ਚੰਡੀਗੜ•, 19 ਦਸੰਬਰ
ਪੰਜਾਬ ਸਰਕਾਰ ਨੇ ਅੱਜ 5 ਆਈ.ਏ.ਐਸ. ਤੇ 1 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ।
ਸ੍ਰੀਮਤੀ ਕਲਪਨਾ ਮਿੱਤਲ ਬਰੂਆ, ਆਈ.ਏ.ਐਸ., ਦਾ ਤਬਾਦਲਾ ਕਰਦਿਆਂ ਉਨ•ਾਂ ਨੂੰ ਨਵੀਂ ਦਿੱਲੀ ਵਿਖੇ ਪੇਂਡੂ ਵਿਕਾਸ ਦੀ ਸਕੀਮਾਂ ਨਾਲ ਤਾਲਮੇਲ ਰੱਖਣ ਲਈ ਰੈਂਜੀਡੈਂਟ ਕਮਿਸ਼ਨਰ ਨਿਯੁਕਤ ਕੀਤਾ ਗਿਆ। ਸ੍ਰੀ ਆਰ.ਵੈਕਟਾ ਰਤਨਮ, ਆਈ.ਏ.ਐਸ. ਦਾ ਤਬਾਦਲਾ ਕਰਦਿਆਂ ਐਸ.ਸੀ., ਬੀ.ਸੀ. ਭਲਾਈ ਵਿਭਾਗ ਦਾ ਸਕੱਤਰ ਨਿਯੁਕਤ ਕਰਦਿਆਂ ਸਕੱਤਰ, ਚੋਣਾਂ ਦਾ ਵਾਧੂ ਚਾਰਜ ਦਿੱਤਾ। ਸ੍ਰੀ ਮਨਦੀਪ ਸਿੰਘ, ਆਈ.ਏ.ਐਸ., ਡਾਇਰੈਕਟਰ, ਸਟੇਟ ਟਰਾਂਸਪੋਰਟ ਤੇ ਵਾਧੂ ਚਾਰਜ ਕਮਿਸ਼ਨਰ, ਗੁਰਦੁਆਰਾ ਚੋਣਾਂ ਪੰਜਾਬ ਨੂੰ ਹੁਣ ਸਕੱਤਰ, ਟਰਾਂਸਪੋਰਟ ਦਾ ਵੀ ਵਾਧੂ ਚਾਰਜ ਦਿੱਤਾ ਗਿਆ।
ਸ੍ਰੀ ਰਮਿੰਦਰ ਸਿੰਘ, ਆਈ.ਏ.ਐਸ., ਸਕੱਤਰ, ਸਥਾਨਕ ਸਰਕਾਰਾਂ ਤੇ ਵਾਧੂ ਚਾਰਜ ਕਮਿਸ਼ਨਰ, ਫਿਰੋਜ਼ਪੁਰ ਡਵੀਜ਼ਨ, ਫਿਰੋਜ਼ਪੁਰ ਤੇ ਵਾਧੂ ਚਾਰਜ ਕਮਿਸ਼ਨਰ, ਫਰੀਦਕੋਟ ਡਵੀਜ਼ਨ, ਫਰੀਦਕੋਟ ਤੇ ਵਾਧੂ ਚਾਰਜ ਸਕੱਤਰ, ਸੰਸਦੀ ਮਾਮਲੇ ਨੂੰ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਕਾਹਨ ਸਿੰਘ ਪੰਨੂੰ, ਆਈ.ਏ.ਐਸ., ਵਿਸ਼ੇਸ਼ ਪ੍ਰਮੁੱਖ ਸਕਤੱਰ, ਮੁੱਖ ਮੰਤਰੀ ਤੇ ਵਾਧੂ ਚਾਰਜ ਸੰਯੁਕਤ ਵਿਕਾਸ ਕਮਿਸ਼ਨਰ, ਏਕੀਕ੍ਰਿਤ (ਇੰਟੈਗਰੇਟਿਡ) ਪੇਂਡੂ ਵਿਕਾਸ ਤੇ ਵਾਧੂ ਚਾਰਜ ਕਮਿਸ਼ਨਰ, ਨਰੇਗਾ ਨੂੰ ਹੁਣ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ, ਲੁਧਿਆਣਾ (ਗਲਾਡਾ) ਦੇ ਮੁੱਖ ਪ੍ਰਸ਼ਾਸਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਪੀ.ਸੀ.ਐਸ., ਦੀਆਂ ਸੇਵਾਵਾਂ ਵਿੱਤ ਵਿਭਾਗ ਦੇ ਸਪੁਰਦ ਕਰਦਿਆਂ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ, ਚੰਡੀਗੜ• ਵਿੱਚ ਵਧੀਕ ਪ੍ਰਬੰਧਕੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।