ਅੰਮ੍ਰਿਤਸਰ: 15 ਦਸੰਬਰ- ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸ. ਤਲਵਿੰਦਰ ਸਿੰਘ ਸੋਨੂੰ ਜੰਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਕੱਤਰ ਸ. ਦਲਮੇਘ ਸਿੰਘ ਨੂੰ ਉਚੇਚੇ ਤੌਰ ਤੇ ਮਿਲਣ ਆਏ ਸ. ਖੱਟੜਾ ਵੱਲੋਂ ਉਨ•ਾਂ ਨੂੰ ਜੀ ਆਇਆ ਕਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ। ਸ. ਗੁਰਦੇਵ ਸਿੰਘ ਪਿੰਡ ਇਬਰਾਹੀਮਵਾਲਾ ਜਿਲ•ਾ ਕਪੂਰਥਲਾ ਦੇ ਘਰ ਬੀਬੀ ਸੁਰਿੰਦਰ ਕੌਰ ਦੀ ਕੁਖੋਂ ਜਨਮਿਆਂ ਦੋ ਭਰਾਵਾਂ ਦਾ ਛੋਟਾ ਵੀਰ ਸ. ਤਲਵਿੰਦਰ ਸਿੰਘ ਸੋਨੂੰ ਜੰਪ ਨੇ ਕੇਸਾਧਾਰੀ ਰਹਿ ਕੇ ਕਬੱਡੀ ਦੀ ਪਨੀਰੀ ਵਜੋਂ ਜਾਣੇ ਜਾਂਦੇ ਪਿੰਡ ਲਖਣਕੇ ਪੱਡੇ ਕਪੂਰਥਲਾ ਤੋਂ ਕਬੱਡੀ ਦੀ ਸ਼ੁਰੂਆਤ ਕੀਤੀ।
ਸ. ਤਲਵਿੰਦਰ ਸਿੰਘ ਸੋਨੂੰ ਜੰਪ ਥੋੜਾ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਦੂਜੇ ਪਰਲ ਵਿਸ਼ਵ ਕਬੱਡੀ ਕੱਪ ‘ਚ ਜੇਤੂ ਭਾਰਤੀ ਟੀਮ ਦੇ ਮਸ਼ਹੂਰ ਰੇਡਰ ਰਹੇ ਸਨ ਤੇ ਸਨ 2004 ‘ਚ ਗੁਰੂ ਗੋਬਿੰਦ ਸਿੰਘ ਵਰਲਡ ਕਬੱਡੀ ਕੱਪ ‘ਚ ਬੈਸਟ ਰੇਡਰ ਦੇ ਖਿਤਾਬ ਵਜੋਂ ਸਪੋਰਟਸ ਕਲੱਬ ਵਲੋਂ ਇਨ•ਾਂ ਨੂੰ ਬੁਲਟ ਮੋਟਰ ਸਾਇਕਲ ਤੇ 1 ਬੋਰੀ ਬਦਾਮਾਂ ਦੀਆਂ ਗਿਰੀਆਂ ਨਾਲ ਸਨਮਾਨਤ ਕੀਤਾ ਸੀ। ਸਨ 2005 ‘ਚ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਵੀ ਇਨ•ਾਂ ਨੂੰ ਬੈਸਟ ਰੇਡਰ ਖਿਤਾਬ ਦਿੱਤਾ ਗਿਆ। ਇਸੇ ਤਰ•ਾਂ ਸਨ 2008 ‘ਚ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਬੇਗੋਵਾਲ ਵਲੋਂ ਵਧੀਆ ਰੇਡਰ ਦੇ ਖਿਤਾਬ ‘ਚ ਬੁਲਟ ਮੋਟਰ ਸਾਇਕਲ ਦੇ ਕੇ ਸਨਮਾਨਤ ਕੀਤਾ। ਸ. ਤਲਵਿੰਦਰ ਸਿੰਘ ਸੋਨੂੰ ਜੰਪ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਵਰਗੇ ਦੇਸ਼ਾਂ ‘ਚ ਪਿਛਲੇ ਤਕਰੀਬਨ 13 ਸਾਲਾਂ ਤੋਂ ਖੇਡਦਿਆਂ ਪੰਜਾਬ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਹੈ।
ਇਸ ਮੌਕੇ ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਤੇ ਸ. ਪਰਮਦੀਪ ਸਿੰਘ, ਸੁਪਰਵਾਈਜ਼ਰ ਸ. ਤਜਿੰਦਰ ਸਿੰਘ ਪੱਡਾ, ਸ. ਸੁਖਬੀਰ ਸਿੰਘ, ਅਕਾਊਂਟੈਂਟ ਸ. ਰਜਵੰਤ ਸਿੰਘ, ਸ. ਸੁਰਿੰਦਰ ਸਿੰਘ ਪੱਡਾ ਤੇ ਇੰਗਲੈਂਡ ਤੋਂ ਸ. ਮਨਜੀਤ ਸਿੰਘ ਵੀ ਹਾਜ਼ਰ ਸਨ।