December 16, 2011 admin

ਇਨਟੈਕ ਚੈਪਟਰ ਅੰਮ੍ਰਿਤਸਰ ਦੇ ਸਕੂਲ ਕਲੱਬਾਂ ਵੱਲੋˆ ਵਿਰਾਸਤ ਦੀ ਜਾਣਕਾਰੀ ਸਬੰਧੀ ਗਤੀਵਿਧੀਆਂ

ਅੰਮ੍ਰਿਤਸਰ, 16 ਦਸੰਬਰ – ਇਨਟੈਕ ਚੈਪਟਰ ਅੰਮ੍ਰਿਤਸਰ ਦੇ ਸਕੂਲ ਕਲੱਬਾਂ ਦੀਆਂ ਸਲਾਨਾ ਗਤੀਵਿਧੀਆਂ ਦੇ ਪ੍ਰੋਗਰਾਮ ਅਧੀਨ 18 ਦਸੰਬਰ ਤੋˆ 23 ਦਸੰਬਰ ਤੱਕ ਵਿਦਿਆਰਥੀਆਂ ਦੀਆਂ ਵਿਰਾਸਤ ਸਬੰਧੀ ਕੁੱਝ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨਟੈਕ ਸਕੂਲ ਹੈਰੀਟੇਜ ਕਲੱਬਾਂ ਦੇ ਕੋਆਰਡੀਨੇਟਰ ਸ੍ਰੀ ਅੰਮ੍ਰਿਤ ਮੰਨਣ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ 18 ਦਸੰਬਰ ਐਤਵਾਰ ਨੂੰ ਵਿਰਾਸਤੀ ਥਾਵਾਂ ਦੀ ਸੈਰ ਕਰਵਾਉਣ ਲਈ ਵਿਦਿਆਰਥੀਆਂ ਨੂੰ ਸਰਾਏ ਅਮਾਨਤ ਖਾਂ, ਪੁੱਲ ਕੰਜਰੀ ਅਤੇ ਪ੍ਰੀਤ ਨਗਰ ਲਿਜਾਇਆ ਜਾਵੇਗਾ। 20 ਦਸੰਬਰ ਨੂੰ ਐਸ.ਐਲ.ਭਵਨ ਸਕੂਲ ਵਿਖੇ ਵਿਦਿਆਰਥੀਆਂ ਦੇ ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਤੇ ਅਧਾਰਿਤ ਕਵਿਤਾ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਰਜਿਸਟਰੇਸ਼ਨ ਉਸੇ ਦਿਨ ਸਵੇਰੇ 9:30 ਵਜੇ ਹੋਵੇਗੀ। ਹਰ ਇੱਕ ਸਕੂਲ ਦਾ ਇੱਕ ਵਿਦਿਆਰਥੀ ਜੋ  ਕਿ ਛੇਵੀˆ ਤੋˆ ਦਸਵੀˆ ਸ਼੍ਰੇਣੀ ਤੱਕ ਦਾ ਹੋਵੇ ਇਸ ਵਿੱਚ ਭਾਗ ਲੈ ਸਕਦਾ ਹੈ। 22 ਦਸੰਬਰ ਨੂੰ ਇੱਕ ਪੇˆਟਿੰਗ ਮੁਕਾਬਲਾ ਰਾਮ ਬਾਗ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਛੇਵੀˆ ਤੋˆ ਅਠਵੀˆ ਸ਼੍ਰੇਣੀ ਅਤੇ ਨੌਵੀˆ, ਦਸਵੀˆ ਸ਼੍ਰੇਣੀ ਦੇ ਤਿੰਨ-ਤਿੰਨ ਵਿਦਿਆਰਥੀ ਕੁੱਲ ਛੇ ਵਿਦਿਆਰਥੀ ਭਾਗ ਲੈ ਸਕਦੇ ਹਨ। ਰਜਿਸ਼ਟਰੇਸ਼ਨ ਉਸੇ ਦਿਨ ਸਵੇਰੇ 10:00 ਵਜੇ ਹੋਵੇਗੀ। 23 ਦਸੰਬਰ ਨੂੰ ਹੈਰੀਟੇਜ ਵਾਕ ਕਰਵਾਇਆ ਜਾਵੇਗਾ, ਜੋ ਕਿ ਜਲ੍ਹਿਆਂਵਾਲੇ ਬਾਗ ਤੋˆ ਸਵੇਰੇ 8:45 ਵਜੇ ਸ਼ੁਰੂ ਹੋਵੇਗਾ। ਹਰ ਇੱਕ ਕਲੱਬ ਦੇ 10 ਵਿਦਿਆਰਥੀ ਸਕੂਲ ਯੂਨੀਫਾਰਮ ਵਿੱਚ ਇਸ ਵਾਕ ਵਿੱਚ ਆਪਣੇ ਅਧਿਆਪਕ  ਸਮੇਤ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਲੱਬਾਂ ਦੇ ਕੋਆਰਡੀਨੇਟਰ ਨਾਲ ਮੋਬਾਇਲ ਨੰ: 94632-24535 ਤੇ ਸੰਪਰਕ ਕੀਤਾ ਜਾਵੇ।
 

Translate »