ਚੰਡੀਗੜ•, 19 ਦਸੰਬਰ
ਇਥੇ ਸੈਕਟਰ-17 ਸਥਿਤ ਖੁਰਾਕ ਤੇ ਸਿਵਲ ਸਪਲਾਈ ਦੇ ਦਫਤਰ ਵਿੱਚ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਭਰਾ ਸ. ਗੁਰਪ੍ਰਤਾਪ ਸਿੰਘ ਕੈਰੋਂ ਦੀ ਹਾਜ਼ਰੀ ਵਿੱਚ ਸ.ਗੁਰਮਹਾਂਵੀਰ ਸਿੰਘ ਸਰਹਾਲੀ ਨੇ ਦੇਸ਼ ਦੀ ਸਭ ਤੋਂ ਵੱਡੀ ਖਰੀਦ ਏਜੰਸੀ ਪਨਗਰੇਨ ਦੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।
ਸ. ਗੁਰਮਹਾਂਵੀਰ ਸਿੰਘ ਮਾਝੇ ਦੇ ਅਹਿਮ ਤੇ ਵੱਡੇ ਪਿੰਡ ਸਰਹਾਲੀ ਕਲਾਂ ਦੇ ਵਸਨੀਕ ਹਨ ਅਤੇ ਇਸ ਖੇਤਰ ਦੇ ਸੀਨੀਅਰ ਅਕਾਲੀ ਆਗੂ ਹਨ। ਉਨ•ਾਂ ਦੇ ਪਿਤਾ ਸ. ਪਰਮਜੀਤ ਸਿੰਘ ਸੰਧੂ ਸਰਹਾਲੀ ਜੋ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪਿਤਾ ਅਤੇ ਸੰਸਦ ਮੈਂਬਰ ਸ. ਸੁਰਿੰਦਰ ਸਿੰਘ ਕੈਰੋਂ ਦੇ ਨਜ਼ੀਦਕੀ ਸਨ, ਸਰਹਾਲੀ ਪਿੰਡ ਦੇ 22 ਸਾਲ ਸਰਪੰਚ ਰਹੇ। ਸ. ਗੁਰਮਹਾਂਵੀਰ ਸਿੰਘ ਨੇ ਕਿਹਾ ਉਨ•ਾਂ ਦੀ ਨਿਯੁਕਤੀ ਨਾਲ ਇਲਾਕੇ ਦੇ ਸੰਧੂ ਭਾਈਚਾਰੇ ਦਾ ਮਾਣ ਵਧਿਆ ਹੈ।
ਇਸ ਮੌਕੇ ਗਰੇਵਾਲ ਸਪਰੋਟਸ ਐਸੋਸੀਏਸ਼ਨ ਕਿਲਾ ਰਾਏਪੁਰ ਦੇ ਪ੍ਰਧਾਨ ਸ.ਗੁਰਸੰਦੀਪ ਸਿੰਘ ਸੰਨੀ, ਪਨਸਪ ਦੇ ਚੇਅਰਮੈਨ ਸ. ਅਜੈਪਾਲ ਸਿੰਘ ਮੀਰਾਕੋਟ, ਮਿਲਕ ਪਲਾਂਟ ਵੇਰਕਾ ਦੇ ਚੇਅਰਮੈਨ ਸ. ਮੱਖਣ ਸਿੰਘ ਸ਼ੱਕਰੀ, ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆ ਦੇ ਵਾਈਸ ਚੇਅਰਮੈਨ ਸ. ਇਕਬਾਲ ਸਿੰਘ ਸੈਣੀ, ਪਨਗਰੇਨ ਦੇ ਡਾਇਰੈਕਟਰ (ਵਿੱਤ) ਸ. ਐਮ.ਐਸ.ਸਾਰੰਗ, ਜਨਰਲ ਮੈਨੇਜਰ (ਵਿੱਤ) ਸ੍ਰੀ ਸਰਵੇਸ਼ ਕੁਮਾਰ, ਖੁਰਾਕ ਤੇ ਸਿਵਲ ਸਪਲਾਈਜ਼ ਦੇ ਸੰਯੁਕਤ ਡਾਇਰੈਕਟਰ ਸ. ਭੁਪਿੰਦਰ ਪਾਲ ਸਿੰਘ ਅਤੇ ਖੁਰਾਕ ਸਿਵਲ ਸਪਲਾਈ ਮੰਤਰੀ ਦੇ ਨਿੱਜੀ ਸਕੱਤਰ ਸ. ਕੁਲਦੀਪ ਸਿੰਘ ਹਾਜ਼ਰ ਸਨ।