ਅਮ੍ਰਿਤਸਰ੧੬ ਦਸੰਬਰ : ਕੁੱਲ਼ ਹਿੰੰਦ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਯੂਥ ਕਾਂਗਰਸ ਦੇ ਸਰਪ੍ਰਸ਼ਤ ਸ੍ਰੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਯੂਥ ਕਾਂਗਰਸ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਹੋਣ ਉਪਰੰਤ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਨੋਂਜਵਾਨ ਆਗੂ ਸਰਪੰਚ ਗੁਰਪਿੰਦਰ ਸਿੰਘ ਮਾਹਲ ਹਲਕਾ ਪ੍ਰਧਾਨ ਐਲਾਨੇ ਗਏ।ਬਹੁਗਿਣਤੀ ਪ੍ਰਾਪਤ ਵੋਟਾਂ ਨਾਲ ਐਲਾਨੇ ਗਏ ਵਿਧਾਨ ਸਭਾ ਹਲਕਾ ਅਜਨਾਲਾ ਪ੍ਰਧਾਨ ਸਰਪੰਚ ਗੁਰਪਿੰਦਰ ਸਿੰਘ ਮਾਹਲ ਦਾ ਜਿਲਾ ਅਮ੍ਰਿਤਸਰ ਕਾਂਗਰਸ ਦੇਹਾਤੀ ਪ੍ਰਧਾਨ ਸਾਬਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਚ ਯੂਥ ਆਗੂਆਂ ਨੇ ਜਿੰਦਾਬਾਦ ਨਾਹਰਿਆਂ ਦੀ ਗੂੰਜ ਚ ਸਵਾਗਤ ਕਰਦਿਆਂ ਸਰਪੰਚ ਮਾਹਲ ਨੂੰ ਜਿੱਥੇ ਹਾਰਾਂ ਨਾਲ ਲੱਦ ਦਿਤਾ ਉਥੇ ਸਨਮਾਨਿਤ ਵੀ ਕੀਤਾ।ਜਿਲਾ ਕਾਂਗਰਸ ਦੇਹਾਤੀ ਪ੍ਰਧਾਨ ਸ. ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਯੂਥ ਕਾਂਗਰਸ ਦੇ ਲੋਕਤੰਤਰੀ ਤਰੀਕੇ ਨਾਲ ਬਣਾਉਣ ਦਾ ਬਹੁਤ ਹੀ ਸਾਲਾਘਾਯੋਗ ਕਦਮ ਹੈ ਜਿਸ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜਬੂਤੀ ਮਿਲੀ ਹੈ
।ਅੱਜ ਮੁਕੰਮਲ ਹੋਈ ਚੋਣ ਪ੍ਰਕਿਰਿਆ ਦੌਰਾਨ ਸਰਪੰਚ ਗੁਰਪਿੰਦਰ ਸਿੰਘ ਮਾਹਲ ਪ੍ਰਧਾਨ ਤੋਂ ਇਲਾਵਾ ਹਰਪ੍ਰੀਤ ਸਿੰਘ ਸਹਿੰਸਰਾ ਮੀਤ ਪ੍ਰਧਾਨ,ਗੁਰਪਾਲ ਸਿੰਘ ਸਿੰਧੀ ਪਛੀਆਂ,ਤੇਜਵੀਰ ਸਿੰਘ ਜਨਰਲ ਸਕੱਤਰ ਚੁਣੇ ਗਏ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਸਰਪੰਚ ਗੁਰਪਿੰੰਦਰ ਸਿੰਘ ਮਾਹਲ ਨੇ ਆਪਣੀ ਜਿੱਤ ਲਈ ਸਾਬਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਅਤੇ ਹਲਕੇ ਦੇ ਸਮੂਹ ਯੂਥ ਕਾਂਗਰਸੀ ਵਰਕਰਾਂ ਦੀ ਜਿੱਤ ਕਰਾਰ ਦਿੱਤਾ।ਨਵੇ ਚੁਣੇ ਪ੍ਰਧਾਨ ਸਰਪੰਚ ਮਾਹਲ ਸਮੇਤ ਹੋਰਨਾਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਅਤੇ ਸਵਾਗਤ ਕਰਨ ਵਾਲਿਆਂ ਚ ਬਾਪੁ ਹਰਚਰਨ ਸਿੰਘ ਸਿੰਧੀ,ਜਿਲਾ ਕਾਂਗਰਸ ਕਮੇਟੀ ਦੇਹਾਤੀ ਦੇ ਪ੍ਰਧਾਨ ਹਰਬੀਰ ਸਿੰਘ ਬੱਬਲੂ ਸਿੰਧੀ,ਨਿਰਪਾਲ ਸਿੰਘ ਸਿੰਧੀ,ਬਲਾਕ ਕਾਂਗਰਸ ਪ੍ਰਧਾਨ ਰਾਜਬੀਰ ਸਿੰਘ ਮੱਧੂਸਾਂਗਾ,ਅਰਵਿੰਦਰਪਾਲ ਸਿੰਘ ਜੈਂਟੀ ਅੱਬੂਸੈਦ,ਸਰਪੰਚ ਸਕੱਤਰ ਸਿੰਘ ਸਹਿੰਸਰਾ,ਕਾਨੂੰਨੀ ਵਿੰਗ ਦੇ ਸੂਬਾ ਜਨਰਲ ਸਕੱਤਰ ਬ੍ਰਿਜ ਮੋਹਨ ਔਲ,ਵਿਜੈ ਤ੍ਰੇਹਨ,ਡੈਮ ਦਵਿੰਦਰ ਸਿੰਘ,ਪ੍ਰਦੀਪ ਬੰਟਾ,ਲਾਟੀ ਜਸਪਾਲ ਸਿੰਘ,ਪ੍ਰਵੀਨ ਕੁਕਰੇਜਾ,ਸੁੱਖ ਭੱਖਾ,ਪਲਵਿੰਦਰ ਸਿੰਘ ਸੰਗਤਪੁਰਾ,ਨਰਿੰਦਰ ਖੁਰਾਣਾਂ,ਸੁੱਖ ਗਿੱਲਾਂਵਾਲੀ,ਜਗੀਰ ਸਿੰਘ ਕੱਲੋਮਾਹਲ,ਸੁੱਖ ਕੰਦੋਵਾਲੀ,ਸਤਨਾਮ ਸਿੰਘ ਕੋਠੇ ਰਮਦਾਸ,ਰਾਜਕਿਰਨ ਸਿੰਘ ਸਿੰਧੀ,ਕੁਲਦੀਪ ਸਿੰਘ ਦਿਆਲਪੁਰਾ,ਸੁੱਖ ਸੂਫੀਆਂ,ਰਾਜਾ ਸੂਫੀਆਂ,ਕੁਲਵੰਤ ਸਿੰਘ ਪਛੀਆ,ਦਲਜੀਤ ਸਿੰਘ ਪਛੀਆ,ਬਲਜੀਤ ਸਿੰਘ ਸਲੇਮਪੁਰਾ ਆਦਿ ਆਗੂ ਸਾਮਿਲ ਸਨ।