December 16, 2011 admin

ਦੇਸ਼ ਸਿਰ ਭ੍ਰਿਸ਼ਟਾਚਾਰ ਤੇ ਘਪਲਿਆਂ ਦੀ ਪੰਡ ਪਾਉਣ ਵਾਲੀ ਕਾਂਗਰਸ ਨੇ ਡਾ. ਅੰਬੇਦਕਰ ਦੇ ਆਦਰਸ਼ਾਂ ਨੂੰ ਡੂੰਘੀ ਸੱਟ ਮਾਰੀ : ਚੰਦੂਮਾਜਰਾ

ਫਤਿਹਗੜ• ਸਾਹਿਬ, 16 ਦਸੰਬਰ ()  : ਗਰੀਬਾਂ ਅਤੇ ਪਛੜੇ ਸਮਾਜ ਦੇ ਹਿੱਤਾਂ ਦੀ ਰਾਖੀ ਦੇ ਫੋਕੇ ਦਾਅਵੇ ਕਰਨ ਵਾਲੀ ਕਾਂਗਰਸ ਪਾਰਟੀ ਨੇ ਦੇਸ਼ ਦੀ ਜਨਤਾ ਸਿਰ ਪਾਈ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਦੀ ਪੰਡ ਨਾਲ ਸੰਵਿਧਾਨ ਦੇ ਘਾੜੇ ਡਾ. ਭੀਮ ਰਾਓ ਅੰਬੇਦਕਰ ਦੇ ਆਦਰਸ਼ਾਂ ਨੂੰ ਡੂੰਘੀ ਸੱਟ ਮਾਰੀ ਹੈ। ਕਾਂਗਰਸ ਸਰਕਾਰਾਂ ਨੇ ਦਲਿਤ ਸਮਾਜ ਨੂੰ ਹਮੇਸ਼ਾਂ ਆਪਣੇ ਵੋਟ ਬੈਂਕ
ਵਜੋਂ ਵਰਤਿਆਂ ਪਰ ਇਨ•ਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਨਾ ਹੀ ਇਨ•ਾਂ ਕੋਲ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਇਨ•ਾਂ ਦੀ ਅਜਿਹਾ ਕੁੱਝ ਕਰਨ ਦੀ ਮਨਸ਼ਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ  ਬੀਤੀ ਸ਼ਾਮ ਡਾ. ਬੀ ਆਰ ਅੰਬੇਦਕਰ ਸੋਸ਼ਲ ਵੈਲਫੇਅਰ ਕਲਚਰਲ ਐਂਡ ਸਪੋਰਟਸ ਕਲੱਬ ਵਲੋਂ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
      ਪ੍ਰੋ .ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਲੱਕ ਤੋੜਵੀਂ ਮਹਿੰਗਾਈ ਨਾਲ ਜਿਥੇ ਆਮ ਆਦਮੀ ਨੂੰ  ਦੋ ਵਕਤ ਦੀ ਰੋਟੀ ਜੁਟਾਉਣਾ ਮੁਸ਼ਕਿਲ ਹੋ ਚੁੱਕਿਐ ਉਥੇ ਹੀ ਬੱਚਿਆਂ ਨੂੰ ਮਿਆਰੀ  ਸਿਹਤ ਤੇ ਸਿੱਖਿਆ ਜਿਹੀਆਂ ਬੁਨਿਆਦੀ ਸਹੂਲਤਾਂ ਲੈਣੀਆਂ ਵੀ ਟੀਸੀ ਵਾਲਾ ਬੇਰ ਬਣ ਚੁੱਕੀਆਂ ਹਨ। ਉਨ•ਾਂ ਕਿਹਾ ਕੇਂਦਰ ਨੇ ਗਰੀਬਾਂ ਨੂੰ ਬਚਾਉਣ ਵਾਲੀ ਨਹੀਂ ਬਲਕਿ ਅਮੀਰਾਂ ਨੂੰ ਪਾਲਣ ਵਾਲੀਆਂ ਨੀਤੀਆਂ ਬਣਾ ਕੇ ਕਾਂਗਰਸ ਵਲੋਂ ਗਰੀਬਾਂ ਦੀ ਹਮਦਰਦ ਪਾਰਟੀ ਅਖਵਾਉਣ ਦਾ ਪਹਿਨਿਆ ਅਖੌਤੀ ਬੁਰਕਾ ਅੱਜ ਦੁਨੀਆਂ ਸਾਹਮਣੇ ਲੀਰੋ ਲੀਰ ਹੋ ਚੁੱਕਿਆ ਹੈ। ਉਨ•ਾਂ ਕਿਹਾ ਕਿ ਅੱਜ ਅਤਿ ਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰਖ ਦਿੱਤਾ ਹੈ। ਕੇਂਦਰ ਸਰਕਾਰ ਭਾਵੇਂ  ਮਹਿੰਗਾਈ ਦੇ ਸਤਾਏ ਲੋਕਾਂ ਦਾ ਗੁੱਸਾ ਸੂਬਾ ਸਰਕਾਰਾਂ ‘ਤੇ ਟਾਲਣ ਦਾ ਯਤਨ ਕਰ ਰਹੀ ਹੈ ਪਰ ਅਜਿਹਾ ਕਰਕੇ ਉਹ
ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀ। ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਅੱਜ ਗਰੀਬ ਤੇ ਅਮੀਰ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਸਿਰਫ਼ ਆਪਣੇ ਵਿਚੋਲਿਆਂ ਨੂੰ ਪਾਲਣ ਵਾਲੀ ਸਰਕਾਰ ਸਾਬਤ ਹੋ ਰਹੀ ਹੈ।
      ਭ੍ਰਿਸ਼ਟਾਚਾਰ ਬਾਰੇ ਬੋਲਦਿਆਂ ਉਨ•ਾਂ ਕਿਹਾ ਕਿ ਕੇਂਦਰ ਨੇ ਦੇਸ਼ ਦੀ ਸਰਵਉਚ ਅਦਾਲਤ ਦੇ ਵਾਰ ਵਾਰ ਕੀਤੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਵਿਦੇਸ਼ੀ ਬੈਂਕਾਂ ਵਿਚਲੇ ਖਾਤਾਧਾਰਕਾਂ ਦੇ ਨਾਂ ਅੱਜ ਤੱਕ  ਨਸ਼ਰ ਨਹੀਂ ਕੀਤੇ, ਜਿਸ ਨਾਲ ਕਾਂਗਰਸ ਪਾਰਟੀ ਖੁਦ ਸ਼ੱਕ ਦੇ ਘੇਰੇ ਵਿਚ ਆ ਚੁੱਕੀ ਹੈ।  ਉਨ•ਾਂ ਕਿਹਾ ਕੇਂਦਰ ਭਾਵੇਂ ਇਹ ਨਾਂ ਲਕੋਣ ਲਈ ਜਿੰਨੇ ਮਰਜ਼ੀ ਹੱਥਕੰਡੇ
ਅਪਣਾਵੇ ਪਰ ਲੋਕ ਇਹ ਭਲੀ ਭਾਂਤ ਜਾਣ ਚੁੱਕੇ ਹਨ ਕਿ ਦੇਸ਼ ਦੀ ਜਨਤਾ ਦਾ ਖੂਨ ਪਸੀਨੇ ਨਾਲ ਕਮਾਇਆ ਪੈਸਾ ਵਿਦੇਸ਼ੀ ਬੈਂਕਾਂ ਵਿਚ ਜਮ•ਾਂ ਕਰਨ ਵਾਲੀ ਇਕੋ ਇਕ ਪਾਰਟੀ ਕਾਂਗਰਸ ਹੈ।
      ਇਸ ਮੌਕੇ ਇੰਦਰਪਾਲ ਸਿੰਘ ਗੁਜਰਾਲ ਪ੍ਰਧਾਨ ਐਂਟੀ ਕੁਰੱਪਸ਼ਨ ਸੁਸਾਇਟੀ ਪੰਜਾਬ, ਵਿਨੋਦ ਕੁਮਾਰ ਸੱਭਰਵਾਲ ਚੇਅਰਮੈਨ ਡਾ. ਬੀ ਆਰ ਅੰਬੇਦਕਰ ਸੋਸ਼ਲ ਕਲੱਬ, ਉਘੇ ਸਮਾਜ ਸੇਵਕ ਨਰੇਸ਼ ਵੈਦ, ਵਿਜੇ ਕੁਮਾਰ ਪ੍ਰਧਾਨ ਡਾ. ਅੰਬੇਦਕਰ ਕਲੱਬ, ਮਨਜਿੰਦਰ ਸਿੰਘ ਲੱਕੀ, ਦਵਿੰਦਰ ਸਿੰਘ ਪੱਪੂ ਜ਼ਿਲ•ਾ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਰਾਜੂ, ਐਸ ਐਨ ਸ਼ਰਮਾ
ਜ਼ਿਲ•ਾ ਪ੍ਰਧਾਨ ਭਾਜਪਾ, ਹਰੀਸ਼ ਅਗਰਵਾਲ ਮੰਡਲ ਪ੍ਰਧਾਨ ਸਰਹੰਦ ਭਾਜਪਾ, ਬੀਬੀ ਸੁਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਬਲਜੀਤ ਸਿੰਘ ਭੁੱਟਾ ਡਾਇਰੈਕਟਰ ਸਟੇਟ ਕੁਆਪਰੇਟਿਵ ਬੈਂਕ, ਪ੍ਰਦੀਪ ਗਿੱਲ, ਰਵੀ ਕੁਮਾਰ ਵੈਦ, ਅਮਰਜੀਤ ਸਿੰਘ, ਮਾਸਟਰ ਪੂਰਨ ਚੰਦ ਸਹਿਗਲ ਸਣੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Translate »