December 16, 2011 admin

ਤਿੰਨ ਦਿਨਾਂ ਪਸ਼ੁ ਧਨ ਚੈਪੀਂਅਨਸ਼ਿਪ ਸਮਾਪਤ

ਨਿਹੰਗ ਸਿੰਘਾਂ ਤੇ ਘੋੜ ਸਵਾਰਾਂ ਨੇ ਦਿਖਾਏ ਕਰਤੱਵ
ਅੰਮ੍ਰਿਤਸਰ, 16 ਦਸਬੰਰ:ਇਤਿਹਾਸਕ ਪਿੰਡ ਵੱਲਾ ਵਿਖੇ ਪਸ਼ੂ ਪਾਲਣ ਵਿਭਾਗ ਵਲੋਂ ਦਿਹਾਤੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ 7 ਦਸਬੰਰ ਤੋਂ ਸੁਰੂ ਕੀਤੀ 7 ਜਿਲਿਆਂ ਦੀ ਜ਼ੋਨਲ ਪਸ਼ੂ ਧਨ ਚੈਂਪੀਅਨਸ਼ਿਪ ਅੱਜ ਕੈਬਨਿਟ ਮੰਤਰੀ ਸ੍ਰ: ਗੁਲਜਾਰ ਸਿੰਘ ਰਣੀਕੇ ਵਲੋਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਨਾਲ ਅੱਜ ਸਮਾਪਤ ਹੋ ਗਈ। ਮੱਝਾਂ,ਗਾਵਾਂ,ਭੇਡਾਂ,ਬੱਕਰੀਆਂ,ਘੋੜੇ,ਘੋੜੀਆਂ ਦੀਆਂ ਵੱਖ ਵੱਖ 50 ਦੇ ਕਰੀਬ ਕੈਟਾਂਗਰੀਆਂ ਦੇ ਮੁਕਾਬਲਿਆਂ ਵਿੱਚ ਇਨਾਮ ਜਿੱਤਣ ਵਾਲੇ ਪਸ਼ੂ ਪਾਲਕਾਂ ਨੂੰ ਵਧਾਈ ਦਿੰਦੇ ਹੋਏ ਸ੍ਰ: ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਦੇ ਪਹਿਲਾਂ ਜ਼ਿਲ੍ਹਾ ਪੱਧਰ , ਫਿਰ ਜ਼ੋਨਲ ਪੱਧਰ ਤੇ ਅਖੀਰ ਵਿੱਚ ਸਟੇਟ ਪੱਧਰ ਦੇ ਪਸ਼ੂ ਧਨ ਮੁਕਾਬਲੇ ਕਰਵਾਉਣ ਦਾ ਸਿਲਸਿਲਾ ਸੁਰੂ ਕੀਤਾ ।ਜਿਸ ਦਾ ਸਮੁੱਚਾ ਖਰਚਾ ਪੇਂਡੂ ਵਿਕਾਸ  ਤੇ ਪੰਚਾਇਤ ਵਿਭਾਗ ਕਰ ਰਿਹਾ ਹੈ। ਜਦੋਂ ਕਿ ਪਸ਼ੂ ਪਾਲਣ ਵਿਭਾਗ  ਇਹਨਾਂ ਮੇਲਿਆਂ ਦਾ ਆਯੋਜਨ ਕਰਕੇ ਪੂਰੀ ਤਨਦੇਹੀ ਨਾਲ ਵੱਡੀ ਪੱਧਰ ਤੇ ਪਸ਼ੂ ਪਾਲਕਾਂ ਦੀ ਇਸ ਵਿੱਚ ਸਮੂਲੀਅਤ ਕਰਵਾ ਰਿਹਾ ਹੈ। ਇਹੀ ਕਾਰਨ ਹੈ ਕਿ ਇਹ ਪਸ਼ੂ ਧਨ ਮੇਲੇ ਪੰਜਾਬੀਆਂ ਵਿੱਚ ਵਿਸ਼ੇਸ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸ੍ਰ: ਰਣੀਕੇ ਜੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਲੱਖਾਂ ਟਨ ਕਣਕ-ਝੋਨਾਂ ਪੈਦਾ ਕਰਕੇ ਸਮੁੱਚੇ ਮੁਲਕ ਦਾ ਢਿੱਡ ਭਰ ਦਿੱਤਾ ਹੈ ਪਰ ਆਪ ਉਹ ਹਰੇ ਇਨਕਲਾਬ ਦੀਆਂ ਨਾਂਹ -ਪੱਖੀ ਅਲਾਮਤਾਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਖੇਤੀ ਪੈਦਾਵਾਰ ਵਿੱਚ ਖੜੋਤ ਆ ਜਾਣ ਕਾਰਨ ਉਸ ਦੀ ਆਮਦਨ ਲਗਾਤਾਰ ਘੱਟ ਰਹੀ ਹੈ, ਧਰਤੀ ਹੇਠਲਾ ਪਾਣੀ ਉਸ ਦੀ ਪਹੁੰਚ ਤੋਂ ਪਰ੍ਹੇ ਹੁੰਦਾ ਜਾ ਰਿਹਾ ਹੈ।ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਘੱਟ ਰਹੀ ਹੈ। ਕੀਟਨਾਸ਼ਕ,ਨਦੀਨ ਨਾਸ਼ਕ ਜ਼ਹਿਰਾਂ ਤੇ ਰਸਾਇਣਕ ਖਾਦਾਂ ਦੀ ਬੇ-ਤਹਾਸਾ ਵਰਤੋਂ ਨਾਲ ਪੰਜਾਬ ਦਾ ਵਾਤਾਵਰਣ ਗੰਧਲਾ ਹੋ ਰਿਹਾ ਹੈ। ਇਹ ਸਭ  ਕਾਸੇ ਤੋਂ ਨਿਜ਼ਾਤ ਪਾਉਣ ਲਈ ਪਸ਼ੂ ਪਾਲਣ ਧੰਦਾਂ ਹੀ ਪੰਜਾਬ ਦੇ ਕਿਸਾਨਾਂ ਲਈ ਆਸ ਦੀ ਕਿਰਨ ਹੈ। ਇਸ ਲਈ ਪੰਜਾਬ  ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਮੀਨਾਂ ਵੇਚਕੇ ਵਿਦੇਸ਼ਾਂ ਵਿੱਚ ਰੁਲਣ ਦੀ ਬਜਾਏ ਆਧੁਨਿਕ ਲੀਹਾਂ ਤੇ ਪਸ਼ੂ ਪਾਲਣ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ।
                  ਪਸ਼ੂ ਪਾਲਣ ਵਿਭਾਗ  ਦੇ ਡਾਇਰੈਕਟਰ,ਡਾ:ਐਚ.ਐਸ.ਸੰਧਾਂ ਨੇ ਇਸ ਸਮੇਂ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਵਾਰ ਦਾ 17 ਤੋਂ 19 ਦਸੰਬਰ, 2011 ਨੂੰ ਮੁਕਤਸਰ ਵਿਖੇ ਲੱਗਣ ਵਾਲਾ ਨੈਸ਼ਨਲ ਪੱਧਰ ਤੇ ਲੱਗਣ ਵਾਲਾ ਪਸ਼ੂਧਨ ਮੇਲਾ ਇਸ ਵਾਰ ,ਰਾਸ਼ਟਰੀ ਪੱਧਰ ਦਾ ਮੇਲਾ ਹੋਵੇਗਾ।
                    ਮੇਲੇ ਦੇ ਨੋਡਲ ਅਧਿਕਾਰੀ -ਕਮ- ਡਿਪਟੀ ਡਾਇਰੈਕਟਰ,ਡਾ: ਜਗਦੀਸ਼ ਚੰਦਰ ਸ਼ੋਰੀ ਨੇ ਵੱਖ ਵੱਖ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਤਕਰੀਬਨ 10 ਲੱਖ ਰੁਪਏ ਦੇ ਇਨਾਮ ਪਸ਼ੁ ਪਾਲਕਾਂ ਨੂੰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 47 ਕੈਟਾਗਰੀਆਂ ਵਿੱਚ ਕਰਾਏ ਗਏ ਮੁਕਾਬਲਿਆਂ ਨੂੰ ਚੰਗੀ ਤਰਾਂ੍ਹ ਘੋਖਣ,ਪਰਖਣ ਅਤੇ ਜੱਜਮੈਂਟ ਲਈ ਸ੍ਰੀ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣਾਂ ਅਤੇ  ਵੈਟਨਰੀ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ ਤਾਂ ਜੋ ਨਿਰਪੱਖ ਅਤੇ ਸੁਚੱਜੀ ਪਰਖ ਕਰਕੇ ਨਤੀਜਾ ਕੱਢੇ ਜਾ ਸਕਣ। ਘੋੜ ਸਵਾਰ ਨਿਹੰਗ ਸਿੰਘਾਂ ਦੀ ਨੇਜ਼ਾ ਬਾਜ਼ੀ ਅਤੇ ਘੋੜ ਸਵਾਰੀ ਦੇ ਕਰੱਤਵ ਸਨ। ਜਿਸ ਦਾ ਦੂਰ ਦੂਰ ਤੋਂ ਆਏ ਪਸ਼ੂ ਪਾਲਕਾਂ ਅਤੇ ਦਰਸਕਾਂ ਨੇ ਅਨੰਦ ਮਾਣਿਆਂ।ਖੰਭ ਖਲਾਰੇ ਟੱਰਕੀ ਬਰਡ,ਗਰੂਰ ਨਾਲ ਸਿਰ ਉਠਾਏ ਅਸੀਲ ਮੁਰਗੇ ਅਤੇ ਆਕੜ ਕੇ ਖਲੋਤੇ ਬੱਕਰੇ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਅੰਮ੍ਰਿਤਸਰ ਜਿਲੇ ਨੇ 7 ਜਿਲਿਆਂ ਦੇ ਮੁਕਾਬਲੇ ਵਿਚ ਸੱਭ ਤੋਂ ਵੱਧ 89 ਇਨਾਮ ਜਿੱਤੇ ਜਿਸ ਦੀ ਕੁਲ ਰਾਸ਼ੀ 5,26,700/-ਰੁਪਏ, ਦੂਸਰੇ ਸਥਾਨ ਤੇ ਜਿਲਾ ਹੁਸ਼ਿਆਰਪੁਰ ਅਤੇ ਜਲੰਧਰ 37-37 ਇਨਾਮ ਲੈ ਕੇ ਰਹੇ।
                  ਇਸ ਮੇਲੇ ਦੇ ਪ੍ਰਬੰਧ ਵਿੱਚ ਖਾਸ ਗੱਲ ਇਸ ਮੇਲੇ ਦਾ ਪੂਰਾ ਸੰਚਾਲਨ ਕੰਪਿਊਟਰਾਂ ਨਾਲ ਹੋਣਾਂ ਸੀ।ਇਸ ਮੇਲੇ ਦੀ ਸਾਰੀ ਰਜਿਸਟਰੇਸ਼ਨ ਅਤੇ ਰਿੰਗਾਂ ਦਾ ਸਟਾਰਟ ਆਰਡਰ ਆਦਿ ਸਭ ਕੰਪਿਊਟਰਾਂ ਤੋਂ ਨਿਕਲ ਰਿਹਾ ਸੀ ਅਤੇ ਸਰਟੀਫਿਕੇਟ ਵੀ ਕੰਪਿਊਟਰਾਂ ਤੋਂ ਬਣ ਰਹੇ ਸਨ।ਇਸ ਦਾ ਸੌਫਟਵੇਅਰ ਵੀ ਵਿਭਾਗ ਦੇ ਇੱਕ ਵੈਟਨਰੀ ਅਫਸਰ ਨੇ ਬਣਾਇਆ ਹੋਇਆ ਹੈ ਅਤੇ ਇਸ ਨੂੰ ਮੇਲਿਆਂ ਵਿੱਚ ਵੈਟਨਰੀ ਅਫਸਰ ਹੀ ਚਲਾ ਰਹੇ ਹਨ।

Translate »