧੀਰਪੁਰ, ਜੈ ਸਿੰਘ ਬਹਿਰੂ, ਰਾਮ ਸਿੰਘ ਚੌਹਠ ਜਨਰਲ ਸਕੱਤਰ ਪੰਜਾਬ, ਵਿਸਾਖੀ ਰਾਮ ਤਲਾਣੀਆਂ, ਗੁਰਮੀਤ ਸਿੰਘ ਧਾਲੀਵਾਲ ਬਸੀ ਪਠਾਣਾ, ਬੀਬੀ ਪਿਆਰ ਕੌਰ ਪ੍ਰਧਾਨ ਆਲੀਆਂ, ਬਾਬਾ ਸ਼ਿੰਗਾਰਾ ਸਿੰਘ, ਰਵੀਪਾਲ ਸਿੰਘ ਚਨਾਰਥਲ, ਸਰਪੰਚ ਗੁਰਮੁਖ ਸਿੰਘ ਨਾਰਥਲ, ਬਲਜੀਤ ਸਿੰਘ ਸੈਣੀ ਕੌਮੀ ਪ੍ਰਚਾਰ ਸਕੱਤਰ ਅਕਾਲੀ ਦਲ, ਗੁਰਮੁਖ ਸਿੰਘ ਸੁਹਾਗਹੇੜੀ ਜਨਰਲ ਸਕੱਤਰ ਐਸ ਸੀ ਵਿੰਗ, ਜੰਗ ਸਿੰਘ, ਸੁਖਵਿੰਦਰ ਸਿੰਘ ਜੈਲਦਾਰ, ਜਸਵੰਤ ਸਿੰਘ ਮੰਡੋਫਲ, ਗੁਰਮੁਖ ਸਿੰਘ ਸਰਪੰਚ ਚਨਾਰਥਲ ਖੁਰਦ, ਚਰਨਜੀਤ ਸਿੰਘ ਚਨਾਰਥਲ, ਸੀਨੀਅਰ ਮਹਿਲਾ ਆਗੂ ਬੀਬੀ ਹਰਭਜਨ ਕੌਰ, ਲਛਮਣ ਸਿੰਘ, ਬਚਨਾ ਖਾਨ, ਰਾਮ ਦਿਆਲ ਪੰਚ,  ਵਨੀਤ ਸਿੰਘ ਸਰਹੰਦੀ, ਬਾਬਾ ਮਹਿੰਦਰ ਸਿੰਘ, ਮੁਖਲਾ ਸਿੰਘ ਛਲੇੜੀ, ਕੁਲਵੰਤ ਸਿੰਘ ਬੀਬੀਪੁਰ, ਸਰਜਾ ਸਿੰਘ ਮੀਰਪੁਰ, ਹੰਸਾ ਸਿੰਘ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Translate »