December 20, 2011 admin

ਈ-ਗਵਰਨੈਂਸ ‘ਤੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 20 ਦਸੰਬਰ:  ਈ-ਗਵਰਨੈਂਸ  ਸੰਬੰਧੀ ਸਿਖਲਾਈ ਪ੍ਰੋਗਰਾਮ ਤਹਿਤ ਹੋਏ ਦੋ ਦਿਨਾਂ ਪ੍ਰੋਗਰਾਮ ‘ਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਸੂਚਨਾ ਤਕਨੀਕ ਨੂੰ ਪ੍ਰਸ਼ਾਸ਼ਨੀ ਸੁਧਾਰ ਤੇ ਨਾਗਰਿਕਾਂ ਨੂੰ ਵਧੀਆ ਸੇਵਾ ਮੁਹੱਈਆ ਕਰਵਾਉਣ ‘ਚ ਇਕ ਵੱਡੇ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ।  
       ਇਥੇ ਨੈਸ਼ਨਲ ਇੰਸਟੀਚਿਊਟ ਫਾਰ ਸਮਾਰਟ ਗਵਰਮੈਂਟ ਹੈਦਰਾਬਾਦ ਦੀ ਅਗਵਾਈ ਵਿੱਚ ਪੰਜਾਬ ਦੇ ਸੂਚਨਾ ਤਕਨੀਕ ਵਿਭਾਗ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਈ-ਗਵਰਨੈਂਸ ਖੇਤਰ ਵਿੱਚ  ਜ਼ਰੂਰਤ ਆਧਾਰਤ ਸਿਖਲਾਈ ਪ੍ਰੋਗਰਾਮ ਆਰੰਭੇ ਜਾਣ ਦਾ ਸੱਦਾ ਦਿੱਤਾ ਗਿਆ।  ਇਸ ਮੌਕੇ ਐਨ.ਆਈ.ਐਸ.ਜੀ ਦੇ ਸੀਨੀਅਰ ਜਨਰਲ ਮੈਨੇਜਰ ਸ੍ਰੀ ਪਿਯੂਸ਼  ਗੁਪਤਾ, ਆਈ.ਆਈ.ਐਮ ਅਹਿਮਦਾਬਾਦ ਦੇ ਸਾਬਕਾ ਪ੍ਰੋਫੈਸਰ ਅਤੇ ਐਨ.ਆਈ.ਐਸ.ਜੀ ਦੇ ਸਲਾਹਕਾਰ ਸ੍ਰੀ ਸੁਭਾਸ਼ ਭਟਨਾਗਰ ਨੇ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਲਈ ਈ-ਗਵਰਨੈਂਸ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਈ-ਗਵਰਨੈਂਸ  ਨੰ|ੂ ਆਮ ਲੋਕਾਂ ਤੱਕ ਪਹੁੰਚਾਉਣ ਲਈ ਭਵਿੱਖ ਵਿੱਚ ਹੋਰ ਵੀ ਸਿਖਲਾਈ ਪ੍ਰੋਗਰਾਮ ਕੀਤੇ ਜਾਣਗੇ। ਇਸ ਮੌਕੇ ਹਰਿਆਣਾ ਦੇ ਸੂਚਨਾ ਤਕਨੀਕ ਵਿਭਾਗ ਦੇ ਤਕਨੀਕੀ ਸਲਾਹਕਾਰ ਸ਼੍ਰੀ ਆਰ.ਸੁਮੰਥਰਾ  ਅਤੇ ਅਨੇਕਾਂ ਹੋਰ ਬੁਲਾਰਿਆਂ  ਨੇ ਆਪਣੇ ਵਿਚਾਰ ਰੱਖੇ।

Translate »