ਲੁਧਿਆਣਾ-20-ਦਸੰਬਰ-2011:ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਨਰੀ ਮੈਡੀਸਨ ਵਿਭਾਗ ਦੇ ਮੁਖੀ ਡਾ. ਕੀਰਤੀ ਦੂਆ ਨੇ ਪਾਲਤੂ ਪਸ਼ੂਆਂ ਦੀਆਂ ਛੂਤ ਵਾਲੀਆਂ ਬਿਮਾਰੀਆਂ ਉੱਤੇ ਇਕ ਨਵੀਂ ਪੁਸਤਕ ਪ੍ਰਕਾਸ਼ਿਤ ਕੀਤੀ ਹੈ। ਇਹ ਕਿਤਾਬ ਮੁੱਖ ਰੂਪ ਵਿੱਚ ਵੈਟਨਰੀ ਦੇ ਅੰਡਰ ਗ੍ਰੇਜੂਏਟ ਅਤੇ ਪੋਸਟ ਗ੍ਰੈਜੁਏਟ ਵਿਦਿਆਰਥੀਆਂ, ਵੈਟਨਰੀ ਦੇ ਕਿੱਤਾਕਾਰੀ ਡਾਕਟਰਾਂ ਅਤੇ ਉਨ•ਾਂ ਸਾਰੇ ਕਿੱਤਾਸ਼ੀਲ ਲੋਕਾਂ ਵਾਸਤੇ ਲਿਖੀ ਹੈ ਜਿਹੜੇ ਇਨ•ਾਂ ਬਿਮਾਰੀਆਂ ਵਿੱਚ ਕਾਰਜ ਕਰਦੇ ਹਨ। ਇਸ ਕਿਤਾਬ ਵਿੱਚ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਘੋੜੇ ਅਤੇ ਸੂਰ ਦੇ ਵਿੱਚ ਕੀਟਾਣੂਆਂ ਕਰਕੇ ਹੁੰਦੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ ਹੈ।
ਸ਼ੁਰੂਆਤੀ ਅਨੁਭਾਗ ਦੇ ਵਿੱਚ ਵੈਟਨਰੀ ਦਵਾਈਆਂ ਦੇ ਪਿਛੋਕੜ ਅਤੇ ਬਿਮਾਰੀਆਂ ਦੇ ਹੋਣ ਦੇ ਕਾਰਣਾਂ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਫਾਰਮ ਪਸ਼ੂਆਂ ਦੀ ਬਿਮਾਰੀਆ ਜਿਵੇਂ ਬੈਕਟੀਰੀਆ. ਮਾਇਕੈਪਲਾਜਮਾ, ਕਲੈਮਾਈਡਿਈਆ, ਰਿਕਟੀਸੀਆ, ਵਾਇਰਸਿਸ, ਉੱਲੀ ਅਤੇ ਪਰਜੀਵੀ ਦੇ ਕਾਰਨ ਹੋਈਆਂ ਬਿਮਾਰੀਆਂ ਨੂੰ ਵੱਖ ਵੱਖ ਬੰਦਾਂ ਵਿੱਚ ਦੱਸਿਆ ਗਿਆ ਹੈ। ਹਰ ਬਿਮਾਰੀ ਨੂੰ ਕਈ ਭਾਗਾਂ ਜਿਵੇਂ ਕਿ ਕਾਰਣ, ਬਿਮਾਰੀਆਂ ਦੇ ਲੱਛਣ, ਵਿਗਿਆਨ , ਨਿਰੀਖਣ, ਟੀਕਾਰਕਰਨ ਅਤੇ ਇਲਾਜ ਆਦਿ ਵਰਗਾਂ ਵਿੱਚ ਵੰਡ ਕੇ ਪੜ•ਨ ਲਈ ਸੂਖਾਲਾ ਕੀਤਾ ਗਿਆ ਹੈ। ਫਾਰਮ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਦਰਸਾਉਣ ਵਾਸਤੇ ਤਸਵੀਰਾਂ ਅਤੇ ਰੇਖਾ ਚਿੱਤਰ ਬਣਾਏ ਗਏ ਹਨ ਤਾਂ ਕਿ ਪੜਨ ਵਾਲੇ ਨੂੰ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੋ ਸਕੇ। ਕੁੱਝ ਜ਼ਰੂਰੀ ਵਿਸ਼ੇ ਜਿਨ•ਾਂ ਦੇ ਅੱਜ ਦੇ ਸਮੇਂ ਵਿੱਚ ਮਹੱਤਵ ਹੈ ਜਿਵੇਂ ਕਿ ਨਵੀਆਂ ਉੱਭਰ ਰਹੀਆਂ ਬਿਮਾਰੀਆਂ, ਜੈਵਿਕ ਸੁਰੱਖਿਆ ਅਤੇ ਬਿਪਤਾ ਪ੍ਰਬੰਧਨ ਨੂੰ ਪਾਇਆ ਗਿਆ ਹੈ। ਪ੍ਰਯੋਗਸ਼ਾਲਾ ਨਿਰੀਖਣ ਲਈ ਨਮੂਨਿਆਂ ਨੂੰੰ ਇਕੱਠਾ ਕਰਨਾ ਅਤੇ ਟੀਕਾਕਰਨ ਉੱਤੇ ਵੱਖ ਵੱਖ ਅਧਿਆਏ ਵੀ ਸ਼ਾਮਿਲ ਕੀਤੇ ਗਏ ਹਨ। ਡਾ. ਦੂਆ ਨੂੰ ਨੈਸ਼ਨਲ ਅਕੈਡਮੀ ਆਫ ਵੈਟਨਰੀ ਸਾਇੰਸ ਅਤੇ ਇੰਡੀਅਨ ਸੋਸਾਇਟੀ ਆਫ ਵੈਟਨਰੀ ਮੈਡੀਸਨ ਵੱਲੋਂ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਇਨਾਮ ਵੀ ਮਿਲੇ ਹਨ। ਇਹ ਉਨ•ਾਂ ਦੁਆਰਾ ਲਿਖੀ ਗਈ ਦੂਸਰੀ ਪੁਸਤਕ ਹੈ। ਇਨ•ਾਂ ਦੀ ਪਹਿਲੀ ਕਿਤਾਬ ਵੀ ਭਾਰਤ ਅਤੇ ਇਸ ਦੇ ਗੁਆਂਢੀ ਦੇਸ਼ਾਂ ਦੇ ਵੱਖ ਵੱਖ ਵੈਟਨਰੀ ਕਾਲਜਾਂ ਦੇ ਅੰਡਰ ਗਰੈਜੂਏਟ ਵਿਦਿਆਰਥੀ ਦੁਆਰਾ ਕਾਫੀ ਪਸੰਦ ਕੀਤੀ ਗਈ ਸੀ।