December 20, 2011 admin

ਰਾਮ ਬਾਗ ਦੀ ਗਊਸ਼ਾਲਾ ਵਿੱਚ ਜਖਮੀ ਗਊ ਦੀ ਵੀ ਕੋਈ ਸਾਰ ਨਹੀਂ ਲਈ ਜਾਂਦੀ

ਬਰਨਾਲਾ ()ਹਿੰਦੂ ਧਰਮ ਵਿੱਚ ਜਿੱਥੇ ਗਊ ਦੀ ਮਹਾਨਤਾ ਸਭ ਤੋਂ ਵੱਧ ਦੱਸੀ ਗਈ ਹੈ ਪਰ ਉਸ ਗਊ ਮਾਤਾ ਦਾ ਅਨਾਦਰ ਗਊਸ਼ਾਲਾ ਵੱਲੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਗਊਸ਼ਾਲਾ ਵਿੱਚ ਜਖਮੀ ਗਊ ਦੀ ਵੀ  ਕੋਈ ਸਾਰ ਨਹੀਂ ਲਈ ਜਾਂਦੀ ਉਥੇ ਬਾਕੀ ਸਹੂਲਤਾਂ ਤਾਂ ਕੀ ਦੇਣੀਆਂ ਹਨ।
ਜਾਣਕਾਰੀ ਅਨੁਸਾਰ ਵਪਾਰ ਮੰਡਲ ਬਰਨਾਲਾ ਨੂੰ ਰਾਮ ਬਾਗ ਦੀ ਗਊਸ਼ਾਲਾ ਵਿੱਖੇ ਘੱਟ ਹਰਾ ਪੈਣ ਦਾ ਪਤਾ ਲੱਗਣ ਤੇ ਜਦੋਂ ਉਥੇ ਗਏ ਤਾਂ ਉਥੇ ਦੀ ਗਊਸ਼ਾਲਾ ਦੀ ਸਥਿਤੀ ਬਹੁਤ ਹੀ ਜਿਆਦਾ ਖਰਾਬ ਸੀ। ਗਊਆਂ ਦੇ ਖਾਣ ਲਈ ਉਥੇ ਹਰਾ ਤਾਂ ਕੀ ਦਿਖਣਾ ਸੀ ਉਲਟਾ ਵਪਾਰ ਮੰਡਲ ਨੇ ਉਥੇ ਦਰਦ ਨਾਲ ਤੜਫਦੀ ਗਉ ਜਰੂਰ ਵੇਖੀ। ਉਸ ਗਊ ਦੇ ਪੈਰ ਜਖਮੀ ਹੋਏ ਪਏ ਸਨ ਅਤੇ ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ ਅਤੇ ਉਸ ਗਊ ਤੋਂ ਦਰਦ ਕਾਰਨ ਖੜਨਾ ਵੀ ਅੋਖਾ ਹੋ ਰਿਹਾ ਸੀ। ਅੱਗੇ ਜਾਣ ਤੇ ਉਥੇ ਇੱਕ ਬਛੜਾ ਠੰਡ ਨਾਲ ਤੜਪ ਰਿਹਾ ਸੀ ਪਰ ਉਸ ਨੂੰ ਸੰਭਾਲਨ ਵਾਲਾ ਕੋਈ ਨਹੀਂ ਸੀ। ਇੱਥੇ ਤੱਕ ਕੀ ਗਊਆਂ ਲਈ ਬਣੀਆਂ ਹੋਈਆਂ ਕੁਰਾਲੀਆਂ ਵੀ ਖਾਲੀ ਪਈਆਂ ਸਨ ਅਤੇ ਉਸ ਵਿੱਚ ਥੋੜੀ ਮੋਟੀ ਤੂੜੀ ਹੀ ਪਈ ਸੀ। ਵਪਾਰ ਮੰਡਲ ਦੇ ਪ੍ਰਧਾਨ ਗੁਰਨੇਬ ਸਿੰਘ ਕਾਲਾ ਨੇ ਕਿਹਾ ਕਿ ਇੱਕ ਤਰਫ ਤਾਂ ਹਿੰਦੂ ਧਰਮ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਦੁਸਰੀ ਤਰਫ ਗਊਸ਼ਾਲਾ ਵਿੱਖੇ ਗਊ ਦੇ ਜਖਮਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਵਪਾਰ ਮੰਡਲ ਦੇ ਵਾਇਸ ਪ੍ਰਧਾਨ ਅਕੇਸ਼ ਕੁਮਾਰ ਨੇ ਕਿਹਾ ਕਿ ਇੱਥੇ ਗਊਆਂ ਨੂੰ ਪੂਰਾ ਹਰਾ ਨਹੀਂ ਪਾਇਆ ਜਾ ਰਿਹਾ ਅਤੇ ਠੰਡ ਦੇ ਮੌਸਮ ਵਿੱਚ ਵੀ ਗਊਆਂ ਦੀ ਕੋਈ ਸੰਭਾਲ ਨਹੀ ਕੀਤੀ ਜਾ ਰਹੀ। ਗਊ ਜਖਮੀ ਹੋਣ ਦੇ ਬਾਵਜੂਦ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਨੇ ਸਾਰੇ ਗਊ ਭਗਤਾਂ ਨੂੰ ਅਪੀਲ ਕੀਤੀ ਕਿ ਸਿਰਫ ਗਾਂ ਨੂੰ ਮਾਂ ਮਨ ਕੇ ਪੂਜਾ ਕਰਣ ਨਾਲ ਹੀ ਸਾਡਾ ਫਰਜ ਪੁਰਾ ਨਹੀਂ ਹੋ ਜਾਂਦਾ। ਉਹ ਅਗਰ ਸੱਚੇ ਮਨ ਨਾਲ ਗਊ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹ ਗਊਸ਼ਾਲਾ ਦੇ ਕੰਮਕਾਰ ਦੀ ਨਿਗਰਾਨੀ ਵੀ ਕਰਨ ਅਤੇ ਆਪਣੇ ਹੱਥ ਨਾਲ ਦਾਨ ਦੇਣ ਅਤੇ ਜੇ ਕੋਈ ਗੁਪਤ ਦਾਨ ਵੀ ਦਿੰਦਾ ਹੈ ਤਾਂ ਉਹ ਗਊ ਭਗਤ ਇਹ ਵੀ ਦੇਖੇ ਕਿ ਉਹ ਦਾਨ ਸਹੀ ਤਰਾ• ਗਊਆਂ ਦੀ ਭਲਾਈ ਲਈ ਲਗਾਇਆ ਜਾ ਰਿਹਾ ਹੈ? ਜੇ ਨਹੀ ਤਾਂ ਦਾਨੀ ਸਜਨਾਂ ਨੂੰ ਪੁਰਾ ਹੱਕ ਹੈ ਕਿ ਉਹ ਇਸ ਦਾ ਹਿਸਾਬ ਮੰਗ ਸਕਣ ਕਿ ਉਹਨਾਂ ਦਾ ਦਿੱਤਾ ਦਾਨ ਕਿੱਥੇ ਲੱਗ ਰਿਹਾ ਹੈ।
ਦੁਸਰੀ ਤਰਫ ਗਊ ਮਹਾ ਸੰਘ ਵਲੋਂ ਭਗਤ ਸਿੰਘ ਚੌਂਕ ਤੇ ਸਰਕਾਰ ਵੱਲੋਂ ਗਊਆਂ ਦੇ ਹੱਕ ਵਿੱਚ ਕੋਈ ਸਹੂਲਤ ਨਾ ਦੇਣ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ ਹੈ। ਜਦੋਂ ਉਥੇ ਲਲਿਤ ਗਰਗ, ਅਨਿਲ ਨਾਨਾ ਤੋਂ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਊਸ਼ਾਲਾ ਦੇ ਵਿਕਾਸ ਲਈ ਕੋਈ ਸਹੂਲਤਾਂ ਨਹੀਂ ਦਿੱਤੀਆਂ ਹਨ ਅਤੇ ਇਸ ਨਾਲ ਸੰਬੰਧਿਤ ਸਮਾਨ ਤੇ ਵੀ ਟੈਕਸ ਲਗਾਇਆ ਜਾਂਦਾ ਹੈ। ਜਦੋਂ ਉਹਨਾਂ ਤੋਂ ਰਾਮ ਬਾਗ ਦੀ ਗਉਸ਼ਾਲਾ ਵਿੱਖੇ ਗਊਆਂ ਦੀ ਖਰਾਬ ਸੰਭਾਲ ਅਤੇ ਹਰਾ ਪੂਰਾ ਨਾ ਪੈਣ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਣਗੇ। ਅਗਰ ਫਿਰ ਵੀ ਗਊਆਂ ਦੀ ਸੰਭਾਲ ਸਹੀ ਤਰਾਂ• ਨਾ ਹੋਈ ਤਾਂ ਪ੍ਰਸ਼ਾਸ਼ਨ ਦੀ ਮਦਦ ਨਾਲ ਪ੍ਰਬੰਧਕ ਬਦਲ ਦਿੱਤੇ ਜਾਣਗੇ।

Translate »