December 19, 2011 admin

ਸਾਹਿਬਜ਼ਾਦਆਿਂ ਦੀ ਲਾਸਾਨੀ ਸ਼ਹੀਦੀ ਦਾ ਇਤਹਾਸ

ਸ਼ਹੀਦ ਕਸੇ ਵੀ ਕੌਮ ਦਾ ਅਮੁੱਲਾ ਸਰਮਾਇਆ ਹੁੰਦੇ ਹਨ। ਸੱਿਖ ਇਤਹਾਸ ਤਾਂ ਹੈ ਹੀ ਸ਼ਹੀਦਾਂ ਦਾ ਮਾਣ ਮੱਤਾ ਇਤਹਾਸ। ਗੁਰੂ ਜੀ ਨੇ ਬਾਣੀ `ਚ ਸੀਸ ਤਲੀ ਤੇ ਧਰਨ ਦਾ ਸਰਿਫ ਉਪਦੇਸ਼ ਹੀ ਨਹੀ ਦੱਿਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ ਦ੍ਰਡ਼ਿ  ਵੀ  ਕਰਵਾਇਆਂ ਹੈ। ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਤੋਂ ਆਰੰਭ ਹੋ ਕ ਿਗੁਰੂ ਹਰਗੋਬੰਿਦ ਸਾਹਬਿ ਜੀ ਦੇ ਸਮੇਂ ਧਰਮ ਦੀ ਰੱਖਆਿ ਕਰਦਆਿਂ ਸੱਿਖਾਂ ਵੱਲੋਂ ਦੱਿਤੀਆਂ ਗਈਆਂ ਸ਼ਹੀਦੀਆਂ, ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਗੁਰੂ ਗੋਬੰਿਦ ਸੰਿਘ ਜੀ ਦੇ ਸਮੇਂ ਅਨੇਕਾਂ ਸੰਿਘਾਂ ਸਮੇਤ ਸਾਹਬਿਜ਼ਾਦਆਿਂ ਦੀ ਸ਼ਹੀਦੀ ਦਾ ਇਹ ਸਲਿਸਲਾ ਬਾਬਾ ਬੰਦਾ ਬਹਾਦਰ, ਛੋਟੇ ਅਤੇ ਵੱਡੇ ਘਲੂਘਾਰੇ ਰਾਹੀਂ ਹੁੰਦਾ ਹੋਇਆ ਅੱਜ ਦੇ ਆਧੁਨਕਿ ਸਮੇਂ ਤਾਈਂ ਨਰਿੰਤਰ ਜਾਰੀ ਹੈ। ਅੱਜ ਅਸੀਂ ਇਸੇ ਲਡ਼ੀ ਦੇ ਅਣਮੋਲ ਹੀਰੇ, ਨੱਿਕੀਆਂ ਉਮਰਾਂ `ਚ ਵੱਡੇ ਸਾਕੇ ਕਰਨ ਵਾਲੇ  ਸਾਹਬਿਜ਼ਾਦਆਿਂ ਦੀ ਲਾਸਾਨੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਜਥੇ ਸਾਹਬਿਜ਼ਾਦਆਿਂ ਵੱਲੋਂ ਨੱਿਕੀਆਂ ਉਮਰਾਂ `ਚ ਕੀਤੇ ਗਏ ਵੱਡੇ ਸਾਕੇ ਸਾਡੇ ਪ੍ਰੇਰਨਾ ਸਰੋਤ ਹਨ ਉਥੇ ਸਾਡਾ ਵੀ ਫਰਜ਼ ਬਣਦਾ ਹੈ ਕ ਿਹੱਕ, ਸੱਚ ਧਰਮ ਦੀ ਰਾਖੀ ਕਰਆਿ ਅਤੇ ਜੁਲਮ  ਦੇ ਖਾਤਮੇ ਲਈ ਤਤਪਰ ਰਹੀਏ। ਚਾਹੀਦਾ ਤਾਂ ਇਹ ਸੀ ਕ ਿਅਸੀਂ ਆਪਣੇ ਪ੍ਰੇਰਣਾ ਸਰੋਤਾਂ ਦੀ ਉਸੇ ਰੂਪ `ਚ ਸਾਂਭ-ਸੰਭਾਲ ਕਰਦੇ ਪਰ ਕਾਰ ਸੇਵਾ ਵਾਲੇ ਬਾਬਆਿਂ ਨੇ ਜਥੇ ਇਤਹਾਸਕ ਯਾਦਗਾਰਾਂ ਨੂੰ ਸੰਗਮਰਮਰ ਦੇ ਥੱਲੇ ਦੱਬ ਦੱਿਤਾ ਹੈ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਤਹਾਸਕ ਤਾਰੀਖਾਂ ਨੂੰ ਵਗਾਡ਼ਨ `ਚ ਆਪਣਾ ਯੋਗਦਾਨ ਪਾ ਰਹੀ ਹੈ।
ਗੁਰੂ ਗੋਬੰਿਦ ਸੰਿਘ ਜੀ ਦੇ ਸੰਘਰਸ਼ ਮਈ ਜੀਵਨ `ਚ ਇਕ ਸਮਾ ਅਜੇਹਾ ਵੀ ਆਇਆ ਜਦੋਂ ਗੁਰੂ ਸਾਹਬਿ ਜੀ ਨੂੰ ਅਨੰਦਪੁਰ ਦਾ ਕਲਾ ਖਾਲੀ ਕਰਨਾ ਪਆਿ। ਇਸ ਦਾ ਮੁੱਖ ਕਾਰਨ ਸੀ ਪਹਾਡ਼ੀ ਰਾਜਆਿਂ ਦੀ ਬੇਈਮਾਨੀ। ਪਹਾਡ਼ੀ ਰਾਜੇ ਇਕ ਪਾਸੇ ਤਾਂ ਗੁਰੂ ਜੀ ਨਾਲ ਸੁਲਾ-ਸਫਾਈ ਦੀਆਂ ਗੱਲਾਂ ਕਰਦੇ ਸਨ, ਦੂਜੇ ਪਾਸੇ ਉਹ ਗੁਰੂ ਜੀ ਦੀ ਵੱਧਦੀ  ਸ਼ਕਤੀ ਤੋਂ ਭੈ-ਭੀਤ ਸਨ। ਮੈਦਾਨੇ ਜੰਗ `ਚ ਗੁਰੂ ਜੀ ਦਾ ਸਾਹਮਣਾ ਕਰਨਾ ਉਨ੍ਹਾਂ ਦੇ ਵੱਸ `ਚ ਨਹੀਂ ਸੀ ਇਸ ਲਈ ਪਹਾਡ਼ੀ ਰਾਜਆਿਂ ਨੇ ਸਰਹੰਿਦ ਦੇ ਨਵਾਬ ਨਾਲ ਇਹ ਸੋਚ ਕੇ ਸੰਪਰਕ ਕੀਤਾ ਸ਼ਾਹੀ ਫੌਜ ਨੂੰ ਅੱਗੇ ਕੀਤਾ ਜਾਵੇ। ਬੇਈਮਾਨ ਰਾਜਆਿਂ ਨੇ ਰਾਜਨੀਤਕ ਚਾਲ ਚਲਦਆਿਂ ਇਕ ਪੱਤਰ ਲਖਿ ਕੇ ਨਵਾਬ ਨੂੰ ਬੇਨਤੀ ਕੀਤੀ ਕ ਿਗੁਰੂ ਜੀ ਮੁਗਲ ਸਰਕਾਰ, ਤੁਹਾਡੇ ਅਤੇ ਸਾਡੇ  ਲਈ ਬਹੁਤ ਵੱਡਾ ਖ਼ਤਰਾ ਬਣਾ ਰਹੇ ਹਨ। ਜਸਿ ਦਾ ਮੁਕਾਬਲਾ ਸਾਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ। ਪਹਾਡ਼ੀ ਰਾਜਆਿਂ ਨੇ ਮੁਗਲਾਂ ਨਾਲ  ਗੱਠਜੋਡ਼ ਕਰਕੇ ਸੱਿਖ ਫੌਜਾਂ ਤੇ ਹਮਲਾ ਕਰ ਦੱਿਤਾ। ਜਦੋਂ ਸੰਿਘਾਂ ਨੇ ਲੋਹੇ ਦੇ ਚਣੇ ਚਬਾਏ ਤਾਂ ਉਨ੍ਹਾਂ ਨੇ ਇਕ ਹੋਰ ਚਾਲ ਚਲੀ। ਜਥੇ ਝੂਠੀਆਂ ਸਹੁੰਆਂ ਨਾਲ ਬੇਨਤੀਆਂ ਕਰ ਦਆਿ ਇਕ ਪੱਤਰ ਪਹਾਡ਼ੀ ਰਾਜਆਿਂ ਨੇ ਲਖਿਆਿ ਉਥੇ ਹੀ ਇਕ ਪੱਤਰ ਮੁਗਲ ਬਾਦਸ਼ਾਹ ਵੱਲੋਂ ਵੀ ਗੁਰੂ ਜੀ ਨੂੰ ਭੇਜਆਿ ਗਆਿ। ਲੱਗ-ਭਗ ਤੰਿਨ ਸਾਲ ਦੇ ਜ਼ੰਗੀ ਹਾਲਤ, ਅਨੰਦਪੁਰ ਨੂੰ ਪਏ ਘੇਰੇ, ਪਹਾਡ਼ੀ ਰਾਜਆਿਂ ਅਤੇ ਸ਼ਾਹੀ ਫੌਜਾਂ ਵੱਲੋਂ ਦਵਾਏ ਭਰੋਸੇ ਅਤੇ ਕਲੇ ਦੇ ਅੰਦਰੂਨੀ ਹਾਲਾਤ ਨੂੰ ਮੁਖ ਰੱਖ ਕੇ ਗੁਰੂ ਜੀ ਨੇ ੬ ਪੋਹ ਸੰਮਤ ੧੭੬੧/੫ ਦਸੰਬਰ ੧੭੦੪ (ਯੂਲੀਅਨ) ਦੀ ਰਾਤ ਨੂੰ ਕਲਾ ਖਾਲੀ ਕਰ ਦੱਿਤਾ। ਵੈਰੀ ਦੀਆਂ ਫੌਜਾਂ ਨੇ ਖਾਧੀਆਂ ਕਸਮਾਂ ਨੂੰ ਭੁਲ ਕੇ, ਧੋਖੇ ਨਾਲ ਹਮਲਾ ਕਰ ਦੱਿਤਾ। ਸੰਿਘ ਬਡ਼ੀ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਇਸੇ ਦੌਰਾਨ ਗੁਰੂ ਜੀ ਸਰਸਾਂ ਨਦੀ ਨੂੰ ਪਾਰ ਕਰ, ਦੋ ਵੱਡੇ ਸਾਹਬਿਜ਼ਾਦੇ ਅਤੇ ੪੦ ਸੰਿਘਾਂ ਸਮੇਤ ਚਮਕੌਰ ਪੁੱਜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਬਿਜ਼ਾਦੇ, ਜੋ ਗੁਰੂ ਜੀ ਤੋਂ ਵਛਿਡ਼ ਗਏ ਸਨ, ਗੰਗੂ ਨਾਮ ਦੇ ਇਕ ਸੇਵਾਦਾਰ ਨਾਲ ਉਸ ਦੇ ਪੰਿਡ ਖੇਡ਼ੀ ਪੁੱਜ ਗਏ।
ਗੁਰੂ ਜੀ ਨੇ ਚਮਕੌਰ ਦੇ ਚੌਧਰੀ  ਦੀ ਇੱਕ ਕੱਚੀ ਗਡ਼ੀ ਵੱਿਚ ਮੋਰਚੇ ਸੰਭਾਲ ਲਏ। ਮੁਗਲਾਂ ਨੇ ਰਾਤ ਦੇ ਸਮੇ ਹਜ਼ਾਰਾਂ ਦੀ ਗਣਿਤੀ `ਚ ਫੌਜ ਨਾਲ ਗਡ਼ੀ ਨੂੰ ਘੇਰਾ ਪਾ ਲਆਿ। ਅੱਗਲੇ ਗੁਰੂ ਸਾਹਬਿ ਜੀ, ਦੋ ਵੱਡੇ ਸਾਹਬਿਜ਼ਾਦੇ ਤੇ ੪੦ ਸੰਿਘਾਂ ਨੇ ਮੁਗਲ ਫੌਜ ਦਾ ਡਟ ਕੇ ਟਾਕਰਾ ਕੀਤਾ। ਪੰਜ–ਪੰਜ ਸੰਿਘਾਂ ਦਾ ਜਥਾ ਮੈਦਾਨ `ਚ ਜਾਂਦਾ ਅਤੇ ਵੈਰੀ ਦੇ ਸੱਥਰ ਵਛਾਉਂਦਾ ਹੋਇਆ ਸ਼ਹੀਦ ਹੋ ਜਾਂਦਾ। ਸਾਹਬਿਜ਼ਾਦਾ ਅਜੀਤ ਸੰਿਘ ਵੀ ਗੁਰੂ ਜੀ ਤੋਂ ਆਗਆਿ ਲੈ ਕੇ ਮੈਦਾਨ `ਚ ਜਾ ਗੱਜਆਿ। ਤੀਰਾਂ ਤੋਂ ਬਾਅਦ ਆਪ ਨੇ ਤਲਵਾਰ ਦੇ ਇਹੋ ਜਹੇ ਜੌਹਰ ਦਖਾਏ ਕ ਿਵਰੋਧੀ ਫੌਜਾਂ `ਚ ਹਾਹਾ-ਕਾਰ ਮੱਚ ਗਈ। ਜਦੋਂ ਆਪ ਦਾ ਘੋਡ਼ਾ ਜ਼ਖ਼ਮੀ ਹੋ ਗਆਿ ਤਾਂ ਆਪ ਪੈਦਲ ਹੀ  ਵੈਰੀਆਂ ਦੇ ਆਹੂ ਲਾਹੁਣ ਲੱਗੇ। ਕਈਆਂ ਨੂੰ ਪਾਰ ਬੁਲਾ ਕੇ ਸਾਹਬਿਜ਼ਾਦਾ ਅਜੀਤ ਸੰਿਘ ਜੀ ਸ਼ਹੀਦ ਹੋ ਗਏ। ਹੁਣ ਵਾਰੀ ਸਾਹਬਿਜ਼ਾਦਾ ਜੁਝਾਰ ਸੰਿਘ ਜੀ ਦੀ ਸੀ। ਜਉਿਂ ਹੀ ਸਾਹਬਿਜ਼ਾਦਾ ਆਪਣੇ ਜਥੇ ਸਮੇਤ ਮੈਦਾਨੇ ਜੰਗ ਵੱਿਚ ਆਇਆ ਮੁਗਲ ਫੌਜ ਤੇ ਟੁੱਟ ਕੇ ਪੈ ਗਏ। ਗੁਰੂ ਜੀ ਨੇ ਵੀ ਗਡ਼ੀ ਵੱਿਚੋਂ ਹੀ ਤੀਰਾਂ ਦੀ ਬਾਰਸ਼ ਆਰੰਭ ਕਰ ਦੱਿਤੀ। ਬਾਬਾ ਜੁਝਾਰ ਸੰਿਘ ਜੀ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੱਗੇ ਵੱਧਦੇ ਵੱਧਦੇ ੮ ਪੋਹ ਬ:ਿ ਸੰਮਤ ੧੭੬੧/੭ ਦਸੰਬਰ ੧੭੦੪ (ਯੂਲੀਅਨ) ਦਨਿ ਵੀਰਵਾਰ ਨੂੰ ਸ਼ਹੀਦੀ ਪ੍ਰਾਪਤ ਕਰ ਗਏ।
ਛੋਟੇ ਸਾਹਬਿਜ਼ਾਦੇ ਬਾਬਾ ਜ਼ੋਰਾਵਰ ਸੰਿਘ, ਬਾਬਾ ਫਤਹ ਿਸੰਿਘ ਜੀ, ਮਾਤਾ ਗੁਜ਼ਰੀ ਜੀ, ਗੰਗੂ ਬ੍ਰਾਹਮਣ ਦੇ ਘਰ, ਉਸ ਦੇ  ਪੰਿਡ ਖੇਡ਼ੀ ਪੁਜ ਗਏ ਸਨ। ਲੂਣ ਹਰਾਮੀ ਗੰਗੂ ਨੇ ਲਾਲਚ ਵੱਸ ਮੋਰੰਿਡੇ ਦੇ ਥਾਣੇ ਜਾ ਖ਼ਬਰ ਕੀਤੀ ਕ ਿਹਕੂਮਤ ਦੇ ਬਾਗ਼ੀ ਗੁਰੂ ਗੋਬੰਿਦ ਸੰਿਘ ਜੀ ਦੇ ਦੋ ਬੱਚੇ ਅਤੇ ਬਰਿਧ ਮਾਤਾ ਮੇਰੇ ਕਬਜ਼ੇ `ਚ ਹਨ, ਉਨ੍ਹਾਂ ਨੂੰ ਗ੍ਰਫਿਤਾਰ ਕਰ ਲਆਿ ਜਾਵੇ ਅਤੇ   ਮੁਗਲ ਹਕੂਮਤ ਵੱਲੋਂ, ਹਕੂਮਤ ਦੀ ਸਹਾਇਤਾ ਕਰਨ ਬਦਲੇ ਰੱਖਆਿ ਗਆਿ ਇਨਾਮ ਮੈਨੂੰ ਦੱਿਤਾ ਜਾਵੇ। ਥਾਣੇਦਾਰ ਨੇ ਗੰਗੂ ਦੇ ਘਰੋਂ ਮਾਤਾ ਜੀ ਅਤੇ ਦੋਵੇਂ ਮਾਸੂਮਾਂ  ਨੂੰ ਗ੍ਰਫਿਤਾਰ ਕਰਕੇ ਸਰਹੰਿਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਸਪੁਰਦ ਕਰ ਦੱਿਤਾ। ਨਵਾਬ ਦੇ ਹੁਕਮ ਨਾਲ ਮਾਤਾ ਜੀ ਅਤੇ ਦੋਵੇਂ ਸਾਹਬਿਜ਼ਾਦੇ ਠੰਡੇ ਬੁਰਜ ਵੱਿਚ ਬੰਦ ਕਰ ਦੱਿਤੇ ਗਏ। ਪੋਹ  ਦੀ ਹੱਢ ਚੀਰਵੀਂ ਸਰਦੀ `ਚ ਵੀ ਸਾਹਬਿਜ਼ਾਦੇ ਘਬਰਾਏ ਨਹੀਂ। ਅਗਲੇ ਦਨਿ ਸਾਹਬਿਜ਼ਾਦਆਿਂ ਨੂੰ ਕਚਹਰੀ ਵੱਿਚ ਪੇਸ਼ ਕੀਤਾ ਗਆਿ। ਬਾਬਾ ਜ਼ੋਰਾਵਰ ਤੇ ਬਾਬਾ ਫਤਹ ਿਸੰਿਘ ਜੀ ਦੇ ਚਹਿਰਆਿਂ ਤੇ ਕੋਈ ਉਦਾਸੀ ਜਾਂ ਡਰ ਨਹੀਂ ਸੀ। ਵਜ਼ੀਰ ਖਾਂ ਨੇ ਕਹਾ ਕ ਿ@ਤੁਹਾਡੇ ਪਤਾ, ਭਰਾ ਤੇ ਹੋਰ ਸੰਿਘ ਸ਼ਹੀਦ ਹੋ ਚੁੱਕੇ ਹਨ। ਤੁਸੀਂ ਇਕੱਲੇ ਹੋ, ਤੁਸੀਂ ਮੁਸਲਮਾਨ ਬਣ ਜਾਵੋ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦੱਿਤੇ ਗਏ ਪਰ ਸਾਹਬਿਜ਼ਾਦਆਿਂ ਤੇ ਕੋਈ ਅਸਰ ਨ ਹੋਇਆ। ਦੂਸਰੇ ਦਨਿ ਵੀ ਸਾਹਬਿਜ਼ਾਦਆਿਂ ਨੂੰ ਇਸਲਾਮ ਧਰਮ ਧਾਰਨ ਕਰਨ ਲਈ  ਡਰਾਵੇ ਅਤੇ ਲਾਲਚ ਦੱਿਤੇ ਗਏ । ਪਰ ਗੁਰੂ ਤੇਗ ਬਹਾਦਰ ਜੀ ਦੇ ਪੋਤਰਆਿਂ ਤੇ ਕੋਈ ਅਸਰ ਨਾ ਹੋਇਆਂ।
ਤੀਜੇ ਦਨਿ ਸਾਹਬਿਜ਼ਾਦਆਿਂ ਨੂੰ ਫੇਰ ਕਚਹਰੀ `ਚ ਪੇਸ਼ ਕੀਤਾ ਗਆਿ। ਸਾਹਬਿਜ਼ਾਦਆਿਂ ਨੂੰ ਚਡ਼੍ਹਦੀ ਕਲਾ `ਚ ਵੇਖ ਅਤੇ ਉਨ੍ਹਾਂ ਦੇ ਜੁਆਬ ਸੁਣ ਕੇ ਸੂਬਾ ਆਪੇ ਤੋਂ ਬਾਹਰ ਹੋ ਗਆਿ। ਵਜ਼ੀਰ ਖਾ ਨੇ ਕਾਜ਼ੀ ਵੱਲ ਨੂੰ ਵੇਖਆਿ ਤਾਂ ਕਾਜ਼ੀ ਨੇ ਫ਼ਤਵਾ ਸੁਣਾਇਆ ਕ ਿਇਨ੍ਹਾਂ ਨੂੰ ਦੀਵਾਰ `ਚ ਜੰਿਦਾ ਚਣਿ ਦੱਿਤਾ ਜਾਵੇ। ਕਚਹਰੀ `ਚ ਹਾਜ਼ਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਸਜਾ ਦਾ ਵਰੋਧ ਕੀਤਾ ਕ ਿਇਨ੍ਹਾਂ ਮਾਸੂਮ ਬੱਚਆਿਂ ਦਾ ਕੋਈ ਕਸੂਰ ਨਹੀਂ ਹੈ। ਇਨ੍ਹਾਂ ਦੇ ਪਤਾ ਦੇ ਕਸੂਰ ਦੀ ਸਜਾ ਇਨ੍ਹਾਂ ਨੂੰ ਨਹੀ ਦੱਿਤੀ ਜਾ ਸਕਦੀ। ਇਸਲਾਮ ਦੀ ਸ਼ਰ੍ਹਾ ਮੁਤਾਬਕ ਸਜਾ ਸਰਿਫ ਕਸੂਰ ਵਾਰ ਨੂੰ ਹੀ ਮਲਿਣੀ ਚਾਹੀਦੀ ਹੈ। ਤਾਂ ਕਾਜ਼ੀ ਬੋਲਆਿ, “ਸ਼ੇਰ ਮੁਹੰਮਦ! ਸ਼ਰ੍ਹਾ ਨੂੰ ਮੈਂ ਤੇਰੇ ਤੋਂ ਵੱਧ ਜਾਣਦਾ ਹਾਂ”। ਸੁੱਚਾ ਨੰਦ ਵੱਲੋਂ ਬਲਦੀ ਤੇ ਤੇਲ ਪਾਉਣ ਕਾਰਨ ਵਜ਼ੀਰ ਖਾ ਗੁੱਸੇ `ਚ ਆ ਗਆਿ ਅਤੇ ਸਾਹਬਿਜ਼ਾਦਆਿਂ ਨੂੰ ਦੀਵਾਰ `ਚ ਚਣਿ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦੱਿਤਾ। ਦੋ ਪਠਾਣ ਜਲਾਦਾਂ ਨੇ ਸਾਹਬਿਜ਼ਾਦਆਿਂ ਨੂੰ ਦੀਵਾਰ `ਚ ਚਣਿ ਦੱਿਤਾ। ਜਦੋਂ ਦੀਵਾਰ ਫਤਹ ਿਸੰਿਘ ਜੀ ਦੇ ਮੋਢਆਿਂ ਤਾਈ ਪੁੱਜੀ ਤਾ ਕਾਜ਼ੀ ਦੇ ਇਸ਼ਾਰੇ ਤੇ ਇਕ ਜਲਾਦ ਨੇ  ਤਲਵਾਰ ਦੇ ਵਾਰ ਨਾਲ ਸੀਸ ਨੂੰ ਧਡ਼ ਤੋਂ ਅਲੱਗ ਕਰ ਦੱਿਤਾ ਅਤੇ ਦੂਜੇ ਜਲਾਦ ਨੇ ਤਲਵਾਰ ਦੇ ਵਾਰ ਨਾਲ ਬਾਬਾ ਜ਼ੋਰਾਵਰ ਸੰਿਘ ਜੀ ਦੇ ਸੀਸ ਨੂੰ ਧਡ਼ ਤੋਂ ਅਲੱਗ ਕਰ ਦੱਿਤਾ। ਇਹ ਸ਼ਹੀਦੀ ਸਾਕਾ ੧੩ ਪੋਹ ਬ:ਿ ਸੰਮਤ ੧੭੬੧/੧੨ ਦਸੰਬਰ ੧੭੦੪ ਈ: (ਯੂਲੀਅਨ) ਦਨਿ ਮੰਗਲਵਾਰ  ਨੂੰ ਵਾਪਰਆਿ ਸੀ।

ਗੁਰੂ ਗੋਬੰਿਦ ਸੰਿਘ ਜੀ ਦੇ ਚਾਰ ਸਾਹਬਿਜ਼ਾਦਆਿਂ ਦੀਆਂ ਅਦੁੱਤੀ  ਸ਼ਹੀਦੀਆਂ ਨੇ ਇਹ ਸਾਬਤ ਕਰ ਦੱਿਤਾ ਹੈ ਕ ਿਧਰਮ ਦੀ ਰੱਖਆਿ ਕਰਨ ਨਾਲ ਉਮਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਦਸ਼ਮੇਸ਼ ਪਤਾ ਗੁਰੂ ਗੋਬੰਿਦ ਸੰਿਘ ਜੀ ਦੇ ਸਾਹਬਿਜ਼ਾਦੇ, ਜਨ੍ਹਾਂ ਨੂੰ ਮੁਗਲ ਹਕੂਮਤ ਦੇ ਡਰਾਵੇ ਅਤੇ ਲਾਲਚ ਵੀ ਆਪਣੇ ਧਰਮ ਤੋਂ ਨਹੀ ਡੌਲ੍ਹਾ ਸਕੇ, ਇਹ ਸ਼ਹੀਦੀਆਂ ਅੱਜ ਵੀ ਸਾਨੂੰ ਸੁਨੇਹਾ ਦੰਿਦੀਆਂ ਹਨ ਕ ਿਧਰਮ ਦਾ ਸੌਦਾ ਨਹੀ ਕਰਨਾ। ਪਰ ਬਡ਼ੇ ਦੁੱਖ ਨਾਲ ਲਖਿਣਾ ਪੈ ਰਹਾ ਹੈ ਕ ਿਅੱਜ ਸਾਡੇ ਮੁੱਖੀਆਂ ਵੱਲੋਂ, ਸਾਹਬਿਜ਼ਾਦਆਿਂ ਵੱਲੋਂ ਪਾਏ ਪੂਰਨਆਿਂ ਤੇ ਚਲਣਾ ਤਾ ਇਕ ਪਾਸੇ, ਚੰਦ ਵੋਟਾਂ ਦੀ ਖਾਤਰ, ਸੱਿਖਾਂ ਦੇ ਦਲਾਂ ਤੇ ਉਕਰੀਆਂ ਹੋਈਆਂ ਇਤਹਾਸਕ ਤਾਰੀਖਾਂ ੮ ਪੋਹ ਅਤੇ ੧੩ ਪੋਹ ਨੂੰ ਵੀ ਬਦਲ ਦੱਿਤਾ ਗਆਿ ਹੈ।  ਸ਼੍ਰੋਮਣੀ ਕਮੇਟੀ ਵਲੋ ਅਖੌਤੀ ਸੰਤ ਸਮਾਜ ਨੂੰ ਖੁਸ਼ ਕਰਨ ਲਈ ਵਗਿਆਿਨਕਿ ਕੈਲੰਡਰ ‘ਨਾਨਕ ਸ਼ਾਹੀ ਕੈਲੰਡਰ’ ਨੂੰ ਵਗਾਡ਼ ਕੇ ਜਾਰੀ ਕੀਤੇ ਗਏ ਧੁਮੱਕਡ਼ਸ਼ਾਹੀ ਕੈਲੰਡਰ `ਚ ਇਹ ਇਤਹਾਸਕਿ ਦਹਾਡ਼ੇ, ਵੱਡੇ ਸਾਹਬਿਜ਼ਾਦਆਿਂ ਦੀ ਸ਼ਹੀਦੀ ੮ ਪੋਹ ਤੋਂ ਬਦਲ ਕੇ ੬ ਪੋਹ/੨੧ ਦਸੰਬਰ ਅਤੇ ਛੋਟੇ ਸਾਹਬਿਜ਼ਾਦਆਿਂ ਦੀ ਸ਼ਹੀਦੀ  ੧੩ ਪੋਹ ਤੋਂ ਬਦਲ ਕੇ ੧੧ ਪੋਹ/੨੬ ਦਸੰਬਰ ਕਰ ਦੱਿਤੇ ਗਏ ਹਨ। ਕੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਇਤਹਾਸ ਨੂੰ ਗੰਧਲਾ ਕਰਨ ਦਾ ਯਤਨ ਤਾਂ ਨਹੀ ਹੈ? ਖਾਲਸਾ ਜੀ ਜਾਗੋ! ਕੀ ਅਸੀਂ ਸਰਿਫ ਭੂਤ ਕਾਲ ਤੇ ਪਛਤਾਵਾ ਹੀ ਕਰਨਾ ਜਾਣਦੇ ਹਾਂ ਜਾਂ ਵਰਤਮਾਨ ਨੂੰ ਸਾਂਭਣ ਦਾ ਵੀ ਕੋਈ ਯਤਨ ਕਰਾਂਗੇ? ਆਓ, ਅੱਜ ਸਾਹਿਬਜ਼ਾਦਆਿਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਮਹਾਨ ਇਤਹਾਸ ਨੂੰ ਨਰਿਮਲ ਰੱਖਣ ਦਾ ਯਤਨ ਕਰੀਏ।

Translate »