December 20, 2011 admin

ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿਖੇ ਫੈਂਸੀ ਨੰਬਰਾਂ ਦੀ ਹੋਈ ਖੁੱਲ੍ਹੀ ਬੋਲੀ ਵਿੱਚ ਪੀ.ਬੀ.23 ਐਲ ਸੀਰੀਜ ਦਾ 0001 ਨੰਬਰ 4 ਲੱਖ ਰੁਪਏ ਵਿੱਚ ਵਿਕਿਆ

ਫਤਹਿਗੜ੍ਹ ਸਾਹਿਬ: 20 ਦਸੰਬਰ : ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਪ੍ਰੇਮ ਸਿੰਘ ਸੈਣੀ ਨੇ ਦੱਸਿਆ ਕਿ 19 ਦਸੰਬਰ ਨੂੰ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿਖੇ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸ. ਹਰਮੇਲ ਸਿੰਘ ਸਰਾਂ ਦੀ ਨਿਗਰਾਨੀ ਹੇਠ ਵਾਹਨਾਂ ਦੀ ਰਜਿਸਟਰੇਸ਼ਨ ਲਈ ਨਵੀਂ ਸੀਰੀਜ਼ ਪੀ.ਬੀ.23.ਐਲ (P2-੨੩-L) ਦੇ ਫੈਂਸੀ ਰਜਿਸਟਰੇਸ਼ਨ ਨੰਬਰਾਂ ਦੀ ਖੁੱਲ੍ਹੀ ਬੋਲੀ ਹੋਈ। ਉਨ੍ਹਾਂ ਦੱਸਿਆ ਕਿ ਫੈਂਸੀ ਨੰਬਰਾਂ ਦੀ ਖੁੱਲ੍ਹੀ ਬੋਲੀ ਤੋਂ ਵਿਭਾਗ ਨੂੰ ਕਰੀਬ 24 ਲੱਖ 50 ਹਜ਼ਾਰ ਰੁਪਏ ਦੀ ਆਮਦਨ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਪੀ.ਬੀ.23 ਐਲ. ਸੀਰੀਜ ਦਾ 0001 ਨੰਬਰ 4 ਲੱਖ ਵਿੱਚ ਵਿਕਿਆ। ਇਸੇ ਤਰ੍ਹਾਂ 9999 ਨੰਬਰ 1.75 ਲੱਖ ਰੁਪਏ ਵਿੱਚ, 0009 ਨੰਬਰ 1.51 ਲੱਖ ਵਿੱਚ, 0005 ਇੱਕ ਲੱਖ 5 ਹਜ਼ਾਰ ਵਿੱਚ, 0002 ਨੰਬਰ 90 ਹਜ਼ਾਰ ਵਿੱਚ ਅਤੇ 0013 ਨੰਬਰ 81 ਹਜ਼ਾਰ ਰੁਪਏ ਵਿੱਚ ਵਿਕਿਆ।

Translate »