ਅੰਮ੍ਰਿਤਸਰ 17 ਦਸੰਬਰ – ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਹਰਪਾਲ ਸਿੰਘ ਭਾਟੀਆ ਜਿਹੜੇ ਬੀਤੇ ਦਿਨੀਂ ਦਿੱਲੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਨਾਂ ਦੀ ਜਲਦੀ ਸਿਹਤਯਾਬੀ ਅਤੇ ਚੜਦੀ ਕਲਾ ਵਾਸਤੇ ਵੱਖ ਵੱਖ ਵਪਾਰਕ ਜਥੇਬੰਦੀਆਂ ਵਲੋਂ ਗੁਰਦੁਆਰਾ ਸੰਤੋਖ ਸਰ ਟਾਹਲੀ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਕੀਤੀ ਗਈ। ਜਿਕਰਯੋਗ ਹੈ ਕਿ ਇਸ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ ਕਰਮੋ ਡਿਊੜੀ ਚੌਂਕ ਐਸੋਸੀਏਸ਼ਨ,ਟਾਹਲੀ ਸਾਹਿਬ ਬਜ਼ਾਰ ਐਸੋਸੀਏਸ਼ਨ,ਆਲ ਵਪਾਰ ਮੰਡਲ,ਨਿਊ ਕਲਾਥ ਮਾਰਕੀਟ ਐਸੋਸੀਏਸ਼ਨ,ਦੁਰਗਾ ਮਾਰਕੀਟ ਐਸੋਸੀਏਸ਼ਨ,ਹਰਚਰਨਦਾਸ ਬਜਾਰ ਮਾਰਕੀਟ,ਕਸ਼ਮੀਰੀ ਪੰਡਤਾਂ ਵਾਲੀ ਗਲੀ ਦੇ ਦੁਕਾਨਦਾਰਾਂ ਦੀ ਜਥੇਬੰਦੀ ਅਤੇ ਪ੍ਰਤਾਪ ਬਜ਼ਾਰ ਐਸੋਸੀਏਸ਼ਨ ਦੇ ਨੁਮਾਇੰਦੇ ਸਾਧੂ ਸਿੰਘ ਭਾਟੀਆ,ਗਿੰਨੀ ਭਾਟੀਆ,ਨਰਿੰਦਰ ਰਤਨ,ਮੋਤੀ ਭਾਟੀਆ,ਜਤਿੰਦਰ ਬੱਬੂ,ਕੁਕੂ ਭਾਟੀਆ,ਮਿੰਕੂ ਭਾਟੀਆ,ਰਿੱਕੀ ਭਾਟੀਆ ਅਤੇ ਹਰਪ੍ਰੀਤ ਸਿੰਘ ਭਾਟੀਆ ਆਦਿ ਮੌਜੂਦ ਸਨ।