December 16, 2011 admin

ਜਿਲ੍ਹੇ ਦੇ ਸਾਰੇ ਪ੍ਰਾਈਵੇਟ ਕਾਲਜ 48 ਘੰਟੇ ਲਈ ਫਿਰ ਬੰਦ|

ਕੱਲ੍ਹ ਹਾਲ ਗੇਟ ਵਿਖੇ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ- ਪ੍ਰੋ.ਸੇਖੋਂ
                ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ 72 ਘੰਟੇ ਲਈ ਸਿੱਖਿਆ ਬੰਦ ਤੋਂ ਬਾਦ ਵੀ ਸਰਕਾਰ ਦੀ ਕੁੰਭਕਰਨੀ ਨੀਂਦ ਨਹੀ ਖੁੱਲ੍ਹੀ , ਜਿਸ ਕਰਕੇ ਮਜਬੂਰਨ ਵੱਸ ਜੁਆਇੰਟ ਐਕਸਨ ਕ੍ਰਮੇਟੀ ਨੂੰ ਕੱਲ੍ਹ ਲੁਧਿਆਣੇ ਵਿੱਚ ਮੀਟਿੰਗ ਕਰਕੇ ਬੰਦ ਦੇ ਸੱਦੇ ਨੂੰ ਅਗਲੇ 48 ਘੰਟੇ ਲਈ ਵਧਾਉਣਾ ਪਿਆ, ਜਿਸ ਕਰਕੇ ਪੰਜਾਬ ਦੇ ਸਾਰੇ ਗੈਰ-ਸਰਕਾਰੀ ਕਾਲਜ 16 ਅਤੇ 17 ਦਸੰਬਰ ਫਿਰ ਬੰਦ ਰਹਿਣਗੇ| ਇਸ ਕੜੀ ਤਹਿਤ ਹੀ ਅੱਜ ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਦੁਆਰਾ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਮੰਦਭਾਗੇ ਰਵੱਈਏ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਕੀਤੀ ਗਈ|
                    ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਉਹਨਾਂ ਦੀਆ ਜਾਇਜ਼ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ| ਜਿਸ ਕਰਕੇ ਹੀ ਇੱਕ ਵਾਰ ਫਿਰ ਉਹਨਾਂ ਦੀ ਜਥੇਬੰਦੀ ਨੂੰ ਫਿਰ ਤੋਂ ਦੋ ਦਿਨ ਲਈ ਕਾਲਜ ਬੰਦ ਕਰਨਾ ਪਿਆ| ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੱਲ੍ਹ 17 ਦਸੰਬਰ ਨੂੰ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਨਾਂ ਵਿਚਾਰਿਆ ਗਿਆ ਤਾਂ 23 ਦਸੰਬਰ ਨੂੰ ਸਰਦਾਰਨੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਦੇ ਹਲਕੇ ਬਠਿੰਡਾ ਵਿੱਚ ਇੱਕ ਸਟੇਟ ਪੱਧਰ ਦੀ ਵੱਡੀ ਰੈਲੀ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਅਹਿਸਾਸ ਕਰਵਾਇਆ ਜਾਵੇਗਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਹ ਹਲਕੇ ਉਹਨਾਂ ਲਈ ਆਉਣ ਵਾਲੇ ਸਮੇਂ ਵਿੱਚ ਸੁਰਿੱਖਅਤ ਨਹੀਂ ਹੋਣਗੇ| ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦੀ ਜਥੇਬੰਦੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਰੱਖਦੀ , ਪਰ ਫਿਰ ਵੀ ਜਿਹੜੀ ਵੀ ਮੌਜੂਦਾ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰੇਗੀ ਉਸਦੇ ਵਿਰੁੱਧ ਉਹ ਜਰੂਰ ਲੋਕਾਂ ਨੂੰ ਲਾਮਬੰਦ ਕਰਨਗੇ|                   ਪ੍ਰੋ.ਸੇਖੋਂ ਨੇ ਕਿਹਾ ਕਿ ਇਹਨਾਂ ਪੰਜ ਦਿਨਾਂ ਦੇ ਬੰਦ ਲਈ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਇਹ ਰਾਹ ਅਪਣਾਉਣ ਲਈ ਮਜ਼ਬੂਰ ਕਰ ਦਿੱਤਾ ਹੈ| ਇਸ ਲਈ ਇਸ ਕਾਰਵਾਈ ਰਾਹੀ ਜੋ ਵੀ ਪ੍ਰੇਸਾਨੀ ਲੋਕਾਂ ਨੂੰ ਹੋ ਰਹੀ ਹੈ , ਉਸ ਲਈ ਸਰਕਾਰ ਜੁੰਮੇਵਾਰ ਹੈ| ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਵਾਲੀਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆ ਤਾਂ ਉਹ ਸਘੰਰਸ ਨੂੰ ਹੋਰ ਤਿੱਖਾ ਕਰਨਗੇ ਅਤੇ ਸਿੱਖਿਆ ਦੇ ਹੋ ਰਹੇ ਨੁਕਸਾਨ ਲਈ ਸਰਕਾਰ ਜ਼ੁੰਮੇਵਾਰ ਹੋਵੇਗੀ|
 ਪ੍ਰੋ.ਸੇਖੋਂ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀਆ ਮੁੱਖ ਮੰਗਾਂ ਜਿੰਨਾਂ ਵਿੱਚ ਪੈਨਸ਼ਨ ਗਰੈਚੁਟੀ ਲਾਗੂ ਕਰਨਾ, ਭਰਤੀ ਉੱਪਰ ਲੱਗੀ ਰੋਕ ਨੂੰ ਹਟਾਉਣਾ, ਜਨਵਰੀ 2006 ਤੋਂ ਨਵੇਂ ਸਕੇਲਾਂ ਦੀ ਬਕਾਇਆ ਰਾਸ਼ੀ ਅਦਾ ਕਰਨਾ,     ਰਿਫਰੈਸ਼ਰ ਕੋਰਸ ਦੀ ਛੋਟ ਯੂ.ਜੀ.ਸੀ ਅਨੁਸਾਰ ਦਸੰਬਰ 2010 ਤੱਕ ਕਰਨਾ, ਅਨਕਵਰਡ ਅਧਿਆਪਕਾਂ ਨੂੰ ਸਰਵਿਸ ਸਕਿਉਰਟੀ ਐਕਟ ਅਧੀਨ ਲਿਆਉਣਾ ਅਤੇ ਕਾਲਜਾਂ ਵਿੱਚ ਕੰਮ ਕਰਦੇ ਗੈਰ-ਅਧਿਆਪਕ ਅਮਲੇ ਨੂੰ 01-01-2006 ਤੋਂ ਪੇ ਸਕੇਲ ਲਾਗੂ ਕਰਨਾ ਉਹਨਾਂ ਦੀਆਂ ਮੁੱਖ ਮੰਗਾਂ ਹਨ|
                      ਪ੍ਰੋ.ਸੇਖੋਂ ਨੇ ਕਿਹਾ ਕਿ ਕੱਲ੍ਹ ਇੱਕ ਜਿਲ੍ਹਾ ਪੱਧਰ ਦੀ ਰੈਲੀ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਕੀਤੀ ਜਾਵੇਗੀ| ਜਿਸ ਵਿੱਚ ਜਿਲ੍ਹੇ ਦੇ ਬਾਕੀ ਸਾਰੇ ਕਾਲਜਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਮੈਂਬਰ ਹਿੱਸਾ ਲੈਣਗੇ ਅਤੇ ਉਸਤੋਂ ਉਪਰੰਤ ਹਾਲ ਗੇਟ ਅੰਮ੍ਰਿਤਸਰ ਵਿਖੇ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ ਤਾਂ ਕਿ ਇਸ ਸੁੱਤੀ ਹੋਈ ਸਰਕਾਰ ਨੂੰ ਸੇਕ ਦੇ ਕੇ ਜਗਾਇਆ ਜਾ ਸਕੇ| ਉਹਨਾਂ ਦੱਸਿਆ ਕਿ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਪੂਰਨ ਤੌਰ ਤੇ ਬੰਦ ਰਹੇ ਅਤੇ ਕਾਲਜਾਂ ਵਿੱਚ ਰੋਸ ਰੈਲੀਆ ਅਤੇ ਧਰਨੇ ਦਿੱਤੇ ਗਏ| ਜਿਲ੍ਹੇ ਦੇ ਬਾਕੀ ਕਾਲਜ ਯੂਨਿਟਾਂ ਦੇ ਪ੍ਰਧਾਨ ਜਿੰਨ੍ਹਾਂ ਵਿੱਚ ਪ੍ਰੋ. ਪੂਨਮ ਰਾਮਪਾਲ ਪ੍ਰਧਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਪ੍ਰੋ. ਸਤਵੰਤ ਪ੍ਰਧਾਨ ਡੀ.ਏ.ਵੀ ਕਾਲਜ ਆਫ ਐਜੂਕੇਸਨ, ਪ੍ਰੋ. ਐਸ.ਐਸ ਰੰਗੀ ਪ੍ਰਧਾਨ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋ.ਹਰਜਿੰਦਰ ਕੌਰ ਸਕੱਤਰ ਖਾਲਸਾ ਕਾਲਜ ਫਾਰ ਵੂਮੈਨ, ਪ੍ਰੋ. ਪ੍ਰੇਮ ਪ੍ਰਧਾਨ ਸਹਿਯਾਦਾ ਨੰਦ ਕਾਲਜ ਅਤੇ ਪ੍ਰੋ. ਡੀ.ਕੇ ਵਾਲੀਆ ਪ੍ਰਧਾਨ ਹਿੰਦੂ ਸਭਾ ਕਾਲਜ ਨੇ ਆਪਣੇ – ਆਪਣੇ ੇ ਸਾਥੀਆਂ ਸਮੇਤ ਕਾਲਜਾਂ ਵਿੱਚ ਧਰਨੇ ਅਤੇ ਰੈਲੀਆ ਕੀਤੀਆ| ਰੈਲੀ ਨੂੰ ਪ੍ਰੋ.ਸੇਖੋਂ ਤੋ ਇਲਾਵਾ ਰੈਲੀ ਨੂੰ ਪ੍ਰੋ.ਵਾਲੀਆ, ਪ੍ਰੋ.ਗੁਰਜੀਤ ਸਿੰਘ ਸਿੱਧੂ , ਪ੍ਰੋ.ਦਰਸ਼ਨਦੀਪ ਅਰੋੜਾ, ਪ੍ਰੋ.ਰੰਧਾਵਾ ਅਤੇ ਨਾਨ-ਟੀਚਿੰਗ ਦੇ ਸਕੱਤਰ ਸ੍ਰੀ ਰਾਜੀਵ ਸ਼ਰਮਾ ਨੇ ਵੀ ਸੰਬੋਧਨ ਕੀਤਾ|

Translate »