December 16, 2011 admin

ਨਾਇਟ ਇੰਗੇਲ ਸਕੂਲ ਦੀਆਂ ਸਲਾਨਾਂ ਖੇਡਾਂ ਤੇ ਬੱਚਿਆਂ ਨੂੰ ਬਾਵਾ ਨੇ ਵੰਡੇ ਇਨਾਮ

ਲੁਧਿਆਣਾ -ਹਰ ਸਾਲ ਦੀ ਤਰ•ਾ ਨਾਇਟ ਇੰਗੇਲ ਸਕੂਲ ਦੀਆਂ ਖੇਡਾਂ ਪ੍ਰਿੰਸੀਪਲ ਮੈਡਮ ਅਮਰਜੀਤ ਕੋਰ ਅਤੇ ਅਰਵਿੰਦਰ ਸਿੰਘ ਚੇਅਰਮੈਨ ਸਕੂਲ ਮਨੈਜਮੇਂਟ ਦੀ ਸਰਪ੍ਰਸਤੀ ਹੇਠ ਦੁਸਹਿਰਾ ਗਰਾਉਂਡ ਸ਼ਿਮਲਾਪੁਰੀ ਵਿਖੇ ਕਰਵਾਈਆਂ ਗਈਆਂ। ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਹਾਊਸਫੈਡੱ ਪੰਜਾਬ ਪੁੱਜੇ। ਵੱਖ ਵੱਖ ਖੇਡਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ ਵਿਦਿਆਰਥੀ ਖਿਡਾਰੀਆਂ ਨੂੰ ਇਨਾਮ ਤਸਦੀਕ ਕਰਨ ਉਪਰੰਤ ਬੋਲਦੇ ਹੋਏ ਸ਼੍ਰੀ ਬਾਵਾ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ  ਕੱਲ ਨੂੰ ਸਾਡੇ ਦੇਸ਼ ਦੇ ਭਵਿੱਖ ਦਾ ਸਿਰਜਣਹਾਰ ਹਨ। ਉਨ•ਾ ਕਿਹਾ ਕਿ ਖੇਡਾਂ ਹੀ ਹਨ, ਜੋ ਬੱਚਿਆਂ ਨੂੰ ਸਰੀਰਿਕ, ਮਾਨਸਿਕ ਅਤੇ ਨੈਤਿਕ ਤੌਰ ਤੇ ਮਜਬੂਤ ਅਤੇ ਦ੍ਰਿੜ ਇਰਾਦੇ ਲਈ ਪੱਕਾ ਕਰਦੀਆਂ ਹਨ। ਉਨ•ਾਂ ਇਸ ਸਮੇਂ ਸਕੂਲ ਮਨੈਜਮੇਂਟ, ਸਟਾਫ ਅਤੇ ਪ੍ਰਿੰਸੀਪਲ ਮੈਡਮ ਅਮਰਜੀਤ ਕੌਰ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਹ ਸਕੂਲ ਦਾ ਬਹੁਤ ਵੱਡਾ ਉਦਮ ਹੈ ਜੋ ਕਿ ਸਿਰਫ ਕਾਗਜੀ ਨਾ ਹੋ ਕੇ ਅਮਲੀ ਰੂਪ ਵਿੱਚ ਬੱਚਿਆਂ ਨੂੰ ਖੇਡਾਂ ਅਤੇ ਮਿਆਰੀ ਸਿੱਖਿਆ ਰਾਹੀ ਇਕ ਨਿਰੋਗ, ਨਸ਼ਾ  ਰਹਿਤ ਅਤੇ ਮਿਠਾਸ ਭਰਿਆ ਸਮਾਜ ਸਿਰਜਣ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਖੇਡ ਸਮਾਗਮ ਦੌਰਾਨ ਭੁਪਿੰਦਰ ਸਿੱਧੂ ਡੈਲੀਗੇਟ ਪੀ.ਪੀ.ਸੀ.ਸੀ., ਹਰਚੰਦ ਸਿੰਘ ਧੀਰ ਜ. ਸਕੱਤਰ ਡੀ.ਸੀ.ਸੀ., ਈਸ਼ਰ ਸਿੰਘ, ਸੁਖਵਿੰਦਰ ਰਾਣਾ, ਕੈ. ਅਵਤਾਰ  ਸਿੰਘ ਅਤੇ ਰੇਸ਼ਮ ਸਿੰਘ ਸੱਗੂ, ਨਵਦੀਪ ਸਿੰਘ ਧੀਰ ਨੇ ਵੀ ਹਾਜਰੀ ਭਰੀ।

Translate »