ਲੁਧਿਆਣਾ-16-ਦਸੰਬਰ-2011: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਨੇ ਮੱਛੀਆਂ ਤੇ ਬਤਖ਼ਾਂ ਦੀ ਏਕੀਕ੍ਰਿਤ ਫਾਰਮਿੰਗ ਲਈ ਬੜੇ ਸਸਤੇ ਅਤੇ ਵਾਤਾਵਰਨ ਸਨੇਹੀ ਪ੍ਰਯੋਗਾਂ ਨੂੰ ਨੇਪਰੇ ਚਾੜ ਕੇ ਕਿਸਾਨਾਂ ਦੀ ਵਰਤੋਂ ਲਈ ਪੇਸ਼ ਕੀਤਾ ਹੈ। ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਆਸ਼ਾ ਧਵਨ ਨੇ ਦੱਸਿਆ ਕਿ ਉਨ•ਾਂ ਨੇ ਨਵੰਬਰ 2010 ਵਿੱਚ ਕੇਂਦਰੀ ਪੋਲਟਰੀ ਵਿਕਾਸ ਸੰਸਥਾ ਬੈਂਗਲੌਰ ਤੋਂ ਖਾਕੀ ਕੈਂਪਬੈਲ ਕਿਸਮ ਦੀਆਂ ਬਤਖਾਂ ਦੇ ਚੂਚੇ ਲਿਆਂਦੇ ਸਨ। ਜਿਨ•ਾਂ ਨੂੰ ਯੂਨੀਵਰਸਿਟੀ ਵਿਖੇ ਸਥਾਨਕ ਜਲਵਾਯੂ ਵਿੱਚ ਬੜੀ ਸਫਲਤਾ ਨਾਲ ਪਾਲਿਆ ਗਿਆ। ਇਨ•ਾਂ ਬਤਖਾਂ ਨੇ ਛੇ ਮਹੀਨੇ ਬਾਅਦ ਆਂਡੇ ਦੇਣੇ ਸ਼ੁਰੂ ਕੀਤੇ। ਯੂਨੀਵਰਸਿਟੀ ਦੇ ਜੈਨੇਟਿਕਸ ਅਤੇ ਐਨੀਮਲ ਬਰੀਡਿੰਗ ਵਿਭਾਗ ਨੇ ਇਨ•ਾਂ ਆਂਡਿਆਂ ਤੋਂ ਪੰਜਾਬ ਵਿੱਚ ਪਹਿਲੀ ਵਾਰ ਸਿਹਤਮੰਦ ਅਤੇ ਪੂਰਨ ਵਿਕਸਿਤ ਚੂਚੇ ਪੈਦਾ ਕੀਤੇ।
ਮੱਛੀਆਂ ਅਤੇ ਬਤਖਾਂ ਦੇ ਏਕੀਕ੍ਰਿਤ ਫਾਰਮਿੰਗ ਇਕਾਈ ਦੇ ਇੰਚਾਰਜ ਅਭਿਸ਼ੇਕ ਸ਼੍ਰੀਵਾਸਤਵ ਨੇ ਇਸ ਨਮੂਨੇ ਬਾਰੇ ਵਿਸਥਾਰ ਵਿੱਚ ਦੱਸਦਿਆਂ ਜਾਣਕਾਰੀ ਦਿੱਤੀ ਕਿ ਮੱਛੀਆਂ ਅਤੇ ਬਤਖਾਂ ਦੇ ਸੰਯੋਗ ਖਰਚਿਆਂ ਨੂੰ ਕਈ ਤਰੀਕੇ ਨਾਲ ਘਟਾਉਂਦਾ ਹੈ। ਇਸ ਨਾਲ ਉਨ•ਾਂ ਦੇ ਆਹਾਰ ਅਤੇ ਖਾਦਾਂ ਦੇ ਖਰਚੇ ਵੀ ਘਟਦੇ ਹਨ। ਬਤਖਾਂ ਅਤੇ ਮੱਛੀਆਂ ਦੋਵਾਂ ਲਈ ਹੀ ਲਾਭਕਾਰੀ ਹੀ ਸਾਬਿਤ ਹੁੰਦਾ ਹੈ। ਬਤਖਾਂ ਦੀਆਂ ਵਿੱਠਾਂ ਸਿੱਧੀਆਂ ਤਾਲਾਬ ਵਿੱਚ ਪੈਂਦੀਆਂ ਹਨ ਜੋ ਕਿ ਖਾਦ ਦਾ ਕੰਮ ਕਰਦੀਆਂ ਹਨ ਅਤੇ ਤਾਲਾਬਾਂ ਵਿੱਚ ਕੁਦਰਤੀ ਆਹਾਰ ਦਾ ਉਤਪਾਦਨ ਵੱਧਦਾ ਹੈ। ਇਸ ਨਾਲ ਮੱਛੀਆਂ ਦੇ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ। ਬਤਖਾਂ ਪਾਣੀ ਵਿੱਚ ਕਈ ਤਰ•ਾਂ ਦੇ ਜੀਵ, ਕੀੜੇ-ਮਕੌੜੇ ਅਤੇ ਪੱਤੇ, ਜੜਾਂ ਆਦਿ ਖਾ ਕੇ ਤਾਲਾਬ ਨੂੰ ਸਾਫ ਰੱਖਦੀਆਂ ਹਨ। ਉਨ•ਾਂ ਦੇ ਤੈਰਨ ਨਾਲ ਤਾਲਾਬ ਦੇ ਪਾਣੀ ਵਿੱਚ ਆਕਸੀਜ਼ਨ ਜ਼ਿਆਦਾ ਮਿਲਦੀ ਰਹਿੰਦੀ ਹੈ ਜੋ ਕਿ ਮੱਛੀਆਂ ਲਈ ਹੋਰ ਫਾਇਦੇਮੰਦ ਹੁੰਦੀ ਹੈ। ਬਤਖਾਂ ਦੇ ਸ਼ੈੱਡ ਵੀ ਤਾਲਾਬ ਦੇ ਕੰਡੇ ਤੇ ਬੜੇ ਸਸਤੇ ਅਤੇ ਕੁਦਰਤੀ ਵਸਤਾਂ ਨਾਲ ਤਿਆਰ ਕੀਤੇ ਜਾ ਸਕਦੇ ਹਨ।
ਇਸ ਨਮੂਨੇ ਨੂੰ ਆਮ ਕਿਸਾਨਾਂ ਵਿੱਚ ਪ੍ਰਚਲਿਤ ਅਤੇ ਪ੍ਰਦਰਸ਼ਿਤ ਕਰਨ ਲਈ ਯੂਨੀਵਰਸਿਟੀ ਨੇ ਮੱਛੀ ਪਾਲਣ ਲਈ ਅਗਾਂਹਵਧੂ ਕਿਸਾਨ ਰਣਜੋਧ ਸਿੰਘ ਗਰੇਵਾਲ, ਪਿੰਡ ਨਾਨੋਕੇ, ਨਾਭਾ ਨੂੰ ਇਨ•ਾਂ ਬਤਖਾਂ ਦੇ ਯੂਨੀਵਰਸਿਟੀ ਵਿੱਚ ਹੀ ਪੈਦਾ ਹੋਏ ਚੂਚੇ ਮੁਹੱਈਆ ਕਰਵਾਏ ਗਏ। ਇਹ ਚੂਚੇ ਯੂਨੀਵਰਸਿਟੀ ਨਾਲ ਜੁੜੇ ਅਗਾਂਵਧੂ ਮੱਛੀ ਪਾਲਕਾਂ ਦੀ ਮਹੀਨਾਵਾਰ ਮੀਟਿੰਗ ਵਿੱਚ ਦਿੱਤੇ ਗਏ। ਮੀਟਿੰਗ ਵਿੱਚ ਸ਼ਾਮਿਲ ਹੋਏ 15 ਕਿਸਾਨਾਂ ਨੇ ਇਸ ਸੰਯੋਜਿਤ ਢਾਂਚੇ ਵਿੱਚ ਆਪਣੀ ਗਹਿਰੀ ਰੁਚੀ ਵਿਖਾਈ ਅਤੇ ਇਸ ਨੂੰ ਅਪਨਾਉਣ ਦੀ ਇੱਛਾ ਜਾਹਰ ਕੀਤੀ। ਉਨ•ਾਂ ਯੂਨੀਵਰਸਿਟੀ ਦੀ ਇਸ ਗੱਲੋਂ ਸ਼ਲਾਘਾ ਵੀ ਕੀਤੀ ਕਿ ਉਨ•ਾਂ ਦਾ ਇਹ ਪ੍ਰਯੋਗ ਸਫਲ ਰਿਹਾ ਹੈ ਅਤੇ ਯੂਨੀਵਰਸਿਟੀ ਕਿਸਾਨਾਂ ਦੇ ਫਾਇਦੇ ਵਾਸਤੇ ਅਜਿਹੇ ਹੰਭਲੇ ਮਾਰਦੀ ਰਹਿੰਦੀ ਹੈ। ਡਾ. ਐਸ. ਕੇ ਕਾਂਸਲ ਨੇ ਇਸ ਮੀਟਿੰਗ ਨੂੰ ਬਤੌਰ ਸੰਯੋਜਕ ਬੜੇ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ।