ਬਠਿੰਡਾ: 16 ਦਸੰਬਰ,2011:ਸੰਤ ਨਿਰੰਕਾਰੀ ਮੰਡਲ ਬਰਾਂਚ,ਬਠਿੰਡਾ ਵਲੋ ਮਾਨਵ ਏਕਤਾ ਸੰਮੇਲਨ ਮਾਡਲ ਟਾਉਨ ਫੇਜ-3 ,ਬਠਿੰਡਾ ਵਿਖੇ ਮਨਾਇਆ ਗਿਆ। ਜਿਸ ਵਿਚ ਬਠਿੰਡਾ ਤੋ ਇਲਾਵਾ ਵੱਖ ਵੱਖ ਜਿਲਿਆ, ਸ਼ਹਿਰਾ, ਕਸਬਿਆ ਅਤੇ ਪਿੰਡਾ ਤੋ ਹਜਾਰਾਂ ਦੀ ਗਿਣਤੀ ਵਿਚ ਸੰਗਤਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਪ੍ਰਵਚਨ ਸੁਨਣ ਲਈ ਪਹੁੰਚੀਆ । ਇਸ ਵਿਸ਼ਾਲ ਸੰਮੇਲਨ ਵਿਚ ਬਾਹਰੋ ਆਉਣ ਵਾਲੀ ਸ਼ਾਧ ਸੰਗਤ, ਮਹਾਂ ਪੁਰਸ਼ਾ ਨੂੰ ਸਮਾਗਮ ਵਾਲੀ ਥਾਂ ਲੈ ਜਾਣ ਲਈ ਨਿਰੰਕਾਰੀ ਮਿਸ਼ਨ ਬਠਿਡਾ ਵਲੋ ਬੱਸ ਸਟੈਡ ਤੇ ਰੇਲਵੇ ਸਟੇਸ਼ਨ ਤੋ ਬੱਸਾਂ, ਕੈਂਟਰਾਂ, ਟੈਂਪੂਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਿਸ਼ਾਲ ਮਾਨਵ ਏਕਤਾ ਸੰਮੇਲਨ ਵਿਚ ਬੱਚਿਆਂ, ਗੀਤਕਾਰਾ, ਕਵੀਆ, ਪ੍ਰਚਾਰਕਾਂ ਨੇ ਆਪਣੇ ਆਪਣੇ ਵਿਚਾਰ ਗੀਤਾ, ਕਵੀਤਾਵਾਂ ਤੇ ਪ੍ਰਚਾਰ ਦੇ ਰੂਪ ਵਿਚ ਪੇਸ਼ ਕੀਤੇ ਗਏ। ਇਸ ਮੌਕੇ ਤੇ ਕਵੀਆਂ ਵਲੋ ਕਵੀ ਦਰਬਾਰ ਵਿਚ ਆਪਣੀ ਬਚਨਾਵਾਂ ਕਵੀਤਾ ਦੇ ਰੂਪ ਵਿਚ ਪੇਸ਼ ਕੀਤੀਆ।
ਸਮੁਚੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਏ ਮਾਨਵ ਏਕਤਾ ਸਮੇਲਨਾਂ ਦੀ ਲੜੀ ਦੋਰਾਨ ਅੱਜ ਮਾਨਵ ਏਕਤਾ ਦਾ ਸਦੇਸ ਦੇਣ ਲਈ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਬਠਿੰਡਾ ਵਿਖੇ ਸਮੂਹ ਸੰਗਤਾ ਨੂੰ ਆਪਣੇ ਪ੍ਰਵਚਨ ਕਰਦਿਆ ਫਰਮਾਇਆ ਕਿ ਭਗਤੀ ਲਈ ਸ਼ਕਤੀ ਈਸ਼ਵਰ ਦੇਂਦਾ ਹੈ ਪਰ ਇਨਸਾਨ ਅੰਦਰ ਨਿਸਕਾਮ ਸੇਵਾ ਭਾਵਨਾ, ਸਿਮਰਨ, ਭਗਤੀ ,ਅਰਾਧਨਾ ਰਾਹੀਂ ਹੀ ਆਪਣੇ ਅੰਦਰ ਪ੍ਰੇਮ ਪਿਆਰ, ਨਿਮਰਤਾ, ਸ਼ਹਿਨਸ਼ੀਲਤਾ ਤੇ ਭਾਈਚਾਰਕ ਸਾਂਝ ਦੇ ਗੁਣ ਵਿਕਸਤ ਕਰਦੀਆਂ ਹਨ, ਜੋ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਜਿਉਂਦੇ ਹਨ ਉਹੀ ਖੁਦ-ਬ-ਖੁਦ ਸੱਚ ਦਾ ਮਾਰਗ ਤੇ ਸਹਿਨਸ਼ੀਲਤਾ ਨੂੰ ਧਾਰਨ ਕਰਦੇ ਹਨ ਅਤੇ ਆਪਣੇ ਸੁਭਾਅ ਤੇ ਜੀਵਨ ਨੂੰ ਸੁੰਦਰ ਬਣਾ ਲੈਂਦੇ ਹਨ।
ਉਨਾ ਅੱਗੇ ਫਰਮਾਇਆ ਕਿ ਜਿਨਾਂ ਜਿਨਾ ਮਨੁੱਖ ਗਿਆਨ ਦੀ ਰੋਸ਼ਨੀ ਵੱਲ ਕਦਮ ਵਧਾਉਦਾ ਹੈ ਓਨੀ ਓਨੀ ਹੀ ਅਗਿਆਨਤਾ ਘੱਟਦੀ ਜਾਂਦੀ ਹੈ, ਅਗਿਆਨਤਾ ਘਟਣ ਨਾਲ ਮਨੁੱਖੀ ਮੰਨ ਅੰਦਰ ਮਾਨਵਤਾ ਪ੍ਰਤੀ, ਪ੍ਰੇਮ ਪਿਆਰ, ਸਾਂਤੀ ਤੇ ਸੇਵਾ ਭਾਵਨਾ ਵੱਧਦੀ ਜਾਂਦੀ ਹੈ। ਮਾਨਵਤਾ ਦੇ ਦਿਲਾਂ ਵਿਚ ਏਕਤਾ ਕੇਵਲ ਇਕ ਪ੍ਰਭੁ ਪ੍ਰਮਾਤਮਾ ਨੂੰ ਜਾਣਕੇ ਹੀ ਹੋ ਸਕਦੀ ਹੈ ਅਤੇ ਪ੍ਰਮਾਤਮਾ ਹੀ ਪਿਆਰ ਦਾ ਸਰੋਤ ਹੈ, ਪਿਆਰ ਤੋ ਹੀਣਾ ਰਹਿਕੇ ਭਗਤੀ ਦੇ ਮਾਰਗ ਤੇ ਚਲਣਾ ਸੰਭਵ ਨਹੀ ਹੈ। ਗੁਰੂ ਦੀ ਕਿਰਪਾ ਨਾਲ ਆਤਮਾਵਾਂ ਵੀ ਗਿਆਨ ਦੀ ਰੋਸਨੀ ਪ੍ਰਾਪਤ ਕਰ ਲੈਂਦੀਆਂ ਹਨ ਕੇਵਲ ਉਹੀ ਰੂਹਾਂ ਪ੍ਰਭੂ ਦੀ ਭਗਤੀ ਦੇ ਮਾਰਗ ਤੇ ਚਲਦੀਆਂ ਹਨ ਜੋ ਗੁਰੂ ਦੇ ਦਰਸਾਏ ਮਾਰਗ ਦਰਸ਼ਨ ਅਤੇ ਵਚਨਾ ਤੇ ਚਲਦਿਆ ਹੋਇਆ ਦੈਵੀ ਗੁਣਾਂ ਨੂੰ ਧਾਰਨ ਕਰਦੀਆਂ ਹਨ। ਉਨਾ ਦਸਿਆ ਕਿ ਆਤਮਾ ਦਾ ਸਵਰੂਪ ਪ੍ਰਮਾਤਮਾ ਹੈ। ਇਨਸਾਨ ਆਪਣੇ ਸਰੀਰ ਨੂੰ ਤਾਂ ਅਨੇਕਾ ਪ੍ਰਕਾਸ ਦੇ ਪਦਾਰਥਾ ਨਾਲ ਸਵਾਰਦਾ ਰਹਿੰਦਾ ਹੈ ਪਰ ਸਰੀਰ ਵਿਚ ਰਹਿੰਦੀ ਇਸ ਆਤਮਾ ਵੱਲ ਕਦੇ ਵੀ ਧਿਆਨ ਨਹੀ ਦਿੱਤਾ ਜਾਂਦਾ। ਜਦੋ ਤਕ ਇਨਸਾਨ ਜਿਉਂਦਾ ਰਹਿੰਦਾ ਹੈ ਉਦੋ ਤਕ ਹੀ ਉਸ ਦੀ ਕਦਰ ਹੁੰਦੀ ਹੈ ਜਦੋ ਇਹ ਆਤਮਾ ਇਸ ਸਰੀਰ ਵਿਚੋ ਨਿਕਲ ਜਾਂਦੀ ਹੈ ਤਾਂ ਘਰ ਪਰਿਵਾਰ ਵਾਲੇ ਇਕ ਦਿਨ ਵੀ ਇਸ ਨੂੰ ਘਰ ਵਿਚ ਰਖਣ ਲਈ ਤਿਆਰ ਨਹੀਂ ਰਹਿੰਦੇ। ਸਮਾਂ ਬੜਾ ਅਨਮੋਲ ਹੈ ਜੋ ਇਨਸਾਨ ਇਸ ਸਮੇ ਦੀ ਕਦਰ ਕਰਦਾ ਹੋਇਆ ਮਹਾਂ ਪੁਰਸ਼ਾਂ ਦੇ ਵਚਨਾ ਨੂੰ ਆਪਣੇ ਜੀਵਨ ਵਿਚ ਢਾਲ ਲੈਦਾ ਹੈ ਉਹ ਆਪਣਾ ਲੋਕ, ਪ੍ਰਲੋਕ ਸੁਹੇਲਾ ਕਰ ਲੈਂਦਾ ਹੈ ਪਰ ਇਨਸਾਨ ਸਦੀਵੀ ਚੀਜ ਨੂੰ ਛਡਕੇ ਦੁਨੀਆਵੀ ਨਾਸ਼ਵਾਨ ਚੀਜ਼ਾਂ ਦੀ ਪ੍ਰਾਪਤੀ ਕਰਨ ਲਈ ਦਿਨ ਰਾ ਦੌੜਦਾ ਚਲਾ ਜਾ ਰਿਹਾ ਹੈ, ਜਦਕਿ ਅੰਤ ਸਮੇ ਵਿਚ ਇਨਸਾਨ ਦੇ ਨਾਲ ਇਕ ਸੂਈ ਵੀ ਨਹੀ ਜਾਵੇਗੀ ਜੋਕਰ ਇਨਸਾਨ ਦੇ ਨਾਲ ਜਾਵੇਗਾ ਤਾਂ ਉਸਦਾ ਚੰਗਾ ਕਰਮ, ਨਾਮ ,ਸੇਵਾ, ਸਿਮਰਨ ਤੇ ਕੀਤੀ ਗਈ ਭਗਤੀ ਹੀ ਨਾਲ ਜਾਵੇਗੀ । ਪ੍ਰੇਮ ਪਿਆਰ ਨਾਲ ਹੀ ਦੂਸਰਿਆਂ ਦੇ ਦੁਖਾਂ ਨੂੰ ਹਮਦਰਦੀ ਨਾਲ ਘਟਾਇਆ ਜਾ ਸਕਦਾ ਹੈ। ਨਿਰੰਕਾਰੀ ਮਿਸ਼ਨ ਦਾ ਮੁੱਖ ਉਦੇਸ ਵੀ ਮਾਨਵਤਾ ਦੀ ਸੇਵਾ ਕਰਨਾ ਹੈ।
ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਅਗੇ ਫਰਮਾਇਆ ਕਿ ਵਿਸ਼ਵ ਵਿਚ ਸਾਂਤੀ ਉਦੋ ਹੀ ਪੈਦਾ ਹੋ ਸਕਦੀ ਹੈ ਜਦਕਿ ਹਰੇਕ ਇਨਸਾਨ ਅੰਦਰ ਮਾਨਵਤਾ ਪ੍ਰਤੀ ਪ੍ਰੇਮ, ਪਿਆਰ, ਸਦਭਾਵਨਾ, ਤੇ ਭਾਈਚਾਰਜ ਸਾਂਝ ਉਪਤਪਨ ਨਹੀਂ ਹੁੰਦੀ। ਹਮੇਸ਼ਾ ਸੱਚ ਦੇ ਨਾਲ ਜੁੜਕੇ ਇਸ ਅਕਾਲ ਪੁਰਖ ਦਾ ਬੋਧ ਕਰਕੇ ਜੀਵਨ ਜਿਉਣ ਦਾ ਆਧਾਰ ਬਣਾ ਲਈਏ। ਇਹ ਸਭ ਕੁਝ ਕੇਵਲ ਪ੍ਰਭੂ ਦੇ ਗਿਆਨ ਰਾਹੀਂ ਹੀ ਸੰਭਵ ਹੋਵੇਗਾ। ਸੇਵਾ, ਸਿਮਰਨ, ਸਤਸੰਗ, ਭਗਤੀ, ਅਰਾਧਨਾ ਨਾਲ ਹੀ ਭਗਵਾਨ ਨੂੰ ਪਾਇਆ ਜਾ ਸਕਦਾ ਹੈ ਅਤੇ ਪ੍ਰਮਾਤਮਾ ਵੀ ਹਮੇਸ਼ਾ ਆਪਣੇ ਭਗਤਾ ਦੀ ਰੱਖਿਆ ਆਪ ਕਰਦਾ ਹੈ। ਸੰਤ, ਭਗਤ ਹਮੇਸ਼ਾ ਅਧਿਅਆਤਮਕ ਅਦੇਸ਼ਾ, ਪ੍ਰਵਚਨ ਤੇ ਉਪਦੇਸਾਂ ਨੂੰ ਆਪਣੇ ਜੀਵਨ ਵਿਚ ਢਾਲਕੇ ਹਮੇਸ਼ਾ ਸਾਕਾਰਤਮਕ ਸਬਦਾ ਦਾ ਉਚਾਰਣ ਕਰਦੇ ਹਨ। ਉਨਾਂ ਅੱਗੇ ਫਰਮਾਇਆ ਕਿ ਸੱਚ ਦਾ ਬੋਧ ਕਰਨ ਨਾਲ ਹੀ ਆਤਮਾ ਦਾ ਕਲਿਆਣ ਹੁੰਦਾ ਹੈ ਅਤੇ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਾਕੇ ਮੋਕਸ ਤੋ ਮੁਕਤੀ ਪਾਈ ਜਾ ਸਕਦੀ ਹੈ। ਇਨਸਾਨੀ ਜਾਮੇ ਨੂੰ ਸਭ ਜੁਨਾਂ ਤੋ ਸਵਰਸ੍ਰੇਸਠ ਮਨਿੰਆ ਗਿਆ ਹੈ। ਸਿਰਫ ਸੋਚਣ ਸਮਝਣ ਦੀ ਸ਼ਕਤੀ ਇਨਸਾਨ ਨੂੰ ਹੀ ਦਿੱਤੀ ਗਈ ਹੈ। ਮਹਾਂ ਪੁਸ਼ਾ ਦੀ ਸੰਗਤ ਕਰਨ ਨਾਲ ਹੀ ਇਨਸਾਨ ਦੇ ਜੀਵਨ ਵਿਚ ਨਿਖਾਰ ਆਉਦਾ ਹੈ ਅਤੇ ਧਰਤੀ ਸਵਰਗ ਬਨਣ ਲਗ ਪੈਦੀ ਹੈ ਅਤੇ ਸਾਰਾ ਵਾਤਾਵਰਨ ਸੁੰਦਰ ਤੇ ਖੁਸ਼ਹਾਲ ਬਣ ਜਾਦਾ ਹੈ।
ਨਿਰੰਕਾਰੀ ਮਿਸ਼ਨ ਦੇ ਸਮੂਹ ਸੇਵਾਦਾਰਾਂ ਵਲੋ ਇਸ ਵਿਸ਼ਾਲ ਮਾਨਵ ਏਕਤਾ ਸੰਮੇਲਨ ਵਿਚ ਤਨ ਮਨ ਨਾਲ ਸੇਵਾ ਨਿਭਾਈ ਅਤੇ ਦਿਨ ਰਾਤ ਸੇਵਾ ਕਰਕੇ ਸੇਵਾ ਭਾਵਨਾ ਦਾ ਆਪਣਾ ਵੱਡਮੁਲਾ ਯੋਗਦਾਨ ਪਾਇਆ। ਇਸ ਮਿਸ਼ਨ ਦੇ ਸੇਵਾਦਾਰ ਹਮੇਸ਼ਾ ਮਾਨਵਤਾ ਦੀ ਸੇਵਾ ਕਰਨ ਲਈ ਤਤਪਰ ਤਿਆਰ ਰਹਿੰਦੇ ਹਨ। ਇਸ ਅਵਸਰ ਤੇ ਸ੍ਰੀ. ਆਤਮ ਪ੍ਰਕਾਸ, ਖੇਤਰੀ ਸੰਚਾਲਕ, ਸ੍ਰੀ. ਐਸ.ਪੀ.ਦੁੱਗਲ,ਜੋਨਲ ਇਨਚਾਰਜ, ਸ੍ਰੀਂ. ਗਿਰਧਾਰੀ ਲਾਲ ਸਰਮਾ, ਗਿਆਨੀ ਬੰਤ ਸਿੰਘ ਆਦਿ ਪ੍ਰਚਾਰਕਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਤੇ ਬੱਚਿਆ ,ਗੀਤਕਾਰਾ ਤੇ ਕਵੀਆ ਵਲੋ ਵੀ ਆਪਣੇ ਵਿਚਾਰ ਗੀਤਾ ,ਕਵੀਤਾਵਾਂ ਦੇ ਰੂਪ ਵਿਚ ਪੇਸ਼ ਕੀਤੀਆ।
ਸਮਾਗਮ ਦੇ ਅੰਤ ਵਿਚ ਸੰਤ ਨਿਰੰਕਾਰੀ ਮੰਡਲ ਬਰਾਂਚ, ਬਠਿੰਡਾ ਦੇ ਜੋਨਲ ਇੰਚਾਰਜ, ਸ੍ਰੀ.ਐਸ.ਪੀ.ਦੁੱਗਲ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਬਠਿੰਡਾ ਦੀ ਧਰਤੀ ਉਪਰ ਪਾਉਣ ਤੇਸਮੂਹ ਨਿਰੰਕਾਰੀ ਸਾਧ ਸੰਗਤ ਵਲੋ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਜਿਲਿਆ, ਸ਼ਹਿਰਾ, ਕਸਬਿਆਂ ਤੇ ਪਿੰਡਾਂ ਤੋ ਆਈਆਂ ਸਮੂਹ ਸੰਗਤਾ ਦਾ ਧੰਨਵਾਦ ਕੀਤਾ। ਇਸ ਅਵਸਰ ਤੇ ਇਹ ਵਿਸਾਲ ਮਾਨਵ ਏਕਤਾ ਸੰਮੇਲਨ ਕਰਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨ , ਬਠਿੰਡਾ ਵਿਕਾਸ ਅਥਾਰਟੀ, ਜਿਲਾ੍ਹ ਪੁਲਿਸ ਪ੍ਰਸਾਸ਼ਨ, ਅਤੇ ਜਿਲਾ੍ਹ ਪ੍ਰਸ਼ਾਸ਼ਨ ਵਲੋ ਸਹਿਯੋਗ ਦੇਣ ਤੇ ਧੰਨਵਾਦ ਕੀਤਾ । ਸਮੂਹ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।