ਮਿੱਟੀ ਦੇ ਤੇਲ ਦੀ ਵੰਡ ‘ਚ ਪਾਰਦਰਸ਼ਤਾ ਲਿਆਉਣ ਪਿੱਛੋਂ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਅਨਾਜ ਨੂੰ ਵੀ ਵੈਬ ‘ਤੇ ਟਰੈਕ ਕਰਨ ਦੀ ਸਹੂਲਤ ਦਿੱਤੀ
ਚੰਡੀਗੜ•, ੧੭ ਦਸੰਬਰ:
ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜਨਤਕ ਵੰਡ ਪ੍ਰਣਾਲੀ ‘ਚ ਪਾਰਦਰਸ਼ਤਾ ਲਿਆਉਣ ਦੇ ਇਰਾਦੇ ਨਾਲ ਮਿੱਟੀ ਦੇ ਤੇਲ ਪਿੱਛੋਂ ਹੁਣ ਆਟਾ-ਦਾਲ ਸਕੀਮ ਦੀ ਵੰਡ ‘ਚ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਹੈ। ਇਸ ਸਕੀਮ ਤਹਿਤ ਲੋਕਾਂ ਨੂੰ ਮਿਲਣ ਵਾਲੇ ਅਨਾਜ ਦੀ ਸਟੋਰ ਤੋਂ ਵੰਡ ਕੇਂਦਰ ਤੱਕ ਪਹੁੰਚ ਬਾਰੇ ਲੋਕ ਇੰਟਰਨੈਟ ‘ਤੇ ਨਿਗ•ਾ ਰੱਖ ਸਕਣਗੇ।
ਸ. ਕੈਰੋਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਨਤਕ ਵੰਡ ਪ੍ਰਣਾਲੀ ਦੇ ਅਨਾਜ ਦੇ ਟਰੱਕ ਦੀ, ਚਲਣ ਵਾਲੀ ਥਾਂ ਤੋਂ ਲੈ ਕੇ ਰੁਕਣ ਤੱਕ ਦੀ ਗਤੀਵਿਧੀ ‘ਤੇ ਨੈਟ ਰਾਹੀਂ ਨਿਗ•ਾ ਰੱਖ ਸਕਦਾ ਹੈ। ਉਨ•ਾਂ ਦੱਸਿਆ ਕਿ ਆਟਾ-ਦਾਲ ਸਕੀਮ ਦੇ ਅਨਾਜ ਦੀ ਢੋਆ-ਢੁਆਈ ਕਰਨ ਵਾਲੇ ਟਰੱਕਾਂ ‘ਤੇ ਜੀ.ਪੀ.ਐਸ. (ਗਲੋਬਲ ਪੁਜ਼ੀਸ਼ਨਿੰਗ ਸਿਸਟਮ) ਲਾਇਆ ਗਿਆ ਹੈ, ਜਿਸ ਰਾਹੀਂ ਟਰੱਕ ਦੀ ਗਤੀਵਿਧੀ ਵੇਖੀ ਜਾ ਸਕਦੀ ਹੈ। ਟਰੱਕ ਦੇ ਮਿੱਥੇ ਰੂਟ ਤੋਂ ਲਾਂਭੇ ਹੋਣ ਅਤੇ ਹੇਰਾਫੇਰੀ ਦੀ ਸੂਰਤ ਵਿੱਚ ਸਜ਼ਾ ਦੀ ਵਿਵਸਥਾ ਵੀ ਹੈ। ਸ. ਕੈਰੋਂ ਨੇ ਕਿਹਾ, ”ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਪਾਰਦਸ਼ਰਤਾ ਲਿਆਉਣਾ ਅਤੇ ਅਨਾਜ ਦਾ ਦਾਣਾ-ਦਾਣਾ ਲੋਕਾਂ ਤੱਕ ਪੁੱਜਦਾ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ।”
ਉਨ•ਾਂ ਦੱਸਿਆ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਸੂਬੇ ਦੇ 16 ਲੱਖ ਲਾਭਪਾਤਰੀਆਂ ਨੂੰ ਆਟਾ-ਦਾਲ ਮੁਹੱਈਆ ਕਰਵਾ ਰਿਹਾ ਹੈ। ਹਰ ਲਾਭਪਾਤਰੀ ਨੂੰ 35 ਕਿੱਲੋ ਅਨਾਜ ਅਤੇ 4 ਕਿੱਲੋ ਪ੍ਰੋਟੀਨਯੁਕਤ ਦਾਲ ਦਿੱਤੀ ਜਾਂਦੀ ਹੈ, ਜੋ ਆਪਣੇ ਆਪ ਵਿੱਚ ਸੱਭ ਤੋਂ ਵੱਡਾ ਜਨਤਕ ਵੰਡ ਨੈਟਵਰਕ ਹੈ ਅਤੇ ਪੰਜ ਸਾਲਾਂ ਤੋਂ ਸਫ਼ਲਤਾਪੂਰਵਕ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਿੱਟੀ ਦੇ ਤੇਲ ਦੀ ਵੰਡ ਵਿੱਚ ਪਾਰਦਰਸ਼ਤਾ ਲਿਆਉਣ ਦੇ ਮੰਤਵ ਤਹਿਤ ਟੈਂਕਰਾਂ ਨੂੰ ਨੀਲਾ ਰੰਗ ਕਰਨਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਵੱਲੋਂ ਹੇਰਾ-ਫੇਰੀ ਫੜੀ ਜਾ ਸਕੇ। ਹਰ ਟੈਂਕਰ ਨਾਲ ਜੀ.ਪੀ.ਐਸ. ਯੰਤਰ ਲਾਇਆ ਗਿਆ ਹੈ। ਮਨਜ਼ੂਰਸ਼ੁਦਾ ਰੂਟ ਤੋਂ ਕਿਸੇ ਹੋਰ ਪਾਸੇ ਚਲਣਾ ਜੀ.ਪੀ.ਐਸ. ਯੰਤਰ ‘ਤੇ ਟਰੈਕ ਕੀਤਾ ਜਾ ਸਕਦਾ ਹੈ।
ਮੰਤਰੀ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਵੈਬਸਾਈਟ www.trackmaster.in ‘ਤੇ ਲਾਗ ਇਨ ਕਰ ਕੇ ਯੂਜ਼ਰ ਨੇਮ ‘ਆਟਾਦਾਲ’ (attadal) ਅਤੇ ਪਾਸਵਰਡ ‘ਟਰਾਂਸਪੇਰੈਂਸੀ’ (transparency) ਭਰ ਕੇ ਜਨਤਕ ਵੰਡ ਪ੍ਰਣਾਲੀ ਦੇ ਅਨਾਜ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਮਿੱਟੀ ਦੇ ਤੇਲ ਸਬੰਧੀ ਜਾਣਕਾਰੀ ਹਾਸਲ ਕਰਨ ਬਾਰੇ ਯੂਜ਼ਰ ਨੇਮ ‘ਕੈਰੋਸੀਨ’ (Kerosene) ਅਤੇ ਪਾਸਵਰਡ ਟਰਾਂਸਪੇਰੈਂਸੀ (transparency) ਭਰ ਕੇ ਵਾਹਨ ਦੀ ਗਤੀਵਿਧੀ ਵੇਖੀ ਜਾ ਸਕਦੀ ਹੈ।