ਰੈਲੀ ਕਾਮਯਾਬ ਕਰਨ ਲਈ ਜਿਲਾਂ• ਇੰਚਾਰਜ ਨਿਯੁਕਤ ਕੀਤੇ
ਚੰਡੀਗੜ। ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸੱਕਤਰ ਅਤੇ ਪੰਜਾਬ ਰਾਜ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਉਪ ਚੇਅਰਮੈਨ ਸ੍ਰ:ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਆਉਣ ਵਾਲੀ 24 ਦਸੰਬਰ ਨੂੰ ਜਲੰਧਰ ਵਿਖੇ ਹੌਣ ਵਾਲੀ ਭਾਜਪਾ ਦੀ ਰੈਲੀ ਤੋਂ ਬਾਅਦ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਦਾ ਭੋਗ ਪੈ ਜਾਵੇਗਾ। ਗਰੇਵਾਲ ਅੱਜ ਰੈਲੀ ਦੇ ਸਬੰਧ ਵਿੱਚ ਭਾਜਪਾ ਇਨਵੈਸਟਰ ਸੈਲੱ ਦੀ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ। ਉਨਾਂ• ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ ਪੰਜ ਸਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦਾ ਕਾਂਗਰਸ ਪਾਸ ਕੋਈ ਜਵਾਬ ਨਹੀਂ ਹੈ। ਭ੍ਰਿਸ਼ਟਾਚਾਰ ਅਤੇ ਮਹਿੰਗਾਈ ਵਿੱਚ ਰਿਕਾਰਡ ਕਾਇਮ ਕਰਨ ਵਾਲੀ ਕਾਂਗਰਸ ਪਾਰਟੀ ਕੋਲ ਅੱਜ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਕਾਂਗਰਸ ਨੇ ਹਮੇਸ਼ਾ ਹੀ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਨੂੰ ਅਪਣਾ ਕੇ ਕੰਮ ਕੀਤਾ ਹੈ। ਇਸ ਮੌਕੇ ਤੇ ਬੌਲਦੇ ਹੋਏ ਭਾਜਪਾ ਇਨਵੈਸਟਰ ਸੈਲੱ ਦੇ ਸੂਬਾ ਪ੍ਰਧਾਨ ਨਿਪਨ ਸ਼ਰਮਾ ਨੇ ਕਿਹਾ ਕਿ ਜਲੰਧਰ ਰੈਲੀ ਨੂੰ ਲੈਕੇ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਨਵੈਸਟਰ ਸੈਲੱ ਦੇ ਜਰਨਲ ਸਕਤੱਰ ਸੰਦੀਪ ਸ਼ਰਮਾ ਨੇ ਦਸਿੱਆ ਕਿ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਪਾਰਟੀ ਨੇਤਾ ਪਿੰਡ ਅਤੇ ਕਸਬਾ ਪੱਧਰ ਦਾ ਦੌਰਾ ਕਰ ਰਹੇ ਹਨ। ਉਨਾਂ• ਦਸਿੱਆ ਕਿ ਅੱਜ ਦੀ ਮੀਟਿੰਗ ਦੌਰਾਨ ਰੈਲੀ ਨੂੰ ਸਫਲ ਬਣਾਉਣ ਲਈ ਇਨਵੈਸਟਰ ਸੈਲੱ ਵਲੋਂ ਜਿਲਾ ਪ੍ਰਭਾਰਿਆਂ ਦੀ ਨਿਯੁਕਤੀ ਵੀ ਕੀਤੀ ਗਈ। ਜਿਸ ਅਨੂਸਾਰ ਵਰਿੰਦਰ ਖੰਨਾ ਨੂੰ ਪਟਿਆਲਾ,ਫਤਿਹਗੜ ਸਾਹਿਬ, ਅਜੈ ਜੋਸ਼ੀ ਨੂੰ ਜਲੰਧਰ ਅਤੇ ਹੋਸ਼ਿਆਰਪੁਰ, ਦਵਿੰਦਰ ਸਿੰਘ ਨੂੰ ਲੁਧਿਆਣਾ,ਜਗਰਾਂÀ ਅਤੇ ਖੰਨਾ, ਅਸ਼ਵਨੀ ਸ਼ਰਮਾ ਨੂੰ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ, ਸਤਪਾਲ ਗੁਪਤਾ ਨੂੰ ਸੰਗਰੂਰ ਅਤੇ ਸੁਨਾਮ, ਅਨੂਪ ਗੁਪਤਾ ਨੂੰ ਰੋਪੜ ਜਿਲੇ ਦਾ ਇੰਚਾਰਜ ਥਾਪਿਆ ਗਿਆ ਹੈ। ਇਸੇ ਤਰਾਂ ਮੱਖਣ ਬਾਲਾ ਨੂੰ ਬਠਿੰਡਾ, ਮੋਗਾ ਅਤੇ ਬਰਨਾਲਾ, ਅਮਰਦੀਪ ਸ਼ਰਮਾ ਨੂੰ ਰੋਪੜ, ਕਰਮਵੀਰ ਮਹਿਤਾ ਨੂੰ ਫਰੀਦਕੋਟ, ਫਿਰੋਜਪੁਰ, ਫਾਜਿਲਕਾ, ਵਿਨੈ ਗੁਪਤਾ ਪਠਾਨਕੋਟ,ਗੁਰਦਾਸਪੁਰ ਅਤੇ ਮੁਕੇਰਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ।