10 ਹਜਾਰ ਸਿੱਧੇ ਅਤੇ 50 ਹਜਾਰ ਅਸਿੱਧੇ ਰੁਜਗਾਰ ਮੌਕੇ ਹੋਣਗੇ ਪੈਦਾ
ਨਰਮੇ ਤੋਂ ਸੁਪਰ ਕਪੜਾ ਬਣਨ ਤੱਕ ਦੀ ਹੋਵੇਗੀ ਪ੍ਰੋਸੈਸਿੰਗ
ਲੰਬੀ, ਸ੍ਰੀ ਮੁਕਤਸਰ ਸਾਹਿਬ 16 ਦਸੰਬਰ-ਪੰਜਾਬ ਦੇ ਉਦਯੋਗਿਕ ਖੇਤਰ ਵਿਚ ਅੱਜ ਉਸ ਵੇਲੇ ਇਕ ਨਵਾਂ ਮੀਲ ਪੱਥਰ ਸਥਾਪਤ ਹੋਇਆ ਜਦ ਸੇਲ (ਐਸ.ਈ.ਐਲ.) ਟੈਕਸਟਾਇਲ ਲਿਮਿਟਡ ਵੱਲੋਂ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਜਾਵਾ ਵਿਖੇ 1500 ਕਰੋੜ ਰੁਪਏ ਦੀ ਲਾਗਤ ਨਾਲ 180 ਏਕੜ ਜ਼ਮੀਨ ਵਿਚ ਲੱਗਣ ਵਾਲੀ ਗਰੀਨ ਫੀਲਡ ਮੈਗਾ ਇੰਟੀਗ੍ਰੇਟਡ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰਕਮਲਾਂ ਨਾਲ ਰੱਖਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ: ਬਾਦਲ ਨੇ ਕਿਹਾ ਕਿ ਇਹ ਪੰਜਾਬ ਦਾ ਕਪੜਾ ਉਦਯੋਗ ਵਿਚ ਪਹਿਲਾਂ ਮੈਗਾ ਪ੍ਰੋਜੈਕਟ ਹੈ ਜਿਹੜਾ ਐਨ•ੀ ਵੱਡੀ ਲਾਗਤ ਨਾਲ ਲਗਾਇਆ ਜਾ ਰਿਹਾ ਹੈ ਜੋ ਕਿ ਡੇਢ ਸਾਲ ਦੇ ਸੀਮਤ ਸਮੇਂ ਵਿਚ ਬਣ ਕੇ ਤਿਆਰ ਹੋ ਜਾਵੇਗਾ। ਇਸ ਪ੍ਰੋਜੈਕਟ ਵਿਚ ਨਰਮੇ ਦੀ ਬਿਲਾਈ ਤੋਂ ਲੈ ਕੇ ਵਧੀਆ ਕੁਆਲਟੀ ਦੀ ਜ਼ੀਨ ਤੱਕ ਕਪੜਾ ਇੱਥੇ ਹੀ ਤਿਆਰ ਹੋਵੇਗਾ ਜੋ ਕਿ 100 ਤੋਂ ਵਧੇਰੇ ਮੁਲਕਾਂ ਨੂੰ ਨਿਰਯਾਤ ਕੀਤਾ ਜਾਵੇਗਾ। ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਨੂੰ ਕਪਾਹ ਉਦਯੋਗ ਦਾ ਧੁਰਾ ਬਣਾਉਣ ਲਈ ਪਿੱਛੇ ਜਿਹੇ ਹੀ ਨਵੀਂ ਟੈਕਸਟਾਈਲ ਨੀਤੀ ਦਾ ਐਲਾਣ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਟੈਕਸਟਾਈਲ ਖੇਤਰ ਦੇ ਨਾਮੀ ਉਦਯੋਗਿਕ ਘਰਾਣੇ ਪੰਜਾਬ ਵਿਚ ਆਉਣਗੇ। ਪਾਲਿਸ ਲਾਗੂ ਹੋਣ ਤੋਂ ਬਾਅਦ ਲੱਗਣ ਵਾਲੇ ਇਸ ਪਹਿਲੇ ਮੈਗਾ ਉਦਯੋਗ ਦੀ ਸਥਾਪਨਾ ਲਈ ਉਨ•ਾ ‘ਸੇਲ’ ਦੇ ਪ੍ਰਬੰਧਕਾਂ ਨੂੰ ਪੰਜਾਬ ਸਰਕਾਰ ਵੱਨੋਂ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਰਾਜ ਸਰਕਾਰ ਉਦਯੋਗਿਕ ਵਿਕਾਸ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ। ਉਨ•ਾਂ ਦੱਸਿਆ ਕਿ ਇਸ ਮੈਗਾ ਪ੍ਰੋਜੈਕਟ ਨਾਲ 10 ਹਜਾਰ ਲੋਕਾਂ ਨੂੰ ਸਿੱਧੇ ਤੌਰ ਅਤੇ 50 ਹਜਾਰ ਲੋਕਾਂ ਨੂੰ ਅਸਿੱਧੇ ਤੌਰ ਤੇ ਰੁਜਗਾਰ ਮਿਲੇਗਾ ਅਤੇ ਔਰਤਾਂ ਲਈ ਵੀ ਇੱਥੇ ਵੱਡੀ ਸੰਖਿਆਂ ਵਿਚ ਰੁਜਗਾਰ ਦੇ ਮੌਕੇ ਮਿਲਣਗੇ। ਸ: ਬਾਦਲ ਨੇ ਕਿਹਾ ਕਿ Îਇਸ ਨਾਲ ਸਹਾਇਕ ਉਦਯੋਗ ਵੀ ਇਸ ਖੇਤਰ ਵਿਚ ਆਊਣਗੇ। ਉਨ•ਾਂ ਕਿਹਾ ਕਿ ਟੈਕਸਟਾਈਲ ਉਦਯੋਗ ਨਾਲ ਰਾਜ ਦੀ ਪੂਰੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਇੰਡਸਟਰੀ ਵਿਚ ਦੂਜੇ ਉਦਯੋਗਾਂ ਦੇ ਮੁਕਾਬਲੇ ਰੁਜਗਾਰ ਦੇ ਵਧੇਰੇ ਮੌਕੇ ਪੈਦਾ ਹੁੰਦੇ ਹਨ। ਸ: ਬਾਦਲ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਜਿੱਥੇ ਉਨ•ਾਂ ਦੀ ਫਸਲ ਦਾ ਪੂਰਾ ਮੁੱਲ ਮਿਲੇਗਾ ਉੱਥ੍ਰੇ ਪੰਜਾਬ ਦੇ ਕਿਸਾਨ ਝੋਨਾ ਛੱਡ ਕੇ ਨਰਮੇ ਦੀ ਪੈਦਾਵਾਰ ਨੂੰ ਤਰਜੀਹ ਦੇਣਗੇ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਨੀਰਜ ਸਲੂਜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੀ ਦੇ ਯਤਨਾਂ ਸਦਕਾ ਇਹ ਮੈਗਾ ਪ੍ਰੋਜੈਕਟ ਲੰਬੀ ਖੇਤਰ ਵਿਚ ਲੱਗ ਰਿਹਾ ਹੈ ਜਿਸ ਨਾਲ ਇਲਾਕੇ ਵਿਚੋਂ ਬੇਰੁਜਗਾਰੀ ਖਤਮ ਹੋਵੇਗੀ ਉੱਥੇ ਉੱਚ ਕਵਾਲਟੀ ਦਾ ਕਪੜਾ ਵੀ ਤਿਆਰ ਹੋਵੇਗਾ। ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸਮਰਥਾ 188160 ਸਪਿੰਡਲ ਸਲਾਨਾ ਹੋਵੇਗੀ ਅਤੇ ਸਲਾਨਾ 40 ਮਿਲੀਅਨ ਮੀਟਰ ਡੈਨਿਮ ਫੈਬਰਿਕ ਅਤੇ 8 ਮਿਲੀਅਨ ਡੈਨਿਮ ਗਾਰਮੈਂਟ ਸਲਾਨਾ ਤਿਆਰ ਹੋਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਕਰਵਾਏ ਰਿਕਾਰਡ ਤੋੜ ਵਿਕਾਸ ਕਾਰਨ ਪੰਜਾਬ ਕਾਂਗਰਸ ਮੁੱਦਾ ਹੀਨ ਹੋ ਗਈ ਅਤੇ ਅਕਾਲੀ ਦਲ ਦੀ ਮੋਗਾ ਰੈਲੀ ਦੀਆਂ ਤਿਆਰੀਆਂ ਵੇਖ ਕੇ ਹੀ ਬੌਖਲਾ ਗਈ ਹੈ। ਉਨ•ਾਂ ਕਿਹਾ ਕਿ ਮੋਗਾ ਵਿਚ ਪਾਰਟੀ ਦੀ ਰੈਲੀ ਵਿਸਵ ਦੀ ਸਭ ਤੋਂ ਵੱਡੀ ਰੈਲੀ ਸਾਬਤ ਹੋਵੇਗੀ। ਉਨ•ਾਂ ਕਿਹਾ ਕਿ ਲੋਕ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਨ ਵੱਡੀ ਸੰਖਿਆ ਵਿਚ ਇਸ ਰੈਲੀ ਵਿਚ ਪੁੱਜਣਗੇ। ਉਨ•ਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਤੋਂ ਜਾਣੂ ਹੀ ਨਹੀਂ ਹਨ। ਆਪਣੀ ਸਰਕਾਰ ਸਮੇਂ ਕਾਂਗਰਸ ਨੇ ਖੁਦ ਰਾਜ ਦਾ ਕੋਈ ਵਿਕਾਸ ਨਹੀਂ ਕੀਤਾ ਸੀ। ਟਿਕਟਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਟਿਕਟਾਂ ਦਾ ਐਲਾਣ ਛੇਤੀ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਇੱਥੇ ਪੁੱਜਣ ‘ਤੇ ਕੰਪਨੀ ਵੱਲੋਂ ਸ੍ਰੀ ਆਰ.ਐਸ. ਸਲੂਜਾ ਚੇਅਰਮੈਨ, ਸ੍ਰੀ ਨੀਰਜ ਸਲੂਜਾ ਐਮ.ਡੀ., ਸੀ੍ਰ ਧੀਰਜ ਸਲੂਜਾ ਡਾਇਰੈਕਟਰ ਅਤੇ ਸ੍ਰੀ ਵੀ.ਕੇ.ਗੋਇਲ ਈ.ਡੀ.ਸੀ.ਈ.ਓ. ਨੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਜੀ ਆਇਆਂ ਨੂੰ ਆਖਦਿਆਂ ਸਨਮਾਨ ਚਿੰਨ• ਭੇਂਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਚੇਅਰਮੈਨ ਸ: ਬਸੰਤ ਸਿੰਘ ਕੰਗ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਢੂ ਖੇੜਾ, ਜੱਥੇਦਾਰ ਇਕਬਾਲ ਸਿੰਘ ਤਰਮਾਲਾ, ਸ: ਚਰਨਜੀਤ ਸਿੰਘ ਬਰਾੜ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ, ਸ: ਸਤਿੰਦਰਜੀਤ ਸਿੰਘ ਮੰਟਾ, ਡਿਪਟੀ ਕਮਿਸ਼ਨਰ ਸ: ਅਰਸ਼ਦੀਪ ਸਿੰਘ ਥਿੰਦ, ਐਸ.ਐਸ.ਪੀ. ਸ: ਇੰਦਰਮੋਹਨ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ ਆਦਿ ਵੀ ਹਾਜਰ ਸਨ।